ਮੇਖ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਠੰਡੀਆਂ ਵਸਤਾਂ ਅਤੇ ਵਾਈ ਵਸਤਾਂ ਦੀ ਵਰਤੋਂ ਘੱਟ ਕਰੋ, ਲਿਖਣ-ਪੜ੍ਹਨ ਦਾ ਕੋਈ ਕੰਮ ਵੀ ਜਲਦੀ ’ਚ ਫਾਈਨਲ ਨਾ ਕਰੋ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਈ ਵੀ ਯਤਨ ਅਨਮੰਨੇ ਮਨ ਨਾਲ ਨਾ ਕਰੋ, ਫੈਮਿਲੀ ਫਰੰਟ ’ਤੇ ਵੀ ਤਾਲਮੇਲ ਦੀ ਕਮੀ ਨਜ਼ਰ ਆਵੇਗੀ।
ਮਿਥੁਨ : ਕਮਜ਼ੋਰ ਅਤੇ ਡਾਵਾਂਡੋਲ ਮਨ ਸਥਿਤੀ ਕਰ ਕੇ ਆਪ ਹਰ ਸਮੇਂ ਕਨਫਿਊਜ਼ ਅਤੇ ਦੁਵਿਧਾ ’ਚ ਰਹੋਗੇ ਅਤੇ ਕੋਈ ਵੀ ਸਟੈਂਡ ਨਾ ਲੈ ਸਕੋਗੇ।
ਕਰਕ : ਮਨ ’ਤੇ ਗਲਤ ਅਤੇ ਨੈਗੇਟਿਵ ਸੋਚ ਦਾ ਅਸਰ ਵਧ ਸਕਦਾ ਹੈ, ਇਸ ਲਈ ਆਪ ਹਰ ਮਾਮਲੇ ਨੂੰ ਨੈਗੇਟਿਵ ਨਜ਼ਰ ਨਾਲ ਦੇਖੋਗੇ।
ਸਿੰਘ : ਕੋਈ ਵੀ ਜ਼ਮੀਨੀ ਕੰਮ ਹੱਥ ’ਚ ਨਾ ਲਓ, ਕਿਉਂਕਿ ਆਪ ਦੀ ਕਿਸੇ ਵੀ ਸੋਚ ਅਤੇ ਯਤਨ ਦੇ ਸਿਰੇ ਚੜ੍ਹਣ ਦੀ ਆਸ ਨਾ ਹੋਵੇਗੀ, ਨੁਕਸਾਨ ਦਾ ਵੀ ਡਰ।
ਕੰਨਿਆ : ਘਟੀਆ ਸਾਥੀਆਂ ਨਾਲ ਨਾ ਤਾਂ ਮੇਲਜੋਲ ਰੱਖੋ ਅਤੇ ਨਾ ਹੀ ਨੇੜਤਾ ਹੀ ਰੱਖੋ, ਕਿਉਂਕਿ ਉਨ੍ਹਾਂ ਦਾ ਸਾਥ ਨੁਕਸਾਨ ਦੇ ਇਲਾਵਾ ਕੁਝ ਨਾ ਦੇਵੇਗਾ।
ਤੁਲਾ : ਕਾਰੋਬਾਰੀ ਕੰਮਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ, ਕਾਰੋਬਾਰੀ ਟੂਰ ਪ੍ਰੋਗਰਾਮ ਵੀ ਨਾ ਬਣਾਉਣਾ ਸਹੀ ਰਹੇਗਾ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਤਾਂ ਸਾਥ ਦੇਵੇਗੀ ਪਰ ਹਰ ਯਤਨ ਪੂਰਾ ਜ਼ੋਰ ਲਗਾ ਕੇ ਕਰੋ, ਮਨ ਵੀ ਟੈਂਸ ਜਿਹਾ ਰਹੇਗਾ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਨੁਕਸਾਨ ਦਾ ਵੀ ਡਰ, ਉਧਾਰੀ ਦੇ ਚੱਕਰ ’ਚ ਫਸਣ ਤੋਂ ਬਚਣਾ ਚਾਹੀਦਾ ਹੈ।
ਮਕਰ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਵੀ ਚੰਗਾ ਨਤੀਜਾ ਦੇਵੇਗੀ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਬਣਿਆ-ਬਣਾਇਆ ਕੰਮ ਉਖੜ-ਵਿਗੜ ਸਕਦਾ ਹੈ।
ਮੀਨ : ਸਮਾਂ ਰੁਕਾਵਟਾਂ-ਮੁਸ਼ਕਲਾਂ ਵਾਲਾ, ਮਨੋਬਲ ਨੂੰ ਕਮਜ਼ੋਰ ਰੱਖਣ ਵਾਲਾ, ਇਸ ਲਈ ਹਰ ਕੰਮ ਪੂਰੀ ਤਰ੍ਹਾਂ ਐਕਟਿਵ ਰਹਿ ਕੇ ਕਰੋ।
15 ਨਵੰਬਰ 2023, ਬੁੱਧਵਾਰ
ਕੱਤਕ ਸੁਦੀ ਤਿੱਥੀ ਦੂਜ (ਦੁਪਹਿਰ 1.48 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਤੁਲਾ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਮੇਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਕੱਤਕ ਪ੍ਰਵਿਸ਼ਟੇ 30 , ਰਾਸ਼ਟਰੀ ਸ਼ਕ ਸੰਮਤ :1945, ਮਿਤੀ : 24 (ਕੱਤਕ), ਹਿਜਰੀ ਸਾਲ 1445, ਮਹੀਨਾ : ਰਬਿ ਉਲਸਾਨੀ, ਤਰੀਕ : 30 , ਸੂਰਜ ਉਦੇ ਸਵੇਰੇ 6.59 ਵਜੇ, ਸੂਰਜ ਅਸਤ ਸ਼ਾਮ 5.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (15-16 ਮੱਧ ਰਾਤ 3.01 ਤੱਕ) ਅਤੇ ਮਗਰੋਂ ਨਕਸ਼ੱਤਰ ਮੁਲਾ, ਯੋਗ : ਅਤਿਗੰਡ (ਦੁਪਹਿਰ 12.07 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (15-16 ਮੱਧ ਰਾਤ 3.01 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 15-16 ਮੱਧ ਰਾਤ 3.01 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ, ਭਾਈ ਦੂਜ, (ਟਿੱਕਾ) ਵਿਸ਼ਵਕਰਮਾ ਪੂਜਨ, ਸੰਤ ਵਿਨੋਬਾ ਭਾਵੇ ਪੁੰਨ ਤਿੱਥੀ, ਆਚਾਰੀਆ ਸ਼੍ਰੀ ਤੁਲਸੀ ਜਨਮ (ਜੈਨ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY