ਨਵੀਂ ਦਿੱਲੀ- ਪਪੀਤਾ ਇੱਕ ਅਜਿਹਾ ਫਲ ਹੈ, ਜੋ ਸਾਲ ਦੇ ਬਾਰਾਂ ਮਹੀਨੇ ਪਾਇਆ ਜਾਂਦਾ ਹੈ। ਨਾਸ਼ਤੇ 'ਚ ਇਸ ਫਲ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫ਼ਾਇਦੇ ਹੋਣਗੇ। ਪਪੀਤੇ 'ਚ ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ9, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਪਪੀਤਾ 'ਚ ਪਪੇਨ ਨਾਮਕ ਐਂਜ਼ਾਈਮ ਦੇ ਨਾਲ ਸਿਹਤਮੰਦ ਐਂਟੀਆਕਸੀਡੈਂਟਸ ਦਾ ਇੱਕ ਵਧੀਆ ਸਰੋਤ ਪਾਇਆ ਜਾਂਦਾ ਹੈ ਜਿਸ ਨੂੰ ਕੈਰੋਟੇਨਾਈਡਸ ਕਹਿੰਦੇ ਹਨ। ਪਪੀਤੇ ਦਾ ਸੇਵਨ ਦਿਲ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਬੀਮਾਰੀਆਂ ਤੋਂ ਪੀੜਤ ਲੋਕ ਇਸ ਫਲ ਦਾ ਸੇਵਨ ਬਿਲਕੁਲ ਨਹੀਂ ਕਰ ਸਕਦੇ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਫਲ ਕਿਹੜੀਆਂ ਬੀਮਾਰੀਆਂ ਲਈ ਖਤਰਨਾਕ ਹੈ।
ਐਸਿਡਿਟੀ ਵਧਾਏ
ਗੈਸ ਨੂੰ ਦੂਰ ਕਰਨ ਲਈ ਲੋਕ ਅਕਸਰ ਰੋਜ਼ਾਨਾ ਪਪੀਤਾ ਖਾਂਦੇ ਹਨ ਪਰ ਤੁਸੀਂ ਜਾਣਦੇ ਹੋ ਕਿ ਪਪੀਤਾ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ਦੀ ਬਜਾਏ ਤੁਹਾਡੇ ਪਾਚਨ ਨੂੰ ਵਿਗਾੜ ਦਿੰਦਾ ਹੈ। ਇਸ ਦਾ ਲਗਾਤਾਰ ਸੇਵਨ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ।
ਡਾਇਰੀਆ ਦੇ ਹੋ ਸਕਦੇ ਹੋ ਸ਼ਿਕਾਰ
ਕੁਝ ਲੋਕ ਪਾਚਨ ਕਿਰਿਆ ਨੂੰ ਸੁਧਾਰਨ ਲਈ ਰੋਜ਼ਾਨਾ ਪਪੀਤਾ ਖਾਂਦੇ ਹਨ। ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਪਪੀਤੇ ਦਾ ਸੇਵਨ ਕਰਨ ਨਾਲ ਤੁਹਾਨੂੰ ਡਾਇਰੀਆ ਦੀ ਬੀਮਾਰੀ ਹੋ ਸਕਦੀ ਹੈ। ਜੇਕਰ ਤੁਸੀਂ ਪਾਚਨ ਕਿਰਿਆ ਨੂੰ ਠੀਕ ਕਰਨ ਲਈ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਇਸ ਨੂੰ ਰੋਜ਼ਾਨਾ ਨਾ ਖਾਓ, ਇਹ ਡਾਇਰੀਆ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ- ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ’ਚ 4.7 ਫੀਸਦੀ ਵਧ ਕੇ 2,92,030 ਇਕਾਈ ’ਤੇ
ਗਰਭ ਅਵਸਥਾ 'ਚ ਜ਼ਹਿਰ ਹੈ ਪਪੀਤਾ
ਗਰਭਵਤੀ ਔਰਤਾਂ ਨੂੰ ਗਲਤੀ ਨਾਲ ਵੀ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਪੀਤਾ ਗਰਭਪਾਤ ਦਾ ਕਾਰਨ ਬਣ ਸਕਦਾ ਹੈ। ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਮਾਂ ਗਰਭ ਅਵਸਥਾ ਦੌਰਾਨ ਪਪੀਤਾ ਖਾਵੇ ਤਾਂ ਗਰਭਪਾਤ ਹੋਣ ਦੀ ਸੰਭਾਵਨਾ ਵਧਣ ਲੱਗਦੀ ਹੈ।
ਐਲਰਜੀ ਹੋ ਸਕਦੀ ਹੈ
ਰੋਜ਼ਾਨਾ ਪਪੀਤੇ ਦਾ ਸੇਵਨ ਕਰਨ ਨਾਲ ਐਲਰਜੀ ਹੋ ਸਕਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਚਮੜੀ 'ਚ ਸੋਜ, ਸਿਰਦਰਦ, ਖਾਰਸ਼ ਹੋ ਸਕਦੀ ਹੈ। ਪਪੀਤੇ ਦੇ ਉਪਰਲੇ ਹਿੱਸੇ 'ਚ ਲੈਟੇਕਸ ਨਾਂ ਦਾ ਸੁੱਕਾ ਪਦਾਰਥ ਪਾਇਆ ਜਾਂਦਾ ਹੈ, ਜੋ ਐਲਰਜੀ ਨੂੰ ਵਧਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਐਲਰਜੀ ਹੈ ਉਨ੍ਹਾਂ ਨੂੰ ਪਪੀਤੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ, ਗੰਢਿਆਂ ਨੇ ਵੀ ਕਢਾਏ ਹੰਝੂ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਿਰਫ਼ 3 ਚੀਜ਼ਾਂ ਨਾਲ ਘਰ ’ਚ ਬਣਿਆ ਇਹ ਪਾਊਡਰ ਮਿੰਟਾਂ ’ਚ ਦੂਰ ਕਰੇਗਾ ਢਿੱਡ ’ਚ ਬਣੀ ਗੈਸ
NEXT STORY