ਮੇਖ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਨਾ ਤਾਂ ਗਲਤੀ ਕਰੋ ਅਤੇ ਨਾ ਹੀ ਉਨ੍ਹਾਂ ਦੀ ਨੈਗੇਟਿਵ ਫੋਰਸ ਦੀ ਘੱਟ ਕੀਮਤ ਲਗਾਓ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਬ੍ਰਿਖ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਵੈਸੇ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ, ਯਤਨ ਕਰਨ ’ਤੇ ਆਪ ਦੀ ਕੋਈ ਸਕੀਮ-ਪ੍ਰੋਗਰਾਮ ਸਿਰੇ ਚੜ੍ਹੇਗਾ।
ਮਿਥੁਨ : ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਅਦਾਲਤੀ ਕੰਮਾਂ ’ਚ ਪੱਖ ਬਿਹਤਰ ਰੱਖੇਗਾ ਅਤੇ ਵੱਡੇ ਲੋਕਾਂ ਦੇ ਰੁਖ ਨੂੰ ਨਰਮ ਰੱਖੇਗਾ, ਸ਼ਤਰੂ ਵੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਨਗੇ।
ਕਰਕ : ਕਿਸੇ ਵੱਡੇ ਆਦਮੀ ਦੀ ਮਦਦ ਅਤੇ ਸਹਿਯੋਗ ਨਾਲ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।
ਤੁਲਾ : ਕਿਉਂਕਿ ਸਿਤਾਰਾ ਨੁਕਸਾਨ ਦੇਣ ਵਾਲਾ ਹੈ, ਇਸ ਲਈ ਜਿਥੇ ਲੈਣ-ਦੇਣ ਦੇ ਕੰਮ ਸੰਜਮ ਅਤੇ ਸੰਭਲ-ਸੰਭਾਲ ਕੇ ਕਰਨੇ ਚਾਹੀਦੇ ਹਨ, ਉਥੇ ਆਪਣੇ ਸਾਮਾਨ ਦਾ ਵੀ ਿਧਆਨ ਰੱਖਣਾ ਸਹੀ ਰਹੇਗਾ।
ਕੰਨਿਆ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ- ਕੰਸੀਡ੍ਰੇਟ ਰਹਿਣਗੇ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਪਲਾਨਿੰਗ ਕੁਝ ਅੱਗੇ ਵੱਧ ਸਕਦੀ ਹੈ।
ਧਨ : ਰਾਜਕੀ ਕੰਮਾਂ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ, ਸ਼ਤਰੂ ਵੀ ਕਮਜ਼ੋਰ ਰਹਿਣਗੇ।
ਮਕਰ : ਯਤਨ ਕਰਨ ’ਤੇ ਪਲਾਨਿੰਗ ਸਿਰੇ ਚੜ੍ਹ ਸਕਦੀ ਹੈ, ਇਰਾਦਿਆਂ ’ਚ ਮਜ਼ਬੂਤੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਜਨਰਲ ਹਾਲਾਤ ਸੁਧਰਨਗੇ।
ਕੁੰਭ : ਸਿਤਾਰਾ ਸਿਹਤ ਲਈ ਠੀਕ ਨਹੀਂ ਇਸ ਲਈ ਖਾਣਾ-ਪੀਣਾ ਸੀਮਾ ’ਚ ਰਹਿ ਕੇ ਕਰਨਾ ਸਹੀ ਰਹੇਗਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਸੋਚ ਸਮਝ ਕੇ ਫਸੋ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਸਦਭਾਅ ਰਹੇਗਾ।
9 ਜੂਨ 2022, ਵੀਰਵਾਰ
ਜੇਠ ਸੁਦੀ ਤਿਥੀ ਨੌਮੀ (ਸਵੇਰੇ 5.22 ਤੱਕ) ਅਤੇ ਮਗਰੋਂ ਤਿਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਕੰਨਿਆ ’ਚ
ਮੰਗਲ ਮੀਨ ’ਚ
ਬੁੱਧ ਬ੍ਰਿਖ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 27 , ਰਾਸ਼ਟਰੀ ਸ਼ਕ ਸੰਮਤ :1944, ਮਿਤੀ :19 (ਜੇਠ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 8, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.27 ਵਜੇ (ਜਲੰਧਰ ਟਾਈਮ) ਨਕਸ਼ੱਤਰ : ਹਸਤ (9-10 ਮੱਧ ਰਾਤ 4.26 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ ਯੋਗ : ਵਿਅਤੀਘਾਤ (9-10 ਮੱਧ ਰਾਤ 1.49 ਤੱਕ) ਅਤੇ ਮਗਰੋਂ ਯੋਗ ਵਰਿਆਨ , ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ ਦਿਵਸ ਅਤੇ ਤਿਓਹਾਰ : ਸ਼੍ਰੀ ਗੰਗਾ ਦੁਸਹਿਰਾ ਪੁਰਬ, ਮੇਲਾ ਗੰਗਾ ਦੁਸਹਿਰਾ (ਹਰਿਦੁਆਰ) ਪੁਰਬ ਉਤਸਵ ਗੰਗਾ ਦੁਸਹਿਰਾ (ਦਰਬਾਰ ਸ਼੍ਰੀ ਬਦਰੀਨਾਥ ਧਾਮ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ 'ਚ ਤੁਹਾਡੇ ਲਈ ਕੀ ਹੈ ਖਾਸ
NEXT STORY