ਜਲੰਧਰ - ਭਾਰਤ ’ਚ ਹੀ ਨਹੀਂ ਸਗੋ ਪੂਰੇ ਦੇਸ਼ ਵਿਚ ਕੁੜੀਆਂ ਨੂੰ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਕੁੜੀਆਂ ਅਤੇ ਜਨਾਨੀਆਂ ਦੇ ਹਿਸਾਬ ਨਾਲ ਹੀ ਘਰ ਚਲਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਹੋਵੇ। ਜਨਾਨੀਆਂ ਚਾਹੁੰਣ ਤਾਂ ਉਹ ਆਪਣੇ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਅਤੇ ਜੇਕਰ ਉਹ ਚਾਹੁੰਣ ਤਾਂ ਘਰ ਨੂੰ ਨਰਕ ਵੀ ਬਣਾ ਸਕਦੀਆਂ ਹਨ। ਉਨ੍ਹਾਂ ਦੇ ਹਿਸਾਬ ਨਾਲ ਹੀ ਘਰ ਚਲਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਹੋਵੇ। ਜਨਾਨੀਆਂ ਦੇ ਸਦਕਾ ਹੀ ਘਰ ਵਿਚ ਸੁੱਖ-ਸ਼ਾਂਤੀ ਭਰਿਆ ਮਾਹੌਲ ਦੇਖਣ ਨੂੰ ਮਿਲਦਾ ਹੈ, ਜਿਸ ਕਰਕੇ ਸਾਰੇ ਇਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਪਿਆਰ ਨਾਲ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕੰਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਜਨਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਨਹੀਂ ਕਰਨੇ ਚਾਹੀਦੇ। ਇਨ੍ਹਾਂ ਕੰਮਾਂ ਨੂੰ ਕਰਨ ਨਾਲ ਘਰ ਦੀ ਦੂਰਦਸ਼ਾ ਖਰਾਬ ਹੋ ਜਾਂਦੀ ਹੈ ਅਤੇ ਨਕਰਾਤਮਕਤਾ ਅਤੇ ਬਰਬਾਦੀ ਹੁੰਦੀ ਹੈ।
ਜ਼ਿਆਦਾ ਸਮੇਂ ਤੱਕ ਸੋਣ ਦੀ ਆਦਤ
ਜੇਕਰ ਜਨਾਨੀਆਂ ਨੂੰ ਜ਼ਿਆਦਾ ਸਮੇਂ ਤੱਕ ਸੋਣ ਦੀ ਆਦਤ ਹੈ ਤਾਂ ਉਨ੍ਹਾਂ ਨੂੰ ਆਪਣੀ ਇਹ ਆਦਤ ਬਦਲ ਲੈਣੀ ਚਾਹੀਦੀ ਹੈ। ਇਹ ਨਾ ਸਿਰਫ ਘਰ ਵਿੱਚ ਗਰੀਬੀ ਆਉਣ ਦਾ ਕਾਰਨ ਬਣਦੀ ਹੈ ਸਗੋਂ ਇਹ ਤੁਹਾਡੀ ਸਿਹਤ ਨੂੰ ਵੀ ਖਰਾਬ ਕਰਦੀ ਹੈ। ਅਜਿਹੀ ਸਥਿਤੀ ਵਿੱਚ ਬਿਹਤਰ ਇਹ ਹੈ ਕਿ ਤੁਸੀਂ ਆਪਣੀ ਆਦਤ ਨੂੰ ਬਦਲ ਲਵੋ।
ਘਰ ’ਚ ਨਾ ਹੋਵੇ ਗੰਦਗੀ
ਲਕਸ਼ਮੀ ਮਾਤਾ ਨੂੰ ਸਾਫ-ਸਫਾਈ ਵਾਲੀ ਜਗ੍ਹਾ ਬਹੁਤ ਪਸੰਦ ਹੁੰਦੀ ਹੈ। ਪਰ ਅੱਜ ਕੱਲ੍ਹ ਦੀ ਰੁਝੀ ਜੀਵਨ ਸ਼ੈਲੀ ਦੇ ਕਾਰਨ ਜਨਾਨੀਆਂ ਘਰ ਦੇ ਉੱਪਰਲੇ ਹਿੱਸੇ ਨੂੰ ਹੀ ਸਿਰਫ ਸਾਫ਼ ਕਰਦੀਆਂ ਹਨ, ਜਿਸ ਕਰਕੇ ਘਰ ਦੀ ਸਫਾਈ ਚੰਗੀ ਤਰ੍ਹਾਂ ਨਾਲ ਨਹੀਂ ਹੁੰਦੀ। ਘਰ ’ਚ ਪਈ ਗੰਦਗੀ ਕਾਰਨ ਲਕਸ਼ਮੀ ਮਾਤਾ ਨਾਰਾਜ਼ ਹੋ ਜਾਂਦੇ ਹਨ। ਇਸੇ ਲਈ ਰੋਜ਼ ਘਰ ਨੂੰ ਸਾਫ਼ ਕਰਨਾ ਚਾਹੀਦਾ ਹੈ।
ਝੂਠੇ ਭਾਂਡੇ ਰੱਖਣਾ
ਘਰ ਦੀ ਰਸੋਈ ’ਚ ਮਾਂ ਅਨਪੂਰਣ ਦਾ ਵਾਸ ਹੁੰਦਾ ਹੈ। ਕਈ ਜਨਾਨੀਆਂ ਅਜਿਹੀਆਂ ਹਨ, ਜੋ ਰਾਤ ਦੇ ਸਮੇਂ ਝੂਠੇ ਭਾਂਡੇ ਸਾਫ ਨਹੀਂ ਕਰਦੀਆਂ। ਭਾਂਡੇ ਸਾਫ ਨਾ ਕਰਨ ਅਤੇ ਰਸੋਈ ਘਰ ਦੀ ਸਾਫ-ਸਫਾਈ ਨਾ ਕਰਨ ’ਤੇ ਮਾਤਾ ਜੀ ਨਾਰਾਜ਼ ਹੋ ਕੇ ਚੱਲੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ।
ਦਰਵਾਜ਼ੇ ਦੇ ਪੈਰ੍ਹਾਂ ਨੂੰ ਖੋਲ੍ਹਣਾ
ਸ਼ਾਸਤਰਾਂ ਅਨੁਸਾਰ ਦਰਵਾਜ਼ੇ ਦੇ ਪੈਰ੍ਹਾਂ ਨੂੰ ਖੋਲ੍ਹਣਾ ਅਸ਼ੁੱਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਜਨਾਨੀਆਂ ਪੈਰ ਨਾਲ ਠੋਕਰ ਨਾਰ ਕੇ ਦਰਵਾਜ਼ਾ ਖੋਲ੍ਹਦੀਆਂ ਹਨ, ਉਨ੍ਹਾਂ ਤੋਂ ਮਾਤਾ ਲਕਸ਼ਮੀ ਜੀ ਨਾਰਾਜ਼ ਰਹਿੰਦੇ ਹਨ।
ਝਾੜੂ ਨੂੰ ਪੈਰ ਲਾਉਣਾ
ਸ਼ਾਸਤਰਾਂ ਵਿਚ ਝਾੜੂ ਨੂੰ ਲਕਸ਼ਮੀ ਮਾਤਾ ਦਾ ਵਾਸ ਮੰਨਿਆ ਜਾਂਦਾ ਹੈ। ਅਜਿਹੇ ’ਚ ਜਿਹੜੀਆਂ ਔਰਤਾਂ ਝਾੜੂ ਨੂੰ ਪੈਰ ਜਾਂ ਠੋਕਰ ਮਾਰਦੀਆਂ ਹਨ, ਉਨ੍ਹਾਂ ਦੇ ਘਰ ਕਦੇ ਵੀ ਲਕਸ਼ਮੀ ਮਾਤਾ ਦਾ ਵਾਸ ਨਹੀਂ ਹੁੰਦਾ।
ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ
ਸ਼ਾਮ ਦੇ ਸਮੇਂ ਝਾੜੂ ਲਗਾਉਣਾ
ਵਾਸਤੂ ਦੇ ਅਨੁਸਾਰ, ਸ਼ਾਮ ਦੇ ਸਮੇਂ ਘਰ ’ਚ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਥੜੇ ’ਤੇ ਬੈਠ ਕੇ ਭੋਜਨ ਕਰਨਾ
ਬਹੁਤ ਸਾਰਿਆਂ ਜਨਾਨੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸ਼ਾਮ ਦੇ ਸਮੇਂ ਘਰ ਦੇ ਬਾਹਰ ਬਣੇ ਥੜੇ ’ਤੇ ਬੈਠ ਕੇ ਗੱਲਾਂ ਕਰਨ ਦੀ ਆਦਤ ਹੁੰਦੀ ਹੈ। ਅਜਿਹਾ ਕਰਨਾ ਗਲਤ ਹੈ। ਇਸ ਤੋਂ ਇਲਾਵਾ ਥੜੇ ’ਤੇ ਬੈਠ ਕੇ ਖਾਣਾ ਖਾਣ ਨਾਲ ਵੀ ਲਕਸ਼ਮੀ ਮਾਤਾ ਨਾਰਾਜ਼ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ
ਪੜ੍ਹੋ ਇਹ ਵੀ ਖਬਰ - ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ, ਜਾਣੋ ਕਿਵੇਂ
ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਰੋਜ਼ ਖਾਣੀ ਜ਼ਰੂਰੀ ਹੈ ‘ਰੌਂਗੀ’, ਹੋਵੇਗੀ ਲਾਹੇਵੰਦ ਸਿੱਧ
NEXT STORY