ਮੇਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਫੋਟੋਗ੍ਰਾਫੀ, ਟੂਰਿਜ਼ਮ, ਹੋਟਲਿੰਗ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਜ਼ਿੰਦਾਦਿਲ ਹੁੰਦੇ ਆਪਣੇ ਮਨ ਨੂੰ ਬੇ-ਕਾਬੂ ਨਾ ਹੋਣ ਦਿਓ।
ਮਿਥੁਨ : ਖਰਚਿਆਂ ਦਾ ਜ਼ੋਰ ਪਰ ਚੰਗਾ ਪਹਿਲੂ ਇਹ ਹੈ ਕਿ ਜ਼ਿਆਦਾਤਰ ਖਰਚ ਜਾਇਜ਼ ਕੰਮਾਂ ’ਤੇ ਹੋਵੇਗਾ, ਲੈਣ-ਦੇਣ ਦੇ ਕੰਮ ਵੀ ਸੋਚ ਸਮਝ ਕੇ ਨਿਪਟਾਓ।
ਕਰਕ : ਸਿਤਾਰਾ ਧਨ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ’ਚ ਕੋਈ ਰੁਕਾਵਟ ਮੁਸ਼ਕਲ ਵੀ ਹਟੇਗੀ।
ਸਿੰਘ : ਸਰਕਾਰੀ , ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ, ਸ਼ਤਰੂ ਕਮਜ਼ੋਰ ਰਹਿਣਗੇ।
ਕੰਨਿਆ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਵੀ ਜੀਅ ਲੱਗੇਗਾ।
ਤੁਲਾ : ਸਿਤਾਰਾ ਪੇਟ ਲਈ ਕਮਜ਼ੋਰ, ਖਾਣਾ-ਪੀਣਾ ਲਿਮਿਟ ’ਚ ਕਰਨਾ ਸਹੀ ਰਹੇਗਾ, ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਸਹੀ ਰਹੇਗਾ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫ੍ਰੰਟ ’ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ, ਮਨ ਸਫਰ ਲਈ ਰਾਜ਼ੀ ਨਾ ਰਹੇਗਾ।
ਧਨ : ਕਿਸੇ ਪ੍ਰਬਲ ਸ਼ਤਰੂ ਦਾ ਟਕਰਾਵੀ ਮੂਡ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਵਧਾ ਸਕਦਾ ਹੈ, ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ।
ਮਕਰ : ਸੰਤਾਨ ਦੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ, ਸ਼ੁੱਭ ਕੰਮਾਂ ’ਚ ਰੁਚੀ।
ਕੁੰਭ : ਜ਼ਮੀਨੀ ਕੰਮਾਂ ਲਈ ਸਿਤਾਰਾ ਚੰਗਾ ਪਰ ਸਿਹਤ ਦੇ ਵਿਗੜਣ-ਪੈਰ ਫਿਸਲਣ ਅਤੇ ਕਿਸੇ ਬਣਦੇ ਕੰਮ ਦੇ ਉਲਝਣ ਦਾ ਡਰ।
ਮੀਨ: ਮਿੱਤਰਾਂ ਨਾਲ ਮੇਲ-ਮਿਲਾਪ ਫਰੂਟਫੁੱਲ, ਜਿਹੜਾ ਆਪ ਦੇ ਕਿਸੇ ਕੰਮ ਦੇ ਸੁਲਝਣ ’ਚ ਮਦਦਗਾਰ ਹੋ ਸਕਦਾ ਹੈ, ਸ਼ਤਰੂ ਕਮਜ਼ੋਰ ਰਹਿਣਗੇ।
22 ਸਤੰਬਰ 2024, ਐਤਵਾਰ
ਅੱਸੂ ਵਦੀ ਤਿੱਥੀ ਪੰਚਮੀ (ਬਾਅਦ ਦੁਪਹਿਰ 3.44 ਤਕ) ਅਤੇ ਮਗਰੋਂ ਤਿੱਥੀ ਛੱਠ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਮਿਥੁਨ ’ਚ
ਬੁੱਧ ਸਿੰਘ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 31 (ਭਾਦੋਂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 18, ਸੂਰਜ ਉਦੇ ਸਵੇਰੇ 6.20 ਵਜੇ, ਸੂਰਜ ਅਸਤ ਸ਼ਾਮ 6.20 ਵਜੇ (ਜਲੰਧਰ ਟਾਈਮ), ਨਕਸ਼ੱਤਰ: ਕ੍ਰਿਤਿਕਾ (ਰਾਤ 11.03 ਤਕ) ਅਤੇ ਮਗਰੋਂ ਰੋਹਿਣੀ, ਯੋਗ : ਹਰਸ਼ਣ (ਸਵੇਰੇ 8.17 ਤਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ :ਪੱੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ ਪੁਰਬ, ਦਿਵਸ ਅਤੇ ਤਿਉਹਾਰ: ਤਿੱਥੀ ਪੰਚਮੀ ਦਾ ਸਰਾਧ, ਚੰਦਰ ਛਠ ਵਰਤ ਦੱਖਣ ਗੋਲ ਸ਼ੁਰੂ, ਵਿਸ਼ਵ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਡਰਿਆ
NEXT STORY