ਮੇਖ- ਟੀਚਿੰਗ, ਪ੍ਰੀਟਿੰਗ, ਪਬਲੀਕੇਸ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ, ਕੰਸਲਟੈਂਸੀ, ਇੰਟੀਰੀਅਰ ਡੈਕੋਰੇਸ਼ਨ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਬ੍ਰਿਖ- ਸਵੇਰ ਤਕ ਸਮਾਂ ਢਿੱਲਾ, ਮਨ ਕੁਝ ਡਿਸਟਰਬ ਜਿਹਾ ਰਹੇਗਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ, ਤਬੀਅਤ ’ਚ ਰੰਗੀਨੀ, ਜ਼ਿੰਦਾਦਿਲੀ, ਮਨੋਬਲ ’ਚ ਮਜ਼ਬੂਤੀ ਵਧੇਗੀ।
ਮਿਥੁਨ- ਸਵੇਰ ਤਕ ਸਮਾਂ ਬਿਹਤਰ ਪਰ ਬਾਅਦ ’ਚ ਅਚਾਨਕ ਜਨਰਲ ਹਾਲਾਤ ’ਚ ਉਲਝਣਾਂ ਪੇਚੀਦਗੀਅਾਂ ਪੈਦਾ ਹੋਣਗੀਅਾਂ, ਮਨ ਵੀ ਪਰੇਸ਼ਾਨ ਅਪਸੈੱਟ ਜਿਹਾ ਰਹੇਗਾ।
ਕਰਕ- ਸਵੇਰੇ ਤਕ ਸਮਾਂ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ ਹੋਵੇਗਾ, ਫਿਰ ਬਾਅਦ ’ਚ ਕਾਰੋਬਾਰੀ ਕੰਮਾਂ ਲਈ ਭੱਜ-ਦੌੜ ਬਿਹਤਰ ਨਤੀਜਾ ਦੇਵੇਗੀ।
ਸਿੰਘ- ਕਿਸੇ ਅਫਸਰ ਦੇ ਰੁਖ ’ਚ ਵਧੀ ਹੋਈ ਨਰਮੀ, ਜਿਥੇ ਆਪ ਦੇ ਮਨੋਬਲ ਨੂੰ ਵਧਾਏਗੀ, ਉਥੇ ਆਪ ਦੀ ਪੈਠ, ਛਾਪ ਦਬਦਬਾ ਨੂੰ ਵੀ ਵਧਾ ਸਕਦੀ ਹੈ।
ਕੰਨਿਆ- ਸਿਤਾਰਾ ਸਵੇਰ ਤਕ ਸਿਹਤ ਅਤੇ ਪੇਟ ਨੂੰ ਅਪਸੈੱਟ ਰੱਖ ਸਕਦਾ ਹੈ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ, ਹਰਫਰੰਟ ’ਤੇ ਕਦਮ ਬੜ੍ਹਤ ਵਲ ਹੋਵੇਗਾ, ਧਾਰਮਿਕ ਕੰਮਾਂ ’ਚ ਰੁਚੀ ਵਧੇਗੀ।
ਤੁਲਾ- ਸਿਤਾਰਾ ਸਵੇਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਸਿਹਤ ਲਈ ਕਮਜ਼ੋਰ ਬਣੇਗਾ ਇਸ ਲਈ ਖਾਣ-ਪੀਣ ’ਚ ਪੂਰੀ ਅਹਿਤਿਆਤ ਰੱਖਣੀ ਜ਼ਰੂਰੀ ਹੋਵੇਗੀ।
ਬ੍ਰਿਸ਼ਚਕ- ਸਿਤਾਰਾ ਸਵੇਰ ਤਕ ਢਿੱਲਾ ਕੋਈ ਵੀ ਨਵਾਂ ਯਤਨ ਸ਼ੁਰੂ ਨਾ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ, ਕਾਰੋਬਾਰੀ ਦਸ਼ਾ ਵੀ ਸੁਧਰੇਗੀ।
ਧਨ- ਸਿਤਾਰਾ ਸਵੇਰ ਤਕ ਬਿਹਤਰ, ਇਰਾਦਿਅਾਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਕਿਸੇ ਸਟ੍ਰਾਂਗ ਸ਼ਤਰੂ ਨਾਲ ਟਕਰਾਅ ਦਾ ਖਤਰਾ ਵਧ ਸਕਦਾ ਹੈ।
ਮਕਰ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ।
ਕੁੰਭ- ਜੇ ਕੋਈ ਜਾਇਦਾਦੀ ਕੰਮ ਰੁਕਿਆ ਪਿਆ ਹੋਵੇ ਤਾਂ, ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਵੱਡੇ ਲੋਕਾਂ ਦੇ ਰੁਖ ’ਚ ਹਮਦਰਦੀ ਵਧੇਗੀ।
ਮੀਨ- ਮਿੱਤਰ, ਕੰਮਕਾਜੀ ਸਾਥੀ ਸਹਿਯੋਗ ਦੇਣਗੇ ਅਤੇ ਆਪ ਨਾਲ ਤਾਲ ਮੇਲ ਰੱਖਣਗੇ, ਜਨਰਲ ਤੌਰ ’ਤੇ ਵੀ ਹਰ ਫਰੰਟ ’ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਤੇਜ ਪ੍ਰਭਾਵ ਬਣਿਆ ਰਹੇਗਾ।
29 ਨਵੰਬਰ 2020,ਐਤਵਾਰ
ਕੱਤਕ ਸੁਦੀ ਤਿਥੀ ਚੌਦਸ਼ (ਦੁਪਹਿਰ 12.48 ਤਕ) ਅਤੇ ਮਗਰੋਂ ਤਿੱਥੀ ਪੁੰਨਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਮੇਖ ’ਚ
ਮੰਗਲ ਮੀਨ ’ਚ
ਬੁੱੱਧ ਬ੍ਰਿਸ਼ਚਕ ’ਚ
ਗੁਰੂ ਮਕਰ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2077, ਮੱਘਰ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ :1942, ਮਿਤੀ 8(ਮੱਘਰ), ਹਿਜਰੀ ਸਾਲ 1442, ਮਹੀਨਾ : ਰਬਿ-ਉਲਸਾਨੀ, ਤਰੀਕ :13, ਨਕਸ਼ੱਤਰ : ਕ੍ਰਿਤਿਕਾ (29 ਨਵੰਬਰ ਦਿਨ ਰਾਤ ਅਤੇ ਅਗਲੇ ਦਿਨ (30 ਨਵੰਬਰ) ਸਵੇਰੇ 6.03 ਤਕ) ਯੋਗ : ਪਰਿਧ (ਸਵੇਰੇ 10.09 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਮੇਖ ਰਾਸ਼ੀ ’ਤੇ (ਸਵੇਰੇ 10.01 ਤਕ ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ,(ਦੁਪਹਿਰ 12.48 ਤੋਂ ਲੈ ਕੇ 29-30 ਮੱਧ ਰਾਤ 1.54 ਤਕ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤਿਨਾਰਾਇਣ ਵਰਤ, ਤਿਪੁਰ ਉਤਸਵ, ਭੀਸ਼ਮ ਪੰਚਕ ਸਮਾਪਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ
NEXT STORY