ਮੇਖ : ਕਿਸੇ ਕੰਮ ਨੂੰ ਨਿਪਟਾਉਣ ਲਈ ਬਾਅਦ ਦੁਪਹਿਰ ਤੱਕ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਫੇਵਰੇਬਲ ਨਤੀਜਾ ਮਿਲੇਗਾ, ਫਿਰ ਬਾਅਦ ’ਚ ਵੀ ਸਮਾਂ ਸਫਲਤਾ ਵਾਲਾ ਹੋਵੇਗਾ।
ਬ੍ਰਿਖ : ਬਾਅਦ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਸਿਤਾਰਾ ਬਿਹਤਰ, ਮਾਣ-ਸਨਮਾਨ ਦੀ ਪ੍ਰਾਪਤੀ, ਫਿਰ ਬਾਅਦ ’ਚ ਆਪ ਦੀ ਪੈਠ-ਦਬਦਬਾ ਬਣਿਆ ਰਹੇਗਾ।
ਮਿਥੁਨ : ਬਾਅਦ ਦੁਪਹਿਰ ਤੱਕ ਸਿਤਾਰਾ ਨੁਕਸਾਨ, ਪ੍ਰੇਸ਼ਾਨੀ ਦੇਣ ਅਤੇ ਆਪ ਦੇ ਕਿਸੇ ਬਣਦੇ ਕੰਮ ਨੂੰ ਉਲਝਾਉਣ ਵਾਲਾ ਹੋਵੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਕਰਕ : ਸਿਤਾਰਾ ਬਾਅਦ ਦੁਪਹਿਰ ਤੱਕ ਕਮਜ਼ੋਰ, ਨਾ ਤਾਂ ਕਾਰੋਬਾਰੀ ਟੂਰਿੰਗ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਣ ਦਿਓ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤੱਕ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਬਾਅਦ ’ਚ ਬਗੈਰ ਕਿਸੇ ਗੱਲ ਦੇ ਮੁਸ਼ਕਲਾਂ-ਝਮੇਲੇ ਪੈਦਾ ਹੋਣਗੇ।
ਕੰਨਿਆ : ਸਿਤਾਰਾ ਬਾਅਦ ਦੁਪਹਿਰ ਤੱਕ ਸਰਕਾਰੀ ਕੰਮ ਨੂੰ ਸੰਵਾਰਨ ਅਤੇ ਆਪ ਦੀ ਇੱਜ਼ਤ-ਮਾਣ ਬਣਾਈ ਰੱਖਣ ਵਾਲਾ, ਫਿਰ ਬਾਅਦ ’ਚ ਅਰਥ ਦਸ਼ਾ ਬਿਹਤਰ ਬਣੇਗੀ।
ਤੁਲਾ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਬ੍ਰਿਸ਼ਚਕ : ਸਿਤਾਰਾ ਬਾਅਦ ਦੁਪਹਿਰ ਤੱਕ ਕਮਜ਼ੋਰ, ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ, ਫਿਰ ਬਾਅਦ ’ਚ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਧਨ : ਸਿਤਾਰਾ ਬਾਅਦ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਬਿਹਤਰ ਪਰ ਬਾਅਦ ’ਚ ਨਾ ਚਾਹੁੰਦੇ ਹੋਏ ਵੀ ਆਪੋਜ਼ਿਟ ਹਾਲਾਤ ਨਾਲ ਵਾਸਤਾ ਰਹੇਗਾ।
ਮਕਰ : ਸਿਤਾਰਾ ਬਾਅਦ ਦੁਪਹਿਰ ਤੱਕ ਝਮੇਲਿਆਂ- ਪ੍ਰੇਸ਼ਾਨੀਆਂ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਤਬੀਅਤ ’ਚ ਜਿੰਦਾਦਿਲੀ-ਖੁਸ਼ਦਿਲੀ ਵਧੇਗੀ।
ਕੁੰਭ : ਸਿਤਾਰਾ ਬਾਅਦ ਦੁਪਹਿਰ ਤੱਕ ਬਿਹਤਰ, ਇਰਾਦਿਆਂ ਅਤੇ ਉਦੇਸ਼ਾਂ-ਮਨੋਰਥਾਂ ’ਚ ਸਫਲਤਾ ਦੇਣ ਵਾਲਾ ਪਰ ਬਾਅਦ ’ਚ ਟੈਨਸ਼ਨ ਪ੍ਰੇਸ਼ਾਨੀ ਵਧੇਗੀ।
ਮੀਨ : ਸਿਤਾਰਾ ਬਿਹਤਰ, ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਵੀ ਸਿਰੇ ਚੜ੍ਹੇਗਾ, ਤੇਜ ਪ੍ਰਭਾਵ, ਦਬਦਬਾ ਵੀ ਬਣਿਆ ਰਹੇਗਾ।
20 ਜੂਨ 2023, ਮੰਗਲਵਾਰ
ਹਾੜ੍ਹ ਸੁਦੀ ਤਿੱਥੀ ਦੂਜ (ਦੁਪਹਿਰ 1.08 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਖ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 30 (ਜੇਠ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 1, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਰਾਤ 10.37 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਧਰੁਵ (20-21 ਮੱਧ ਰਾਤ 1.47 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮਿਥੁਨ ਰਾਸ਼ੀ ’ਤੇ (ਬਾਅਦ ਦੁਪਹਿਰ 3.58 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰੱਥ ਯਾਤਰਾ ਉਤਸਵ (ਸ਼੍ਰੀ ਜਗਨਨਾਥ ਪੁਰੀ), ਜਿਲਹਿਜ (ਮੁਸਲਿਮ) ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
NEXT STORY