ਮੇਖ : ਸਿਤਾਰਾ ਸਵੇਰ ਤੱਕ ਸਫਲਤਾ, ਇੱਜ਼ਤਮਾਣ ਦੇਣ ਅਤੇ ਬਿਹਤਰ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਸਿਹਤ ਬਾਰੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਬ੍ਰਿਖ : ਸਿਤਾਰਾ ਸਵੇਰ ਤੱਕ ਮਾਨਸਿਕ ਟੈਨਸ਼ਨ, ਪ੍ਰੇਸ਼ਾਨੀ ਰੱਖਣ ਵਾਲਾ ਪਰ ਬਾਅਦ ’ਚ ਦੋਨੋਂ ਪਤੀ-ਪਤਨੀ ਦਾ ਰੁਖ ਇਕ -ਦੂਜੇ ਦੇ ਪ੍ਰਤੀ ਨਾਰਾਜ਼ਗੀ ਵਾਲਾ ਹੋਵੇਗਾ।
ਮਿਥੁਨ : ਸਿਤਾਰਾ ਸਵੇਰ ਤੱਕ ਬਿਹਤਰ, ਮਨੋਬਲ ਸਟ੍ਰਾਂਗ ਰਹੇਗਾ ਪਰ ਬਾਅਦ ’ਚ ਵਧਦਾ ਵਿਰੋਧ ਆਪ ਲਈ ਮੁਸ਼ਕਿਲਾਂ ਪ੍ਰੇਸ਼ਾਨੀਆਂ ਜਗਾਈ ਰੱਖਣ ਵਾਲਾ ਹੋਵੇਗਾ।
ਕਰਕ : ਸਿਤਾਰਾ ਸਵੇਰ ਤੱਕ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਰੱਖਣ ਵਾਲਾ ਪਰ ਬਾਅਦ ’ਚ ਨੈਗੇਟਿਵ ਸੋਚ ਮਨ ਅਤੇ ਤਬੀਅਤ ’ਤੇ ਪ੍ਰਭਾਵੀ ਰਹੇਗੀ।
ਸਿੰਘ : ਸਿਤਾਰਾ ਸਵੇਰ ਤੱਕ ਆਪ ਨੂੰ ਐਕਟਿਵ, ਜੋਸ਼ੀਲਾ ਬਣਾਈ ਰੱਖੇਗਾ ਪਰ ਬਾਅਦ ’ਚ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਨਹੀਂ ਕਰਨਾ ਚਾਹੀਦਾ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਤੋਂ ਡਿਸਟੈਂਸ ਰੱਖਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਤੁਲਾ : ਅਰਥ ਦਸ਼ਾ ਕਮਜ਼ੋਰ ਰਹੇਗੀ, ਨਾ ਤਾਂ ਕਾਰੋਬਾਰੀ ਟੂਰਿੰਗ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇ -ਧਿਆਨੀ ਨਾਲ ਕਰੋ।
ਬ੍ਰਿਸ਼ਚਕ : ਜਨਰਲ ਸਿਤਾਰਾ ਕਮਜ਼ੋਰ ਜਿਹੜਾ ਮਨ ਨੂੰ ਟੈਂਸ, ਅਸ਼ਾਂਤ ,ਪ੍ਰੇਸ਼ਾਨ ਅਤੇ ਡਿਸਟਰਬ ਜਿਹਾ ਰੱਖ ਸਕਦਾ ਹੈ, ਸਫਰ ਵੀ ਪਲਾਨ ਨਾ ਕਰੋ।
ਧਨ : ਸਿਤਾਰਾ ਸਵੇਰ ਤੱਕ ਚੰਗਾ, ਜਿਹੜਾ ਆਪ ਨੂੰ ਹਰ ਪੱਖੋਂ ਪ੍ਰਫੈਕਟ ਰੱਖੇਗਾ ਪਰ ਬਾਅਦ ’ਚ ਝਮੇਲਿਆਂ ਪੇਚਦੀਗੀਆਂ ਦਾ ਡਰ ਵਧੇਗਾ।
ਮਕਰ : ਜਨਰਲ ਸਿਤਾਰਾ ਸਫਲਤਾ ਦੇਣ, ਕਾਰੋਬਾਰੀ ਕੰਮਾਂ ਨੂੰ ਸੰਵਾਰਨ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਮਾਣ-ਸਨਮਾਨ ਦੀ ਵੀ ਪ੍ਰਾਪਤੀ।
ਕੁੰਭ : ਸਿਤਾਰਾ ਸਵੇਰ ਤੱਕ ਮਜ਼ਬੂਤ , ਤੇਜ ਪ੍ਰਭਾਅ ਬਣਿਆ ਰਹੇਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਸਰਕਾਰੀ ਪੰਗੇ ਦੇ ਜਾਗਣ ਦਾ ਡਰ ਰਹੇਗਾ।
ਮੀਨ : ਸਿਤਾਰਾ ਸਵੇਰ ਤੱਕ ਪੇਟ ਲਈ ਕਮਜ਼ੋਰ ਪਰ ਬਾਅਦ ’ਚ ਕਦਮ ਬੜ੍ਹਤ ਵੱਲ ਪਰ ਰੁਕਾਵਟਾਂ-ਮੁਸ਼ਕਿਲਾਂ ਨਾਲ ਨਿਪਟਣਾ ਪੈ ਸਕਦਾ ਹੈ, ਮਨ ਵੀ ਨੈਗਟੇਵਿਟੀ ਦੇ ਪ੍ਰਭਾਅ’ਚ ਰਹੇਗਾ।
30 ਜੂਨ 2023, ਸ਼ੁੱਕਰਵਾਰ
ਹਾੜ੍ਹ ਸੁਦੀ ਤਿੱਥੀ ਦੁਆਦਸ਼ੀ (30ਜੂਨ - 1ਜੁਲਾਈ ਮੱਧ ਰਾਤ 1.17 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਤੁਲਾ ’ਚ
ਮੰਗਲ ਕਰਕ ’ਚ
ਬੁੱਧ ਮਿਥੁਨ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ :1945, ਮਿਤੀ :9 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 11, ਸੂਰਜ ਉਦੇ ਸਵੇਰੇ 5.30 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ :ਵਿਸ਼ਾਖਾ (ਸ਼ਾਮ 4.10 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸਾਧਿਆ (30 ਜੂਨ- 1ਜੁਲਾਈ ਮੱਧ ਰਾਤ 1.32 ਤੱਕ) ਅਤੇ ਮਗਰੋਂ ਯੋਗ ਸ਼ੁਭ, ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 10.20 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੀਨ ਰਾਸ਼ੀ ਵਾਲੇ ਖਾਣ-ਪੀਣ ਦਾ ਰੱਖਣ ਖ਼ਾਸ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY