ਮੇਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਸਹੀ ਰਹੇਗਾ।
ਬ੍ਰਿਖ : ਸਿਤਾਰਾ ਧਨ ਹਾਨੀ ਕਰਵਾਉਣ ਅਤੇ ਅਰਥ ਮੋਰਚੇ ’ਤੇ ਆਪ ਨੂੰ ਪ੍ਰੇਸ਼ਾਨੀ ਦੇਣ ਵਾਲਾ ਹੈ, ਸਫਰ ’ਚ ਆਪਣੇ ਸਾਮਾਨ ਦਾ ਧਿਆਨ ਰੱਖਣਾ ਜ਼ਰੂਰੀ।
ਮਿਥੁਨ : ਮਿੱਟੀ-ਰੇਤਾ-ਬਜਰੀ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ ਪਰ ਡਿੱਗਣ-ਫਿਸਲਣ ਅਤੇ ਸੱਟ ਲੱਗਣ ਦਾ ਡਰ ਰਹੇਗਾ।
ਕਰਕ : ਸਰਕਾਰੀ/ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਸ਼ਤਰੂ ਆਪ ਅੱਗੇ ਆਪਣੇ-ਆਪ ਨੂੰ ਕਮਜ਼ੋਰ ਮਹਿਸੂਸ ਕਰਨਗੇ।
ਸਿੰਘ : ਜਨਰਲ-ਸਿਤਾਰਾ ਸਟਰਾਂਗ, ਜਿਹੜਾ ਆਮ ਤੌਰ ’ਤੇ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ।
ਕੰਨਿਆ : ਸਿਹਤ ਪੱਖੋਂ ਪ੍ਰੇਸ਼ਾਨੀ ਰਹਿਣ ਦਾ ਡਰ, ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਬਿਹਤਰ, ਆਪ ਹਰ ਮੋਰਚੇ ’ਤੇ ਸਫਲ ਅਤੇ ਪ੍ਰਭਾਵੀ ਰਹੋਗੇ, ਮਨ ਸਫਰ ਲਈ ਰਾਜੀ ਰਹੇਗਾ।
ਬ੍ਰਿਸ਼ਚਕ : ਦੁਸ਼ਮਣਾਂ ਨਾਲ ਨੇੜਤਾ ਆਪ ਦੀਆਂ ਪ੍ਰੇਸ਼ਾਨੀਆਂ ਨੂੰ ਵਧਾਉਣ ਵਾਲੀ ਹੋਵੇਗੀ, ਮਨ ਵੀ ਪ੍ਰੇਸ਼ਾਨ ਅਤੇ ਅਪਸੈੱਟ ਜਿਹਾ ਰਹੇਗਾ।
ਧਨ : ਜਨਰਲ ਸਿਤਾਰਾ ਮਜ਼ਬੂਤ, ਇਰਾਦਿਆਂ ’ਚ ਮਜ਼ਬੂਤੀ, ਕੰਮਕਾਜੀ ਦਸ਼ਾ ਠੀਕ-ਠਾਕ, ਜਨਰਲ ਹਾਲਾਤ ਵੀ ਠੀਕ-ਠਾਕ ਬਣੇ ਰਹਿਣਗੇ।
ਮਕਰ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਮਨ ਉਤਸ਼ਾਹਿਤ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕੁੰਭ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁਲ ਅਤੇ ਆਪ ਦੇ ਕਿਸੇ ਕੰਮ ਨੂੰ ਅੱਗੇ ਵਧਾਉਣ ’ਚ ਹੈਲਪਫੁਲ ਹੋਵੇਗਾ।
ਮੀਨ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ, ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।
2 ਫਰਵਰੀ 2025, ਐਤਵਾਰ
ਮਾਘ ਸੁਦੀ ਤਿੱਥੀ ਚੌਥ (ਸਵੇਰੇ 9.15 ਤੱਕ) ਅਤੇ ਮਗਰੋਂ ਤਿੱਥੀ ਪੰਚਮੀ (ਜਿਹੜੀ ਕਸ਼ੈਅ ਹੋ ਗਈ ਹੈ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਮੀਨ ’ਚ
ਮੰਗਲ ਮਿਥੁਨ ’ਚ
ਬੁੱਧ ਮਕਰ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 13 (ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 3, ਸੂਰਜ ਉਦੇ ਸਵੇਰੇ 7.24 ਵਜੇ, ਸੂਰਜ ਅਸਤ ਸ਼ਾਮ 6.00 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉਤਰਾ ਭਾਦਰਪਦ (2-3 ਮੱਧ ਰਾਤ 12.52 ਤੱਕ) ਅਤੇ ਮਗਰੋਂ ਨਕੱਸ਼ਤਰ ਰੇਵਤੀ, ਯੋਗ ਸ਼ਿਵ (ਸਵੇਰੇ 9.14 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), 2-3 ਮੱਧ ਰਾਤ 12.53 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਪੂਜਾ ਲੱਗੇਗੀ, ਭੱਦਰਾ ਰਹੇਗੀ (ਸਵੇਰੇ 9.15 ਤੱਕ), ਦਿਸ਼ਾ ਸ਼ੂਲ: ਪੱਛਮ ਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਬਸੰਤ ਪੰਚਮੀ, ਸ਼੍ਰੀ ਪੰਚਮੀ, ਸਰਸਵਤੀ-ਲਕਸ਼ਮੀ ਪੂਜਨ, ਵਾਗੇਸ਼ਵਰੀ ਜੈਅੰਤੀ, ਕੁੰਭ ਮਹਾਪੁਰਬ ਸ਼੍ਰੀ ਪ੍ਰਯਾਗਰਾਜ ਦਾ ਤੀਜਾ ਰਾਜਸੀ ਸਨਾਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਹੋਵੇਗਾ ਲਾਭ, ਕਰਕ ਰਾਸ਼ੀ ਵਾਲੇ ਸੱਟ ਲੱਗਣ ਤੋਂ ਕਰਨ ਬਚਾਅ
NEXT STORY