ਮੇਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ ਸਦਭਾਅ ਬਣਿਆ ਰਹੇਗਾ।
ਬ੍ਰਿਖ : ਕਿਉਂਕਿ ਸ਼ਤਰੂ ਆਪ ਦੇ ਖਿਲਾਫ ਆਪਣੀਆਂ ਸ਼ਰਾਰਤਾਂ ’ਚ ਲੱਗੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ’ਤੇ ਨਜ਼ਰ ਬਣਾਈ ਰੱਖਣ ਦੀ ਜ਼ਰੂਰਤ ਹੋਵੇਗੀ।
ਮਿਥੁਨ : ਸੰਤਾਨ ਸਾਥ ਦੇਵੇਗੀ, ਸੁਪਰੋਟ ਕਰੇਗੀ, ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ਲਈ ਉਨ੍ਹਾਂ ਦਾ ਰੁਖ ਬੜਾ ਇੰਸਟਰੂਮੈਂਟਸ ਹੋ ਸਕਦਾ ਹੈ।
ਕਰਕ : ਅਦਾਲਤ ’ਚ ਜਾਣ ’ਤੇ ਕਦਮ ਬੜ੍ਹਤ ਵੱਲ, ਵੱਡੇ ਲੋਕ ਸਾਫਟ ਅਤੇ ਹਮਦਰਦਾਨਾ ਰੁਖ ਰੱਖਣਗੇ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਸਿੰਘ : ਕਿਸੇ ਵੱਡੇ ਆਦਮੀ ਦੀ ਮਦਦ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧੀਰਜ ਨਾਲ ਸੁਣੇਗਾ।
ਕੰਨਿਆ : ਟੀਚਿੰਗ, ਕੋਚਿੰਗ, ਟੂਰਿਜ਼ਮ, ਕੈਟਰਿੰਗ, ਹੋਟਲਿੰਗ, ਲਿਕਰ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ।
ਬ੍ਰਿਸ਼ਚਕ : ਧਿਆਨ ਰੱਖੋ ਕਿ ਉਲਝਣਾ-ਝਮੇਲਿਆਂ ਕਰਕੇ ਆਪ ਦੀ ਬਣੀ- ਬਣਾਈ ਪਲਾਨਿੰਗ ਉਖੜ-ਵਿਗੜ ਨਾ ਜਾਵੇ, ਸਫਲ ਵੀ ਨਾ ਕਰਨਾ ਸਹੀ ਰਹੇਗਾ।
ਧਨ : ਸਿਤਾਰਾ ਧਨ ਲਾਭ ਵਾਲਾ, ਯਤਮ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ ਮੁਸ਼ਕਿਲ ਹਟ ਸਕਦੀ ਹੈ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਮਕਰ : ਰਾਜਕੀ ਕੰਮਾਂ ’ਚ ਸਫਲਤਾ ਮਿਲਣ ਦਾ ਸਕੋਪ ਵਧ ਸਕਦਾ ਹੈ, ਸ਼ਤਰੂ ਕਮਜ਼ੋਰ ਪਰ ਘਟੀਆ ਲੋਕਾਂ ਤੋਂ ਫਾਸਲਾ ਰੱਖਣਾ ਜ਼ਰੂਰੀ।
ਕੁੰਭ : ਧਾਰਮਿਕ-ਸਮਾਜਿਕ ਕੰਮਾਂ ’ਚ ਧਿਆਨ, ਵੈਸੇ ਵੀ ਹਰ ਪੱਖੋਂ ਬਿਹਤਰ ਹੋਵੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਮੀਨ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣਾ-ਪੀਣਾ ਵੀ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
21 ਜਨਵਰੀ 2025, ਮੰਗਲਵਾਰ
ਮਾਘ ਵਦੀ ਤਿੱਥੀ ਸਪਤਮੀ (ਦੁਪਹਿਰ 12.40 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱਧ ਧਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 1(ਮਾਘ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 20, ਸੂਰਜ ਉਦੇ ਸਵੇਰੇ 7.30 ਵਜੇ, ਸੂਰਜ ਅਸਤ ਸ਼ਾਮ 5.49 ਵਜੇ (ਜਲੰਧਰ ਟਾਈਮ), ਨਕਸ਼ੱਤਰ: ਚਿਤਰਾ (ਰਾਤ 11.37 ਤੱਕ) ਅਤੇ ਮਗਰੋਂ ਨਕੱਸ਼ਤਰ ਸਵਾਤੀ, ਯੋਗ : ਧ੍ਰਿਤੀ (21-22 ਮੱਧ ਰਾਤ 3.49 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ 10.04 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ: ਉਤਰ ਅਤੇ ਵਾਯਿਵਯ ਦਿਸ਼ਾ ਲਈ ਦਿਸ਼ਾ ਲਈ ਰਾਹੂ ਕਾਲ ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰਾਸ਼ਟਰੀ ਸ਼ਕ ਮਾਘ ਮਹੀਨਾ ਸ਼ੁਰੂ, ਸੁਆਮੀ ਰਾਮਾਨੰਦ ਆਚਾਰਿਆ ਜੈਅੰਤੀ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਡਾਵਾਂਡੋਲ, ਬ੍ਰਿਖ ਰਾਸ਼ੀ ਵਾਲਿਆਂ ਦਾ ਗ਼ਲਤ ਕੰਮਾਂ ਵੱਲ ਜਾਵੇਗਾ ਧਿਆਨ
NEXT STORY