ਜਲੰਧਰ — ਜੇਕਰ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨ ਦੇ ਬਾਅਦ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਚਿਹਰੇ ਜਾਂ ਸਰੀਰ 'ਤੇ ਪਿੰਪਲਸ, ਮੁਹਾਸਿਆਂ ਦੀ ਸ਼ਿਕਾਇਤ ਰਹਿੰਦੀ ਹੈ ਜਾਂ ਫਿਰ ਪੇਟ ਦੀ ਗੜਬੜੀ ਹਰ ਦੂਜੇ ਦਿਨ ਬਣੀ ਰਹਿੰਦੀ ਹੈ। ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਵਜ਼ਨ ਘੱਟ ਨਹੀਂ ਹੁੰਦਾ ਆਦਿ ਜੇਕਰ ਇਹ ਪ੍ਰੇਸ਼ਾਨੀ ਤੁਹਾਨੂੰ ਵੀ ਹੈ ਤਾਂ ਇਸ ਦਾ ਮਤਲਬ ਹੈ ਤੁਹਾਨੂੰ ਖੂਨ ਦੀ ਸ਼ੁੱਧਤਾ ਦੀ ਲੋੜ ਹੈ?
ਖੂਨ ਨੂੰ ਸ਼ੁੱਧ ਭਾਵ ਸਾਫ ਕਰਨ ਦਾ ਅਰਥ ਹੈ ਕਿ ਖੂਨ 'ਚ ਮਿਲੇ ਜ਼ਹਿਰੀਲੇ ਤੱਤਾਂ ਅਤੇ ਕੂੜੇ ਨੂੰ ਬਾਹਰ ਕੱਢਣਾ ਜੋ ਸਾਡੇ ਬਾਡੀ ਸਿਸਟਮ 'ਤੇ ਨਾਂਹਪੱਖੀ ਅਸਰ ਪਾਉਂਦੇ ਹਨ ਇਸ ਲਈ ਖੂਨ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਖੂਨ ਨੂੰ ਸਾਫ ਕਰਨ ਦਾ ਅਰਥ ਸਿਰਫ ਦਵਾਈਆਂ ਹੀ ਖਾਣਾ ਜ਼ਰੂਰੀ ਨਹੀਂ ਬਲਕਿ ਕੁਝ ਕੁਦਰਤੀ ਤਰੀਕਿਆਂ ਦੀ ਮਦਦ ਨਾਲ ਤੁਸੀਂ ਖੂਨ ਦੀ ਸ਼ੁੱਧੀ ਕਰ ਸਕਦੇ ਹੈ। ਚਲੋ ਅਸੀਂ ਤੁਹਾਨੂੰ ਕੁਝ ਕੁਦਰਤੀ ਨੁਸਖੇ ਦੱਸਦੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਖੂਨ ਸਾਫ ਕਰ ਸਕਦੇ ਹੋ।
1. ਖੂਬ ਸਾਰਾ ਪਾਣੀ ਪੀਓ
ਸਰੀਰ ਦੇ ਸਾਰੇ ਜ਼ਹਿਰੀਲੇ ਤੱਤ ਬਾਹਰ ਕੱਢਣ ਦਾ ਸਭ ਤੋਂ ਚੰਗਾ ਤਰੀਕਾ ਹੈ ਖੂਬ ਸਾਰਾ ਪਾਣੀ ਪੀਤਾ ਜਾਵੇ। ਸਰੀਰ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਸਾਫ ਕਰਨ ਦਾ ਇਹ ਸਭ ਤੋਂ ਮਹੱਤਵਪੂਰਨ ਕਦਮ ਹੈ। ਦਿਨ 'ਚ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ। ਇਸ ਤੋਂ ਇਲਾਵਾ ਪਾਣੀ ਨਾਲ ਭਰਪੂਰ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ ਜਿਵੇਂ ਤਰਬੂਜ਼, ਟਮਾਟਰ ਅਤੇ ਖੀਰਾ। ਇਸ ਨਾਲ ਸਰੀਰ 'ਚੋਂ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਚਿਹਰਾ ਵੀ ਗਲੋ ਕਰਦਾ ਹੈ। ਇਸ ਨਾਲ ਤੁਸੀਂ ਜਵਾਨ ਲੱਗਦੇ ਹੋ ਅਤੇ ਝੁਰੜੀਆਂ ਵੀ ਘੱਟ ਹੁੰਦੀਆਂ ਹਨ।
2. ਨੀਮ
ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲੋ ਅਤੇ ਰੋਜ਼ ਉਸ ਪਾਣੀ ਦਾ ਸੇਵਨ ਕਰੋ। ਬਲੱਡ ਸਾਫ ਕਰਨ ਦਾ ਇਹ ਨੁਸਖਾ ਬੈਸਟ ਨੁਸਖਿਆਂ 'ਚੋਂ ਇਕ ਹੈ।
3. ਲਸਣ
ਲਸਣ ਲਿਵਰ ਦੇ ਖੂਨ 'ਚ ਜ਼ਹਿਰੀਲੇ ਤੱਤਾਂ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਰੋਜ਼ਾਨਾ ਲਸਣ ਦੀਆਂ ਕੁਝ ਕਲੀਆਂ ਖਾਓ, ਇਸ ਨਾਲ ਬਲੱਡ ਸਾਫ ਕਰਨ 'ਚ ਮਦਦ ਮਿਲਦੀ ਹੈ।
4. ਹਰਬਲ ਟੀ
ਪਿਛਲੇ ਕੁਝ ਸਮੇਂ ਤੋਂ ਲੋਕ ਹਰਬਲ ਟੀ ਦਾ ਸੇਵਨ ਜ਼ਿਆਦਾ ਕਰ ਰਹੇ ਹਨ। ਉਂਝ ਇਹ ਸਿਹਤ ਲਈ ਬੈਸਟ ਵੀ ਮੰਨੀ ਜਾਂਦੀ ਹੈ। ਹਰਬਲ ਟੀ ਵੀ ਬਹੁਤ ਤਰ੍ਹਾਂ ਦੀ ਹੁੰਦੀ ਹੈ। ਖੂਨ ਸਾਫ ਲਈ ਪਾਣੀ 'ਚ ਅਦਰਕ, ਪੁਦੀਨਾ ਅਤੇ ਡੰਡੇਲਿਓਨ (ਪੀਲੇ ਰੰਗ ਦਾ ਦਾਣੇਦਾਰ ਫੁੱਲ) ਪਾਣੀ 'ਚ ਉਬਾਲੋ ਅਤੇ ਉਸ ਦਾ ਸੇਵਨ ਕਰੋ। ਇਹ ਤੁਹਾਨੂੰ ਹੋਰ ਵੀ ਸਿਹਤ ਲਾਭ ਦੇਣਗੇ।
5. ਏਵੋਕੇਡੋ
ਏਵੋਕੇਡੋ ਤੁਹਾਡੀ ਸਕਿਨ ਅਤੇ ਸਿਹਤ ਦੋਹਾਂ ਲਈ ਬੈਸਟ ਮੰਨਿਆ ਜਾਂਦਾ ਹੈ। ਇਹ ਵੀ ਬਲੱਡ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਸਕਿਨ ਦੀ ਕੇਅਰ ਕਰਦਾ ਹੈ।
6. ਗਾਜਰ
ਗਾਜਰ 'ਚ ਵਿਟਾਮਿਨ ਏ, ਪੋਟਾਸ਼ੀਅਮ, ਫਾਈਬਰ ਬਾਇਓਟਿਨ, ਵਿਟਾਮਿਨ ਸੀ, ਮੈਗਨੀਸ਼ੀਅਮ, ਫੋਲੇਟ, ਫਾਸਫੋਰਸ, ਵਿਟਾਮਿਨ ਬੀ ਅਤੇ ਮੇਲਿਬਡੇਨਮ ਪਾਇਆ ਜਾਂਦਾ ਹੈ, ਜੋ ਸਕਿਨ ਨੂੰ ਕੈਂਸਰ ਤੋਂ ਬਚਾਉਂਦਾ ਹੈ ਨਾਲ ਹੀ ਬਲੱਡ ਨੂੰ ਵੀ ਸਾਫ ਕਰਦਾ ਹੈ। ਰੋਜ਼ਾਨਾ ਸਵੇਰੇ ਗਾਜਰ ਦੇ ਜੂਸ ਦਾ ਸੇਵਨ ਕਰੋ।
ਇਸ ਨਾਲ ਤੁਹਾਡੀ ਸਕਿਨ ਵੀ ਹੈਲਦੀ ਅਤੇ ਗਲੋਇੰਗ ਰਹੇਗੀ।
ਆਂਵਲੇ ਦਾ ਰਸ ਹੈ, ਵਿਟਾਮਿਨ ਸੀ ਖਜਾਨਾ
NEXT STORY