ਮੇਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਕੰਮਕਾਜੀ ਦਸ਼ਾ ਵੀ ਸੁਧਰੀ ਰਹੇਗੀ।
ਬ੍ਰਿਖ- ਦੁਪਹਿਰ ਤਕ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸੱਜਣ ਸਾਥੀ ਹਰ ਮਾਮਲੇ ’ਚ ਆਪ ਦਾ ਸਾਥ ਦੇਣਗੇ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਮਿਥੁਨ- ਸਿਤਾਰਾ ਦੁਪਹਿਰ ਤਕ ਧਨ ਲਾਭ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ ਬਣਾਉਣ ਵਾਲਾ ਪਰ ਬਾਅਦ ’ਚ ਸਮਾਂ ਆਪ ਨੂੰ ਹਰ ਮੋਰਚੇ ’ਤੇ ਬਿਜ਼ੀ ਰੱਖੇਗਾ।
ਕਰਕ- ਜਿਹੜੇ ਲੋਕ ਕਾਰੋਬਾਰੀ ਟੂਰਿੰਗ ਦਾ ਕੰਮ ਕਰਦੇ ਹਨ ਜਾਂ ਆਪਣਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮਾਂ ਦੀ ਚੰਗੀ ਰਿਟਰਨ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।
ਸਿੰਘ- ਸਿਤਾਰਾ ਦੁਪਹਿਰ ਤਕ ਕਮਜ਼ੋਰ ਅਤੇ ਅਹਿਤਿਆਤ ਪਰੇਸ਼ਾਨੀ ਵਾਲ, ਕੋਈ ਵੀ ਨਵਾਂ ਕੰਮ ਜਾਂ ਯਤਨ ਸ਼ੁਰੂ ਨਾ ਕਰੋ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।
ਕੰਨਿਆ- ਸਿਤਾਰਾ ਦੁਪਹਿਰ ਤਕ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਪਰ ਬਾਅਦ ’ਚ ਹਰ ਪੱਖੋਂ ਪੰਗਿਆਂ ਤੋਂ ਸਾਵਧਾਨੀ ਵਰਤਨੀ ਠੀਕ ਰਹੇਗੀ।
ਤੁਲਾ- ਸਿਤਾਰਾ ਦੁਪਹਿਰ ਤਕ ਕਿਸੇ ਉਲਝੇ ਰੁਕੇ ਸਰਕਾਰੀ ਕੰਮ ਨੂੰ ਕੁਝ ਅੱਗੇ ਵਧਾਉਣ ਅਤੇ ਇਜ਼ਤਮਾਣ ਵਾਲਾ ਪਰ ਬਾਅਦ ’ਚ ਵਪਾਰ ਕਾਰੋਬਾਰ ਲਈ ਬਿਹਤਰ ਬਣੇਗਾ।
ਬ੍ਰਿਸ਼ਚਕ- ਜਨਰਲ ਸਿਤਾਰਾ ਸਟ੍ਰਾਂਗ , ਮੁਸ਼ਕਲਾਂ-ਸਮੱਸਿਆਵਾਂ ’ਤੇ ਆਪ ਦਾ ਕੰਟ੍ਰੋਲ ਬਣੇਗਾ, ਵਿਰੋਧੀ ਆਪ ਅੱਗੇ ਠਹਿਰ ਨਾ ਸਕਣਗੇ, ਧਾਰਮਿਕ ਕੰਮ ’ਚ ਧਿਆਨ।
ਧਨ- ਸਿਤਾਰਾ ਪੇਟ ’ਚ ਗੜਬੜੀ ਰੱਖਣ ਵਾਲਾ, ਠੰਡੀਅਾਂ ਅਤੇ ਵਾਏ ਵਸਤਾਂ ਦੀ ਵਰਤੋਂ ਘੱਟ ਕਰਨਾ ਸਹੀ ਰਹੇਗੀ, ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰਖੋ।
ਮਕਰ- ਧਿਆਨ ਰੱਖੋ ਕਿ ਪੈਰ ਫਿਸਲਣ ਕਰਕੇ ਕਿਤੇ ਤੁਹਾਡੇ ਸੱਟ ਨਾ ਲਗ ਜਾਵੇ ਪਰ ਕੰਮਕਾਜੀ ਦਸ਼ਾ ਸੰਤੋਖਜਨਕ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ- ਸਿਤਾਰਾ ਦੁਪਹਿਰ ਤਕ ਨੁਕਸਾਨ ਵਾਲਾ, ਇਸ ਲਈ ਧਿਆਨ ਰੱਖੋ ਕਿ ਤੁਹਾਡਾ ਨੁਕਸਾਨ ਨਾ ਹੋ ਜਾਵੇ ਪਰ ਮਗਰੋਂ ਹਰ ਫਰੰਟ ’ਤੇ ਬਿਹਤਰੀ ਮਿਲੇਗੀ।
ਮੀਨ- ਸਿਤਾਰਾ ਦੁਪਹਿਰ ਤਕ ਬਿਹਤਰ, ਉਦੇਸ਼ ਮਨੋਰਥ ਹੱਲ ਹੋਣਗੇ, ਹਰ ਤਰ੍ਹਾਂ ਨਾਲ ਬਿਹਤਰੀ ਹੋਵੇਗੀ ਪਰ ਮਗਰੋਂ ਹਰ ਫਰੰਟ ’ਤੇ ਸਾਵਧਾਨੀ ਵਰਤਣੀ ਜ਼ਰੂਰੀ, ਨੁਕਸਾਨ ਦਾ ਡਰ।
15 ਸਤੰਬਰ 2020, ਮੰਗਲਵਾਰ
ਪ੍ਰਥਮ (ਸ਼ੁੱਧ) ਅੱਸੂ ਵਦੀ ਤਿੱਥੀ ਤਰੋਦਸ਼ੀ (ਰਾਤ 11.00 ਵਜੇ ਤੱਕ) ਅਤੇ ਮਗਰੋਂ ਤਿਥੀ ਚੌਦਸ਼।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਿਸੰਘ ’ਚ
ਚੰਦਰਮਾ ਕਰਕ ’ਚ
ਮੰਗਲ ਮੇਖ ’ਚ
ਬੁੱੱਧ ਕੰਨਿਆ ’ਚ
ਗੁਰੂ ਧਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2077,ਭਾਦੋਂ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ :1942, ਮਿਤੀ 24(ਭਾਦੋਂ), ਹਿਜਰੀ ਸਾਲ 1442, ਮਹੀਨਾ : ਮੁਹੱਰਮ, ਤਰੀਕ :26, ਨਕਸ਼ੱਤਰ : ਅਸ਼ਲੇਖਾ (ਬਾਅਦ ਦੁਪਹਿਰ 2.25 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ : ਸ਼ਿਵ (ਪੁਰਵ ਦੁਪਹਿਰ 11.02 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਕਰਕ ਰਾਸ਼ੀ ’ਤੇ (ਬਾਅਦ ਦੁਪਹਿਰ 2.25 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵਗੀ (ਰਾਤ 11 ਵਜੇ) ਬਾਅਦ ਦੁਪਹਿਰ 2.25 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ :ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਿਦਵਸ ਅਤੇ ਿਤਉਹਾਰ : ਭੋਂ ਪ੍ਰਦੋਸ਼ ਵਰਤ, ਮਘਾ ਸਰਾਧ, ਤਿੱਥੀ ਤਰੋਦਸ਼ੀ ਦਾ ਸਰਾਧ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ: ਜਨਰਲ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ
NEXT STORY