ਜਲੰਧਰ (ਬਿਊਰੋ) - ਦਿਲ ਦੇ ਰੋਗ ਕੋਈ ਨਵੇਂ ਰੋਗ ਨਹੀਂ। ਮਨੁੱਖ ਲਈ ਇਹ ਰੋਗ ਓਨੇ ਪੁਰਾਣੇ ਹਨ, ਜਿੰਨਾ ਪੁਰਾਣਾ ਮਨੁੱਖ। ਸੱਚ ਤਾਂ ਇਹ ਹੈ ਕਿ ਪਹਿਲਾਂ ਦਿਲ ਦੀਆਂ ਬੀਮਾਰੀਆਂ ਬਾਰੇ ਪਤਾ ਨਹੀਂ ਸੀ ਹੁੰਦਾ, ਕਿਉਂਕਿ ਇਹ ਹੁੰਦੀਆਂ ਵੀ ਬਹੁਤ ਘੱਟ ਸਨ। ਅੱਜ ਦੇ ਸਮੇਂ ‘ਚ ਦਿਲ ਦੇ ਰੋਗ ਛੋਟੀ ਉਮਰ ‘ਚ ਹੋਣ ਲੱਗ ਪਏ ਹਨ, ਜਿਸ ਦਾ ਮੁੱਖ ਕਾਰਨ ਸਾਡੇ ਖਾਣ ਪੀਣ ਦੀਆਂ ਗਲਤ ਆਦਤਾਂ। ਸਾਡੇ ਰੋਜ਼ਾਨਾ ਦੇ ਜੀਵਨ ‘ਚ ਜੰਕ ਫ਼ੂਡ ਦੀ ਹੋ ਰਹੀ ਵਰਤੋਂ ਕਾਫ਼ੀ ਭਾਰੀ ਪੈ ਰਿਹਾ ਹੈ। ਲੋਕ ਵਧੇਰੇ ਮਾਤਰਾ ‘ਚ ਤਲੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ। ਦਿਲ ਦੇ ਰੋਗ ਜ਼ਿਆਦਾਤਰ ਦਿਲ ਦੀਆਂ ਨਾੜਾ ਵਿੱਚ ਫਾਲਤੂ ਚਰਬੀ ਜੰਮਣ ਨਾਲ ਹੁੰਦੇ ਹਨ।
ਸਰੀਰ ਲਈ ਨੁਕਸਾਨਦਾਇਕ ਹੈ ਚਰਬੀ
ਸਾਡੇ ਭੋਜਨ ਵਿੱਚ ਦੋ ਤਰ੍ਹਾਂ ਦੀ ਚਰਬੀ ਹੁੰਦੀ ਹੈ। ‘ਲੋ ਡੈਨਸਿਟੀ’ ਅਤੇ ‘ਹਾਈ ਡੈਨਸਿਟੀ’, ਜਿਨ੍ਹਾਂ ਵਿੱਚੋਂ ਲੋ ਡੈਨਸਿਟੀ ਇੱਕ ਤਰ੍ਹਾਂ ਦੀ ਨੁਕਸਾਨਦਾਇਕ ਚਰਬੀ ਹੁੰਦੀ ਹੈ, ਜੋ ਖੂਨ ਦੀਆ ਨਾੜਾਂ ਵਿੱਚ ਜਮ੍ਹਾਂ ਹੋਣ ਲੱਗਦੀ ਹੈ। ਮਰੀਜ਼ ਨੂੰ ਉਸ ਵਕਤ ਪਤਾ ਲੱਗਦਾ ਹੈ ਜਦ ਇਹ ਚਰਬੀ ਨਾੜਾਂ ਵਿੱਚ ਬੁਰੀ ਤਰ੍ਹਾ ਜੰਮ ਚੁੱਕੀ ਹੁੰਦੀ ਹੈ।
ਚਰਬੀ ਜੰਮਣ ਨਾਲ ਦਿਲ ’ਚ ਖੂਨ ਦੀ ਸਪਲਾਈ ਠੀਕ ਨਹੀਂ ਹੁੰਦੀ
ਚਰਬੀ ਜੰਮਣ ਨਾਲ ਦਿਲ ਅੰਦਰ ਖੂਨ ਦੀ ਸਪਲਾਈ ਠੀਕ ਤਰ੍ਹਾਂ ਨਹੀ ਹੁੰਦੀ, ਜਿਸ ਨਾਲ ਦਿਲ ਦੇ ਖੂਨ ਪੰਪ ਕਰਨ ਵਾਲੇ ਭਾਗ ਸਹੀ ਕੰਮ ਨਹੀਂ ਕਰ ਪਾਉਂਦੇ। ਇਸ ਨਾਲ ਅਚਾਨਕ ਦਿਲ ਨੂੰ ਖੂਨ ਪੰਪ ਕਰਨ ਵਿੱਚ ਰੁਕਾਵਟ ਆਉਦੀ ਹੈ ਅਤੇ ਦਿਲ ਦਾ ਦੌਰਾ ਆਉਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਦਿਲ ਦੇ ਰੋਗ ਹੋਣ ਦੇ ਲੱਛਣ
ਜਦੋਂ ਦਿਲ ਦੇ ਰੋਗ ਹੋਣ ਲੱਗਦੇ ਹਨ ਤਾਂ ਸਿਹਤ ’ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਦੇ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਜਿਸ ਨੂੰ ਲੋਕ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਦਾ ਪਤਾ ਉਦੋਂ ਲੱਗਦਾ ਜਦੋਂ ਕਾਫ਼ੀ ਸਮਾਂ ਲੰਘ ਜਾਂਦਾ ਹੈ। ਇਸਦੇ ਲੱਛਣ ਇਹ ਹਨ...
. ਛਾਤੀ ਵਿੱਚ ਦਰਦ
. ਛਾਤੀ ਵਿੱਚ ਭਾਰਾਪਨ
. ਦਿਲ ਦੀ ਧੜਕਣ ਦਾ ਵੱਧ ਜਾਣਾ
. ਛਾਤੀ ਵਿੱਚ ਜਲਨ ਹੋਣਾ
. ਚੱਕਰ ਨਾਲ ਤ੍ਰੇਲੀਆ ਆਉਣਾ
ਦਿਲ ਦੇ ਰੋਗਾਂ ਨੂੰ ਦੂਰ ਕਰਨ ਦਾ ਇਲਾਜ਼
ਦਿਲ ਦੇ ਰੋਗਾਂ ਤੋਂ ਮੁਕਤੀ ਪਾਉਣੀ ਬਹੁਤ ਜ਼ਰੂਰੀ ਹੈ। ਜਿਸ ਲਈ ਸਾਨੂੰ ਕਈ ਤਰ੍ਹਾਂ ਦੀਆਂ ਆਪਣੀਆਂ ਗਲਤ ਆਦਤਾਂ ਨੂੰ ਛੱਡਣਾ ਪਵੇਗਾ। ਰੋਜ਼ਾਨਾ ਸਵੇਰੇ ਸੈਰ ਕਰਨੀ ਪਵੇਗੀ, ਜਿਵੇਂ...
. ਆਪਣੀਆਂ ਗਲਤ ਆਦਤਾਂ ਨੂੰ ਛੱਡੋ
. ਆਪਣੀ ਖੁਰਾਕ ਦਾ ਧਿਆਨ ਰੱਖੋ
. ਰੋਜ਼ਾਨਾ ਕਸਰਤ ਕਰੋ
. ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਦਾ ਘੱਟ ਇਸਤੇਮਾਲ ਕਰੋ
. ਸਹੀ ਸਮੇਂ ਡਾਕਟਰ ਨਾਲ ਸੰਪਰਕ ਕਰੋ
. ਲੂਣ ਅਤੇ ਪਾਣੀ ਦੀ ਮਾਤਰਾ ਘੱਟ ਕਰੋ
Health tips : ਭਾਰ ਘੱਟ ਕਰਨ ਦੇ ਚੱਕਰ ’ਚ ਕਦੇ ਵੀ ਭੁੱਲ ਕੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ
NEXT STORY