ਜਲੰਧਰ (ਬਿਊਰੋ) - ਦਿਮਾਗ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿਚੋਂ ਇਕ ਹੈ। ਦਿਮਾਗ 'ਤੇ ਪੈਣ ਵਾਲਾ ਪ੍ਰਭਾਵ ਬਹੁਤ ਘਾਤਕ ਮੰਨਿਆ ਜਾਂਦਾ ਹੈ, ਜੋ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਦਿਮਾਗ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਆਮ ਬੀਮਾਰੀ ਅਲਜ਼ਾਈਮਰ ਹੈ। ਇਸ ਨਾਲ ਭੁਲੱਣ ਦੀ ਬੀਮਾਰੀ ਹੋ ਜਾਂਦੀ ਹੈ। ਲੋਕਾਂ ਨੂੰ ਇਸ ਬੀਮਾਰੀ ਦੇ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਦੁਨੀਆਂ ਭਰ ਵਿਚ 21 ਸਤੰਬਰ ਨੂੰ ਵਿਸ਼ਵ ਅਲਜ਼ਾਈਮਰ ਦਿਹਾੜਾ ਮਨਾਇਆ ਜਾਂਦਾ ਹੈ। ਅਲਜ਼ਾਈਮਰ ਨਾਮਕ ਇਸ ਬੀਮਾਰੀ ਦਾ ਅੱਜ ਤੱਕ ਕੋਈ ਇਲਾਜ ਲਈ ਨਹੀਂ ਮਿਲਿਆ ਪਰ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਦਿਮਾਗ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਭੋਜਨ ’ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਤੁਸੀਂ ਅਲਜ਼ਾਈਮਰ ਦੀ ਬੀਮਾਰੀ ਤੋਂ ਬਚ ਸਕਦੇ ਹੋ। ਇਸ ਦੇ ਲਈ ਤੁਸੀਂ ਆਪਣੇ ਖਾਣੇ ’ਚ ਇਹ ਚੀਜ਼ਾਂ ਸ਼ਾਮਲ ਕਰੋ...
ਫੈਟੀ ਫਿਸ਼
ਫੈਟੀ ਫਿਸ਼ ਵਿੱਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਅਸੰਤ੍ਰਿਪਤ ਫੈਟ ਹੁੰਦਾ ਹੈ, ਜੋ ਬੀਟਾ ਐਮੀਲਾਇਡ ਦੇ ਪੱਧਰ ਨੂੰ ਘੱਟ ਕਰਦਾ ਹੈ। ਬੀਟਾ ਅਮੀਲੋਇਡ ਦੇ ਕਾਰਨ ਲੋਕਾਂ ਦੇ ਦਿਮਾਗ ਵਿੱਚ ਕਲੱਪ ਬਣ ਜਾਂਦੇ ਹਨ, ਜਿਸ ਕਾਰਨ ਅਲਜ਼ਾਈਮਰ ਦੀ ਸਮੱਸਿਆ ਹੁੰਦੀ ਹੈ। ਇਸੇ ਲਈ ਇਕ ਹਫਤੇ ਵਿਚ ਘੱਟੋ ਘੱਟ ਦੋ ਵਾਰ ਮੱਛੀ ਖਾਣ ਦੀ ਜ਼ਰੂਰ ਕੋਸ਼ਿਸ਼ ਕਰੋ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਸਾਰਾ ਦਿਨ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਮਹਿਸੂਸ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਖਰੋਟ
ਅਖਰੋਟ ’ਚ ਵੱਡੀ ਮਾਤਰਾ ’ਚ ਪ੍ਰੋਟੀਨ ਅਤੇ ਹੈਲਦੀ ਫੈਟ ਪਾਇਆ ਜਾਂਦਾ ਹੈ। ਅਖਰੋਟ ਖਾਣ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੁੰਦੀ ਹੈ। ਅਖਰੋਟ ਵਿਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜਿਸ ਨੂੰ ਅਲਫ਼ਾ-ਲਿਨੋਲੇਨਿਕ ਐਸਿਡ (ਏ.ਐੱਲ.ਏ) ਵੀ ਕਿਹਾ ਜਾਂਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ਅਤੇ ਨਾੜੀਆਂ ਦੀ ਰੱਖਿਆ ਕਰਦਾ ਹੈ। ਅਖਰੋਟ ਦਿਲ ਅਤੇ ਦਿਮਾਗ ਦੋਵਾਂ ਲਈ ਬਹੁਚ ਚੰਗਾ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖਬਰ
ਬ੍ਰੋਕਲੀ
ਬ੍ਰੋਕਲੀ ਵਿਟਾਮਿਨ-ਕੇ ਦਾ ਸਰੋਤ ਹੈ, ਜੋ ਦਿਮਾਗੀ ਸ਼ਕਤੀ ਵਧਾਉਣ ਲਈ ਜਾਣਿਆ ਜਾਂਦਾ ਹੈ। ਬ੍ਰੋਕਲੀ ਵਿਚ ਗਲੂਕੋਸੀਨੋਲੇਟ ਵੀ ਪਾਇਆ ਜਾਂਦਾ ਹੈ, ਜੋ ਨਿਰੋਟ੍ਰਾਂਸਮੀਟਰਾਂ ਅਤੇ ਐਸੀਟਾਈਲਕੋਲੀਨ ਦੇ ਟੁੱਟਣ ਨੂੰ ਰੋਕਦਾ ਹੈ। ਗਲੂਕੋਸਿਨੋਲੇਟਸ ਦੇ ਕਾਰਨ ਦਿਮਾਗੀ ਪ੍ਰਣਾਲੀ ਠੀਕ ਕੰਮ ਕਰਦੀ ਹੈ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਇੰਝ ਬਦਲ ਜਾਂਦੀ ਹੈ ਸਾਰਿਆਂ ‘ਮੁੰਡਿਆਂ’ ਦੀ ਜ਼ਿੰਦਗੀ

ਐਵੋਕਾਡੋ
ਐਵੋਕਾਡੋ ਵਿਚ ਮਲਾਈ ਪਾਈ ਜਾਂਦੀ ਹੈ ਅਤੇ ਇਹ ਓਮੇਗਾ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਐਵੋਕਾਡੋ ’ਚ ਵੱਡੀ ਮਾਤਰਾ ’ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਦਿਮਾਗ ਦੇ ਵਿਕਾਸ ਲਈ ਓਮੇਗਾ ਫੈਟੀ ਐਸਿਡ ਬਹੁਤ ਮਹੱਤਵਪੂਰਨ ਹੁੰਦੇ ਹਨ। ਵਿਟਾਮਿਨ-ਈ ਦਿਮਾਗ ਦੇ ਸੈੱਲਾਂ ਦੀ ਰੱਖਿਆ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ
ਅਨਾਜ
ਅਨਾਜ ਵਿਚ ਕਾਰਬੋਹਾਈਡ੍ਰੇਟ, ਓਮੇਗਾ-3 ਅਤੇ ਵਿਟਾਮਿਨ-ਬੀ ਪਾਇਆ ਜਾਂਦਾ ਹੈ। ਇਹ ਦਿਮਾਗ ਦੇ ਵਿਕਾਸ ਅਤੇ ਗਤੀ ਲਈ ਬਹੁਤ ਜ਼ਰੂਰੀ ਮੰਨੇ ਜਾਂਦੇ ਹਨ। ਕਾਰਬਸ ਊਰਜਾ ਮੂਡ ਅਤੇ ਵਿਵਹਾਰ ਨੂੰ ਵਧੀਆ ਰੱਖਦੇ ਹਨ ਅਤੇ ਨਾਲ ਹੀ ਇਹ ਯਾਦਦਾਸ਼ਤ ਨੂੰ ਤੇਜ਼ ਕਰਨ ਵਿਚ ਵੀ ਮਦਦ ਕਰਦੇ ਹਨ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ

Health Tips: ਕੋਰੋਨਾ ਮੌਕੇ ਫ਼ਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਰੱਖੋ ਕੀਟਾਣੂ ਮੁਕਤ, ਨਹੀਂ ਹੋਵੇਗਾ ਕੋਈ ਨੁਕਸਾਨ
NEXT STORY