ਮੇਖ : ਕਿਉਂਕਿ ਸਿਤਾਰਾ ਖਰਚਿਆਂ ਵਾਲਾ ਹੈ, ਇਸ ਲਈ ਟਾਲੇ ਜਾ ਸਕਣ ਵਾਲੇ ਖਰਚ ਨੂੰ ਟਾਲ ਦਿਓ, ਲਿਖਣ-ਪੜ੍ਹਨ ਦਾ ਕੋਈ ਕੰਮ ਪੂਰਾ ਕੀਤੇ ਬਗੈਰ ਨਾ ਜਾਓ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ, ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਨਾਲ ਜੁੜੀ ਕੋਸ਼ਿਸ਼ ਅੱਗੇ ਵਧਾਉਣ ਲਈ ਚੰਗੀ।
ਮਿਥੁਨ : ਪੂਰਾ ਯਤਨ ਅਤੇ ਭੱਜਦੌੜ ਕਰਨ ਦੇ ਬਾਵਜੂਦ ਵੀ ਸਰਕਾਰੀ ਕੋਸ਼ਿਸ਼ਾਂ ਅੱਗੇ ਨਾ ਵਧਾ ਸਕੋਗੀ, ਮਨੋਬਲ ’ਚ ਟੁੱਟਣ ਦਾ ਅਹਿਸਾਸ ਵੀ ਤਬੀਅਤ ਨੂੰ ਡਾਵਾਂਡੋਲ ਰੱਖੇਗਾ।
ਕਰਕ : ਜਨਰਲ ਸਿਤਾਰਾ ਰੁਕਾਵਟਾਂ-ਮੁਸ਼ਕਲਾਂ ਵਾਲਾ, ਇਸ ਲਈ ਹਰ ਫਰੰਟ ’ਤੇ ਆਪ ਦੀ ਭੱਜਦੌੜ ਬੇਕਾਰ ਜਾਵੇਗੀ, ਮਨ ਅਤੇ ਸੋਚ ’ਤੇ ਵੀ ਨੈਗੇਟੀਵਿਟੀ ਪ੍ਰਭਾਵੀ ਰਹੇਗੀ।
ਸਿੰਘ : ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਕੰਨਿਆ : ਕਾਰੋਬਾਰੀ ਦਸ਼ਾ ਸੰਤੋਖਜਨਕ ਪਰ ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟੀਵਿਟੀ ਕਰ ਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਤੁਲਾ : ਬਗੈਰ ਕਿਸੇ ਵਜ੍ਹਾ ਦੇ ਪੈਦਾ ਹੋਣ ਵਾਲੇ ਵੈਰ-ਵਿਰੋਧ ਕਰ ਕੇ ਮਨ ਡਿਸਟਰਬ, ਪ੍ਰੇਸ਼ਾਨ ਅਤੇ ਅਸ਼ਾਂਤ ਜਿਹਾ ਰਹੇਗਾ, ਕੋਈ ਨਵੀਂ ਕੋਸ਼ਿਸ਼ ਵੀ ਸ਼ੁਰੂ ਨਾ ਕਰੋ।
ਬ੍ਰਿਸ਼ਚਕ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਮਨ ਅਤੇ ਸੋਚ ’ਤੇ ਨੈਗੇਟੀਵਿਟੀ ਪ੍ਰਭਾਵੀ ਰਹੇਗੀ।
ਧਨ : ਜਾਇਦਾਦੀ ਕੰਮਾਂ ਲਈ ਸਿਤਾਰੇ ਰੁਕਾਵਟਾਂ ਵਾਲੇ, ਇਸ ਲਈ ਜਿਹੜਾ ਵੀ ਯਤਨ ਕਰੋ, ਪੂਰੇ ਜ਼ੋਸ਼ ਅਤੇ ਜ਼ੋਰ ਲਗਾ ਕੇ ਕਰੋ, ਮਾ-ਸਨਮਾਨ ਨੂੰ ਠੇਸ ਲੱਗਣ ਦਾ ਵੀ ਡਰ।
ਮਕਰ : ਕੰਮਕਾਜੀ ਸਾਥੀ ਪੂਰੇ ਦਿਲੋਂ ਆਪ ਨਾਲ ਨਾ ਤਾਂ ਸਹਿਯੋਗ ਕਰਨਗੇ ਅਤੇ ਨਾ ਹੀ ਕਿਸੇ ਕੋਸ਼ਿਸ਼ ਨੂੰ ਅੱਗੇ ਵਧਾਉਣ ’ਚ ਮਦਦ ਕਰਨਗੇ।
ਕੁੰਭ : ਕੋਈ ਵੀ ਕੰਮਕਾਜੀ ਕੋਸ਼ਿਸ਼ ਹਲਕੇ ’ਚ ਅਤੇ ਬੇਧਿਆਨੀ ਨਾਲ ਨਾ ਕਰੋ, ਕਿਉਂਕਿ ਸਿਤਾਰਾ ਕੰਮਕਾਜੀ ਕੰਮਾਂ ’ਚ ਮਨਮਰਜ਼ੀ ਦੀ ਸਫਲਤਾ ਨਾ ਦੇਣ ਵਾਲਾ ਹੈ।
ਮੀਨ : ਕੰਮਕਾਜੀ ਕੰਮਾਂ ਲਈ ਸਿਤਾਰਾ ਪਹਿਲੇ ਦੀ ਤਰ੍ਹਾਂ, ਜਿਹੜੀ ਵੀ ਕੋਸ਼ਿਸ਼ ਕਰੋ ਪੂਰੀ ਤਾਕਤ-ਹਿੰਮਤ ਨਾਲ ਕਰੋ ਪਰ ਮਨ ’ਚ ਨੈਗੇਟੀਵਿਟੀ ਵੀ ਰਹੇਗੀ।
19 ਸਤੰਬਰ 2024, ਵੀਰਵਾਰ
ਅੱਸੂ ਸੁਦੀ ਤਿੱਥੀ ਦੂਜ (19-20 ਮੱਧ ਰਾਤ 12.40 ਤੱਕ) ਅਤੇ ਮਗਰੋਂ ਤਿੱਥੀ ਤੀਜ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਮੀਨ ’ਚ
ਮੰਗਲ ਮਿਥੁਨ ’ਚ
ਬੁੱਧ ਸਿੰਘ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 28 (ਭਾਦੋਂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 15 , ਸੂਰਜ ਉਦੇ ਸਵੇਰੇ 6.18 ਵਜੇ, ਸੂਰਜ ਅਸਤ ਸ਼ਾਮ 6.24 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉੱਤਰਾ ਭਾਦਰਪਦ (ਸਵੇਰੇ 8.04 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਵ੍ਰਿਧੀ (ਸ਼ਾਮ 7.19 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮੀਨ ਰਾਸ਼ੀ ’ਤੇ (19 ਸਤੰਬਰ ਦਿਨ ਰਾਤ ਅਤੇ 20 ਨੂੰ ਸਵੇਰੇ 5.15 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ (20 ਸਤੰਬਰ ਸਵੇਰੇ 5.15 ਤਕ), ਸਵੇਰੇ 8.04 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਤਿੱਥੀ ਦੂਜ ਦਾ ਸਰਾਧ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਰਾਸ਼ੀ ਵਾਲਿਆਂ ਦਾ ਧਾਰਮਿਕ ਕੰਮਾਂ 'ਚ ਨਹੀਂ ਲੱਗੇਗਾ ਮਨ, ਤੁਸੀਂ ਵੀ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ...
NEXT STORY