ਮੇਖ : ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਚਾਹ ਕੇ ਵੀ ਆਪ ਦੇ ਅੱਗੇ ਠਹਿਰ ਨਾ ਸਕਣਗੇ ਅਤੇ ਨਾ ਹੀ ਪ੍ਰੇਸ਼ਾਨ ਕਰ ਸਕਣਗੇ।
ਬ੍ਰਿਖ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਸਮਾਂ ਚੈਨ ਨਾਲ ਕੱਟੇਗਾ।
ਮਿਥੁਨ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਲਿਮਿਟ ’ਚ ਕਰਨਾ ਸਹੀ ਰਹੇਗਾ, ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਲੈਣ ਤੋਂ ਬਚਣਾ ਸਹੀ ਰਹੇਗਾ।
ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਢਈਆ ਵੀ ਮਨ ਨੂੰ ਪ੍ਰੇਸ਼ਾਨ ਰੱਖਣ ਵਾਲਾ ਹੈ।
ਸਿੰਘ : ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕੰਨਿਆ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਕਿਸੇ ਉਲਝੀ ਫੈਮਿਲੀ ਸਮੱਸਿਆ ਨੂੰ ਸੈਟਲ ਕਰਨ ਲਈ ਸੰਤਾਨ ਦੀ ਮਦਦ ਲਈ ਜਾ ਸਕਦੀ ਹੈ।
ਤੁਲਾ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨਾ ਸਹੀ ਰਹੇਗਾ, ਮਾਣ-ਸਨਮਾਨੋ ਦੀ ਪ੍ਰਾਪਤੀ।
ਬ੍ਰਿਸ਼ਚਕ : ਕਿਸੇ ਮਿੱਤਰ ਜਾਂ ਸੱਜਣ ਸਾਥੀ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਸੁਪੋਰਟ ਮਿਲ ਸਕਦੀ ਹੈ।
ਧਨ : ਲੋਹਾ-ਲੋਹਾ ਮਸ਼ੀਨਰੀ, ਹਾਰਡਵੇਅਰ, ਸਰੀਆ, ਸਟੀਲ ਜਾਂ ਲੋਹੇ ਦੇ ਸਾਮਾਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਮਕਰ : ਅਰਥ ਅਤੇ ਕਾਰੋਬਾਰੀ ਕੰਮਾਂ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ,ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕੁੰਭ : ਸਿਤਾਰਾ ਉਲਝਣਾਂ- ਝਮੇਲਿਆਂ ਵਾਲਾ, ਇਸ ਲਈ ਆਪ ਦੀ ਕੋਈ ਵੀ ਕੋਸ਼ਿਸ਼ ਸਿਰੇ ਨਾ ਚੜ੍ਹ ਸਕੇਗੀ ਅਤੇ ਨਾ ਹੀ ਅੱਗੇ ਵਧ ਸਕੇਗੀ।
ਮੀਨ : ਲੋਹੇ ਦੇ ਕਲ ਪੁਰਜ਼ਿਆਂ, ਸਕ੍ਰੈਪ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ।
21 ਜੁਲਾਈ 2024, ਐਤਵਾਰ
ਹਾੜ੍ਹ ਸੁਦੀ ਤਿੱਥੀ ਪੁੰਨਿਆ (ਬਾਅਦ ਦੁਪਹਿਰ 3.47 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਧਨ ’ਚ
ਮੰਗਲ ਬ੍ਰਿਖ ’ਚ
ਬੁੱਧ ਸਿੰਘ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਸਾਉਣ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 30 (ਹਾੜ੍ਹ), ਹਿਜਰੀ ਸਾਲ 1446, ਮਹੀਨਾ : ਮੁਹੱਰਮ, ਤਰੀਕ: 14, ਸੂਰਜ ਉਦੇ ਸਵੇਰੇ 5.41 ਵਜੇ, ਸੂਰਜ ਅਸਤ ਸ਼ਾਮ 7.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਖਾੜਾ (21-22 ਮੱਧ ਰਾਤ 12.14 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਵਿਸ਼ਕੁੰਭ (ਰਾਤ 9.11 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਧਨ ਰਾਸ਼ੀ’ਤੇ (ਸਵੇਰੇ 7.27 ਤੱਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ, ਪੁਰਬ, ਦਿਵਸ ਅਤੇ ਤਿਓਹਾਰ : ਗੜ੍ਹੀ ਪੁੰਨਿਆ,ਗੁਰੂ ਪੁੰਨਿਆ, ਗੁਰੂ ਪੂਜਾ, ਵਿਆਸ ਪੂਜਾ, ਮਹਾਰਿਸ਼ੀ ਵੇਦ ਵਿਆਸ ਜਯੰਤੀ, ਮੇਲਾ ਸਿੱਧ ਬਾਬਾ ਸ਼ਿਵੋ (ਜਵਾਲੀ, ਹਿਮਾਚਲ), ਚਤੁਰਮਾਸ ਵਰਤ ਨਿਯਮ ਆਦਿ ਅਤੇ ਤੇਰਾ ਪੰਥ ਸਥਾਪਨਾ ਦਿਵਸ (ਜੈਨ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲਿਆਂ ਨੂੰ ਕੰਮਕਾਜੀ ਭੱਜਦੌੜ ਦੇਵੇਗੀ ਚੰਗਾ ਨਤੀਜਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY