ਨਵੀਂ ਦਿੱਲੀ- ਅੱਜਕੱਲ ਬਦਲਦੇ ਖਾਣ ਪੀਣ ਅਤੇ ਗ਼ਲਤ ਆਦਤਾਂ ਕਰਕੇ ਹਰ ਘਰ ਵਿਚ ਕੋਈ ਨਾ ਕੋਈ ਬਿਮਾਰ ਜ਼ਰੂਰ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਬਿਮਾਰੀ ਢਿੱਡ ਦੀ ਹੁੰਦੀ ਹੈ। ਢਿੱਡ ਸਾਡੇ ਸਰੀਰ ਦਾ ਮੁੱਖ ਅੰਗ ਹੈ। ਜੇਕਰ ਢਿੱਡ ਖਰਾਬ ਰਹਿੰਦਾ ਹੈ ਤਾਂ ਸਾਡੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਖਰਾਬ ਢਿੱਡ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ। ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਢਿੱਡ ਵਿੱਚ ਜਲਨ, ਗੈਸ, ਐਸੀਡਿਟੀ, ਢਿੱਡ ਦਰਦ ਦੀ ਸਮੱਸਿਆ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਆਦਤਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਢਿੱਡ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਹਮੇਸ਼ਾ ਢਿੱਡ ਦੀ ਸਮੱਸਿਆ ਗ਼ਲਤ ਖਾਣ ਪੀਣ ਕਰਕੇ ਹੁੰਦੀ ਹੈ। ਅੱਜ ਕੱਲ੍ਹ ਅਸੀਂ ਜ਼ਿਆਦਾ ਧਿਆਨ ਆਪਣੇ ਖਾਣ ਪੀਣ ਤੇ ਨਹੀਂ ਦਿੰਦੇ। ਜਿਸ ਕਰਕੇ ਗਰਮੀ ਵਿੱਚ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਗਰਮੀ ਵਿੱਚ ਢਿੱਡ ਦੀਆਂ ਬਿਮਾਰੀਆਂ ਤੋਂ ਬਚਣ ਲਈ ਨੁਸਖ਼ੇ

ਜ਼ਿਆਦਾ ਖਾਣਾ ਨਾ ਖਾਓ
ਖਾਣੇ ਵਿੱਚ ਕਦੇ ਵੀ ਜ਼ਿਆਦਾ ਤਲਿਆ ਭੁੰਨਿਆ ਖਾਣਾ ਨਾ ਖਾਓ। ਇਹ ਸਿਹਤ ਲਈ ਖ਼ਤਰਨਾਕ ਹੈ। ਜੇਕਰ ਤੁਸੀਂ ਰਾਤ ਨੂੰ ਵੀ ਜ਼ਿਆਦਾ ਖਾਣਾ ਖਾ ਕੇ ਸੌਂਦੇ ਹੋ ਤਾਂ ਜਲਦ, ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਕਦੇ ਵੀ ਗਰਮੀ ਵਿੱਚ ਰਾਤ ਨੂੰ ਜ਼ਿਆਦਾ ਖਾਣਾ ਨਾ ਖਾਓ।

ਦਹੀਂ ਖਾਓ
ਢਿੱਡ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਦਹੀਂ ਹੁੰਦੀ ਹੈ। ਜੇਕਰ ਤੁਹਾਨੂੰ ਕੋਈ ਵੀ ਢਿੱਡ ਦੀ ਸਮੱਸਿਆ ਹੈ ਤਾਂ ਦਹੀਂ ਅਤੇ ਲੱਸੀ ਦੀ ਵਰਤੋਂ ਗਰਮੀਆਂ ਵਿੱਚ ਜ਼ਰੂਰ ਕਰੋ।

ਹਲਦੀ ਵਾਲਾ ਪਾਣੀ
ਢਿੱਡ ਦੀ ਗਰਮੀ ਦਾ ਇਲਾਜ ਅਸੀਂ ਹਲਦੀ ਨਾਲ ਵੀ ਕਰ ਸਕਦੇ ਹਾਂ। ਢਿੱਡ ਦੀ ਗਰਮੀ ਦੀ ਸਮੱਸਿਆ ਹੋਣ ਤੇ ਹਲਦੀ ਵਾਲੇ ਪਾਣੀ ਦੇ ਗਰਾਰੇ ਦਿਨ ਵਿੱਚ 3-4 ਵਾਰ ਕਰੋ।

ਨਿੰਮ ਦੀ ਦਾਤਣ
ਨਿੰਮ ਨਾਲ ਵੀ ਅਸੀਂ ਢਿੱਡ ਦੀ ਗਰਮੀ ਦਾ ਇਲਾਜ ਕਰ ਸਕਦੇ ਹਾਂ। ਨਿੰਮ ਢਿੱਡ ਦੀਆਂ ਸਮੱਸਿਆਵਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਢਿੱਡ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ ਨਿੰਮ ਦੀ ਦਾਤਣ ਜ਼ਰੂਰ ਕਰੋ।

ਨਿੰਬੂ ਦਾ ਪਾਣੀ
ਗਰਮੀਆਂ ਵਿੱਚ ਢਿੱਡ ਦੀ ਸਮੱਸਿਆਵਾਂ ਤੋਂ ਬਚਣ ਲਈ ਨਿੰਬੂ ਦਾ ਪਾਣੀ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਇਕ ਨਿੰਬੂ ਇੱਕ ਗਿਲਾਸ ਪਾਣੀ ਵਿੱਚ ਨਿਚੋੜ ਕੇ ਜ਼ਰੂਰ ਪੀਓ।
ਗੁੜ ਦਾ ਪਾਣੀ
ਜੇਕਰ ਤੁਹਾਡੇ ਢਿੱਡ ਵਿੱਚ ਸੋਜ ਹੋ ਗਈ ਹੈ ਅਤੇ ਢਿੱਡ ਵਿੱਚ ਗਰਮੀ ਦੀ ਸਮੱਸਿਆ ਹੋ ਗਈ ਹੈ ਤਾਂ ਗੁੜ ਦਾ ਪਾਣੀ ਪੀਓ।

ਨਾਰੀਅਲ ਪਾਣੀ ਅਤੇ ਗੰਨੇ ਦਾ ਰਸ
ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਅਤੇ ਗੰਨੇ ਦੇ ਰਸ ਦੀ ਵਰਤੋਂ ਕਰਦੇ ਹੋ ਤਾਂ ਢਿੱਡ ਦੀ ਗਰਮੀ ਦੀ ਸਮੱਸਿਆ ਨਹੀਂ ਹੋਵੇਗੀ। ਜੇਕਰ ਤੁਸੀਂ ਗਰਮੀਆਂ ਵਿੱਚ ਢਿੱਡ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਠੰਡੀਆਂ ਵਸਤੂਆਂ ਦੀ ਸੇਵਨ ਕਰੋ। ਗਰਮ ਵਸਤੂਆਂ ਖਾਣ ਨਾਲ ਹੀ ਢਿੱਡ ਦੀ ਸਮੱਸਿਆ ਹੁੰਦੀ ਹੈ।
ਗਰਮੀਆਂ 'ਚ ਜ਼ਰੂਰ ਪੀਓ ਲੱਸੀ, ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਹੋਣਗੇ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY