ਮੇਖ : ਆਪਣੀ ਕਿਸੇ ਕੰਮਕਾਜੀ ਸਮੱਸਿਆ ਨੂੰ ਸੈਟਲ ਕਰਨ ਲਈ ਆਪ ਕਿਸੇ ਵੱਡੇ ਆਦਮੀ ਦੀ ਮਦਦ ਲਈ ਸਫਲ ਹੋ ਸਕਦੇ ਹੋ, ਇੱਜ਼ਤ-ਮਾਣ ਦੀ ਪ੍ਰਾਪਤੀ।
ਬ੍ਰਿਖ : ਸਿਤਾਰਾ ਧਨ ਲਾਭ ਲਈ ਚੰਗਾ,ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ-ਮੁਸ਼ਕਲ ਹਟੇਗੀ, ਕਾਰੋਬਾਰੀ ਭੱਜਦੌੜ ਅਤੇ ਟੂਰਿੰਗ ਚੰਗਾ ਨਤੀਜਾ ਦੇਵੇਗੀ।
ਮਿਥੁਨ : ਕਾਰੋਬਾਰੀ ਕੰਮਾਂ ’ਚ ਸਫਲਤਾ ਮਿਲੇਗੀ, ਜਿਹੜੇ ਕੰਮ ਲਈ ਸੋਚੋਗੇ ਜਾਂ ਵਿਚਾਰ ਕਰੋਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ ਪਰ ਸਿਹਤ ਦੇ ਵਿਗੜਣ, ਪੈਣ ਫਿਸਲਣ ਦਾ ਡਰ।
ਕਰਕ : ਆਪ ਚਾਹ ਕੇ ਵੀ ਖਰਚਿਆਂ ਨੂੰ ਟਾਲ ਨਾ ਸਕੋਗੇ, ਜਿਸ ਕਰਕੇ ਅਰਥ ਤੰਗੀ ਦੀ ਸਥਿਤੀ ’ਚੋਂ ਆਪ ਨੂੰ ਗੁਜ਼ਰਨਾ ਪੈ ਸਕਦਾ ਹੈ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਸਿੰਘ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਹਰ ਫਰੰਟ ’ਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ।
ਕੰਨਿਆ : ਰਾਜਕੀ ਕੰਮਾਂ ’ਚ ਆਪ ਦੀ ਪੈਠ ਵਧੇਗੀ, ਅਫਸਰ ਵੀ ਆਪ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਤੁਲਾ : ਸਟ੍ਰਾਂਗ ਸਿਤਾਰਾ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਰੁਕਾਵਟ ਮੁਸ਼ਕਲ ਹਟੇਗੀ, ਨੇਕ ਕੰਮਾਂ ’ਚ ਧਿਆਨ।
ਬ੍ਰਿਸ਼ਚਕ : ਖਾਣ-ਪੀਣ ’ਚ ਸੰਜਮ ਵਰਤਣਾ ਜ਼ਰੂਰੀ, ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ, ਕਿਉਂਕਿ ਪੇਟ ਪਰਹੇਜ ਰੱਖਣ ਦੇ ਬਾਵਜੂਦ ਵੀ ਵਿਗੜਿਆ ਰਹੇਗਾ।
ਧਨ : ਕੰਮਕਾਜੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਕੰਮਕਾਜੀ ਟੂਰਿੰਗ ਵੀ ਸਹੀ ਰਹੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮਕਰ : ਕਮਜ਼ੋਰ ਸਿਤਾਰਾ, ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਨਾ ਕਰ ਸਕੋਗੇ।
ਕੁੰਭ : ਸੰਤਾਨ ਦੇ ਸਾਫਟ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ ਪਰ ਤਬੀਅਤ ’ਚ ਤੇਜ਼ੀ ਬਣੀ ਰਹੇਗੀ।
ਮੀਨ : ਅਦਾਲਤ ’ਚ ਜਾਣ ਲਈ ਸਮਾਂ ਬੇਸ਼ੱਕ ਚੰਗਾ ਹੈ ਤਾਂ ਵੀ ਪੂਰਾ ਹੋਮਵਰਕ ਕਰ ਕੇ ਕਚਹਿਰੀ ’ਚ ਜਾਓ ਪਰ ਘਟੀਆ ਲੋਕਾਂ ਤੋਂ ਨੁਕਸਾਨ ਦਾ ਡਰ।
ਸਿੰਘ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY