ਮੇਖ : ਖਰਚਿਆਂ ਕਰ ਕੇ ਅਰਥ ਦਸ਼ਾ ਤੰਗ ਰਹੇਗੀ, ਖਰਚ ਵੀ ਰੋਕ ਕੇ ਕਰੋ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ, ਪ੍ਰੋਗਰਾਮਿੰਗ-ਪਲਾਨਿੰਗ ਵੀ ਲਾਭ ਦੇਵੇਗੀ।
ਮਿਥੁਨ : ਕਿਸੇ ਵੀ ਕੰਮ ’ਚ ਹਲਕੇ ਯਤਨ ਨਾਲ ਸਫਲਤਾ ਨਾ ਮਿਲੇਗੀ, ਇਸ ਲਈ ਜਿਹੜਾ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਕਰੋ।
ਕਰਕ : ਕਿਸੇ ਗਲਤ ਕੰਮ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਡਿੱਗਣ-ਫਿਸਲਣ ਦਾ ਵੀ ਡਰ ਰਹੇਗਾ।
ਸਿੰਘ : ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ, ਜਿਹੜੀਆਂ ਆਪ ਦੀ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਨੁਕਸਾਨ ਦਾ ਵੀ ਡਰ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਦੋਨੋਂ ਪਤੀ-ਪਤਨੀ ਦਾ ਰੁਖ ਇਕ ਦੂਜੇ ਦੇ ਪ੍ਰਤੀ ਕੁਝ ਨਾਰਾਜ਼ਗੀ ਵਾਲਾ ਦਿਸੇਗਾ।
ਤੁਲਾ : ਟੈਂਸ, ਅਸ਼ਾਂਤ, ਅਸਥਿਰ ਅਤੇ ਡਾਵਾਂਡੋਲ ਮਨ ਕਰ ਕੇ ਆਪ ਕੋਈ ਵੀ ਕੰਮ ਪੂਰੇ ਜ਼ੋਰ ਨਾਲ ਨਾ ਕਰ ਸਕੋਗੇ।
ਬ੍ਰਿਸ਼ਚਕ : ਮਨ ਡਾਵਾਂਡੋਲ ਅਤੇ ਅਸੰਜਮ ’ਚ ਫਸਿਆ ਰਹਿ ਸਕਦਾ ਹੈ, ਇਸ ਲਈ ਕਿਸੇ ਨਤੀਜੇ ’ਤੇ ਪਹੁੰਚਣ ’ਚ ਆਪ ਨੂੰ ਮੁਸ਼ਕਿਲ ਹੋਵੇਗੀ।
ਧਨ : ਕਿਸੇ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਕਮਜ਼ੋਰ ਹੈ, ਇਸ ਲਈ ਆਪ ਆਪਣੀ ਕੋਸ਼ਿਸ਼ ਨੂੰ ਅੱਗੇ ਨਾ ਵਧਾ ਸਕੋਗੇ।
ਮਕਰ : ਆਪ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਵਿਅਸਤ ਤਾਂ ਰਹੋਗੇ ਪਰ ਆਪ ਦੀ ਭੱਜ-ਦੌੜ ਕੋਈ ਖਾਸ ਨਤੀਜਾ ਨਾ ਦੇ ਸਕੇਗੀ।
ਕੁੰਭ : ਆਪ ਪੂਰੇ ਜ਼ੋਰ ਨਾਲ ਕਾਰੋਬਾਰੀ ਕੋਸ਼ਿਸ਼ ਤਾਂ ਕਰੋਗੇ ਪਰ ਉਸ ਦਾ ਕੋਈ ਖਾਸ ਨਤੀਜਾ ਨਾ ਮਿਲੇਗਾ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਡਾਵਾਂਡੋਲ ਮਨ ਅਤੇ ਸੋਚ ਨਾਲ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
2 ਮਾਰਚ 2025, ਐਤਵਾਰ
ਫੱਗਣ ਸੁਦੀ ਤਿੱਥੀ ਤੀਜ (ਰਾਤ 9.03 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਮੀਨ ’ਚ
ਮੰਗਲ ਮਿਥੁਨ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਫੱਗਣ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 11 (ਫੱਗਣ), ਹਿਜਰੀ ਸਾਲ 1446, ਮਹੀਨਾ : ਰਮਜ਼ਾਨ, ਤਰੀਕ : 1, ਸੂਰਜ ਉਦੇ ਸਵੇਰੇ 6.57 ਵਜੇ, ਸੂਰਜ ਅਸਤ ਸ਼ਾਮ 6.23 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉੱਤਰਾ ਭਾਦਰਪਦ (ਸਵੇਰੇ 9 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਹਟੇਗੀ, ਯੋਗ : ਸ਼ੁੱਭ (ਦੁਪਹਿਰ 12.39 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਮੀਨ ਰਾਸ਼ੀ ’ਤੇ (2 ਮਾਰਚ ਦਿਨ ਰਾਤ ਅਤੇ 3 ਮਾਰਚ, ਸਵੇਰੇ 6.39 ਤੱਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਵੇਰੇ ਨੌਂ ਵਜੇ ਤੋਂ ਅਗਲੇ ਦਿਨ ਸਵੇਰੇ 6.39 ਤੱਕ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਅਤੇ ਮਗਰੋਂ ਅਸ਼ਵਨੀ ਨਕੱਸ਼ਤਰ ਦੀ ਪੂਜਾ ਲੱਗੇਗੀ, ਪੰਚਕ ਰਹੇਗੀ (3 ਮਾਰਚ ਸਵੇਰੇ 6.39 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰਮਜ਼ਾਨ (ਮੁਸਲਿਮ) ਮਹੀਨਾ ਅਤੇ ਰੋਜ਼ੇ (ਮੁਸਲਿਮ) ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
2 ਮਾਰਚ ਤੋਂ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਕਾਰੋਬਾਰ ਅਤੇ ਧਨ 'ਚ ਵਾਧਾ
NEXT STORY