ਮੇਖ : ਖਾਣਾ-ਪੀਣਾ ਪਰਹੇਜ਼ ਨਾਲ ਕਰੋ ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਚਾਹੀਦਾ ਹੈ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜਾ ਵੀ ਕੰਮ ਕਰੋ, ਪੂਰੇ ਜ਼ੋਰ ਨਾਲ ਕਰੋ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਾਰਾਜ਼ ਦਿਸਣਗੇ।
ਮਿਥੁਨ : ਨਾ ਚਾਹੁੰਦੇ ਹੋਏ ਵੀ ਵੈਰ-ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਮਨ ’ਚ ਘਬਰਾਹਟ ਬੇਚੈਨੀ ਰਹੇਗੀ, ਸਫਰ ਵੀ ਨਾ ਕਰਨਾ ਸਹੀ ਰਹੇਗਾ।
ਕਰਕ : ਸੰਤਾਨ ਦੇ ਰੁਖ ’ਚ ਨਾਰਾਜ਼ਗੀ ਨਾ ਮਿਲਵਰਤਨ ਨਜ਼ਰ ਆ ਸਕਦਾ ਹੈ, ਇਸ ਲਈ ਕੋਈ ਵੀ ਕੰਮ ਅਨਮੰਨੇ ਮਨ ਨਾਲ ਨਾ ਕਰੋ।
ਸਿੰਘ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਹੱਥ ’ਚ ਨਾ ਲੈਣਾ ਸਹੀ ਰਹੇਗਾ,ਕਿਉਂਕਿ ਸਿਤਾਰਾ ਰੁਕਾਵਟਾਂ ਮੁਸ਼ਕਲਾਂ ਵਾਲਾ, ਸ਼ਤਰੂ ਵੀ ਕਮਜ਼ੋਰ ਰਹਿਣਗੇ।
ਕੰਨਿਆ : ਕਾਰੋਬਾਰੀ ਸਾਥੀਆਂ-ਸਹਿਯੋਗੀਆਂ ਨਾਲ ਤਾਲਮੇਲ ’ਚ ਕਮੀ ਦਿਸੇਗੀ, ਵੈਸੇ ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਤੁਲਾ : ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕੋਈ ਕਾਰੋਬਾਰੀ ਟੂਰ ਕਰੋ, ਕੰਮਕਾਜੀ ਕੋਸ਼ਿਸ਼ਾਂ ਵੀ ਗੰਭੀਰਤਾ ਨਾਲ ਕਰੋ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ ਪਰ ਮਨ ਅਤੇ ਸੋਚ ’ਤੇ ਨੈਗੇਟੀਵਿਟੀ ਦਾ ਅਸਰ ਵਧੇਗਾ।
ਧਨ : ਖਰਚਿਆਂ ਦਾ ਜ਼ੋਰ, ਖਰਚ ਜਾਇਜ਼-ਫਿਜ਼ੂਲ ਦੋਵੇਂ ਤਰ੍ਹਾਂ ਦੇ ਕੰਮਾਂ ’ਤੇ ਹੋਵੇਗਾ, ਦੂਜਿਆਂ ’ਤੇ ਜ਼ਿਆਦਾ ਭਰੋਸਾ ਕਰਨਾ ਪ੍ਰੇਸ਼ਾਨੀ ਵਾਲਾ ਹੋਵੇਗਾ।
ਮਕਰ : ਵਪਾਰ ਕਾਰੋਬਾਰ ’ਚ ਲਾਭ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ, ਕਿਸੇ ਉਲਝੇ ਕਾਰੋਬਾਰੀ ਕੰਮ ਨੂੰ ਹੱਥ ’ਚ ਲੈਣਾ ਬਿਹਤਰ ਰਹੇਗਾ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਕੰਮ ਉਲਝ ਸਕਦਾ ਹੈ।
ਮੀਨ : ਕਿਉਂਕਿ ਮਨ ਗਲਤ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ, ਇਸ ਲਈ ਆਪਣੇ ਮਨ ’ਤੇ ਕਾਬੂ ਰੱਖੋ, ਮਨ ਵੀ ਅਸ਼ਾਂਤ-ਡਿਸਟਰਬ ਜਿਹਾ ਰਹੇਗਾ।
1 ਦਸੰਬਰ 2024, ਐਤਵਾਰ
ਮੱਘਰ ਵਦੀ ਤਿਥੀ ਮੱਸਿਆ (ਪੁਰਵ ਦੁਪਹਿਰ 11.57 ਤਕ) ਅਤੇ ਮਗਰੋਂ ਤਿਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :10 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 28 , ਸੂਰਜ ਉਦੇ ਸਵੇਰੇ 7.13 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ: ਅਨੁਰਾਧਾ (ਬਾਅਦ ਦੁਪਹਿਰ 2.24 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ ,ਯੋਗ: ਸੁਕਰਮਾ (ਸ਼ਾਮ 4.33ਤੱਕ) ਅਤੇ ਮਗਰੋਂ ਨਕਸ਼ੱਤਰ ਧ੍ਰਿਤੀ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਬਾਅਦ ਦੁਪਹਿਰ 2.24 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ), ਪੁਰਬ, ਦਿਵਸ ਅਤੇ ਤਿਓਹਾਰ : ਮੱਘਰ ਮੱਸਿਆ (ਸਨਾਨ ਦਾਨ ਆਦਿ ਕੰਮਾਂ ਲਈ, ਵਿਸ਼ਵ ਏਡਸ ਡੇਅ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ, ਕਰਕ ਰਾਸ਼ੀ ਵਾਲੇ ਆਪਣੇ ਭਟਕਦੇ ਮਨ 'ਤੇ ਰੱਖਣ ਕਾਬੂ
NEXT STORY