ਹੁਸ਼ਿਆਰਪੁਰ (ਘੁੰਮਣ)-ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਵੱਲੋਂ ਖਸਰੇ ਸਬੰਧੀ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਡਾ. ਸੀਮਾ ਗਰਗ ਨੇ ਕਿਹਾ ਕਿ ਯੂ. ਐੱਸ. ਏ. ਵਿਚ ਹੋਈ ਮੀਜ਼ਲਜ਼ ਆਊਟ ਬ੍ਰੇਕ ਅਤੇ ਵੈਕਸੀਨ ਦੀ ਕਮੀ ਨੂੰ ਵੇਖਦਿਆਂ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਬੱਚੇ ਨੂੰ ਮੀਜ਼ਲ ਦਾ ਟੀਕਾ ਨਹੀਂ ਲਗਵਾਇਆ ਤਾਂ ਉਹ ਆਪਣੇ ਬੱਚਿਆਂ ਨੂੰ ਇਹ ਟੀਕਾ ਜ਼ਰੂਰ ਲਗਵਾਉਣ।
ਇਹ ਵੀ ਪੜ੍ਹੋ : Punjab: ਮਾਪਿਆਂ ਦੇ ਇਕਲੌਤੇ ਸੋਹਣੇ-ਸੁਨੱਖੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਨਹੀਂ ਵੇਖ ਹੁੰਦੀ ਵਿਲਕਦੀ ਮਾਂ
ਡਾ. ਸੀਮਾ ਨੇ ਕਿਹਾ ਕਿ ਆਪਣੇ ਛੋਟੇ ਬੱਚਿਆਂ ਨੂੰ ਯੂ. ਐੱਸ. ਏ. ਤੋਂ ਆਉਣ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਇਹ ਬੀਮਾਰੀ ਇਕ ਦੂਜੇ ਤੋਂ ਫੈਲਦੀ ਹੈ। ਸੰਕ੍ਰਮਿਤ ਵਿਅਕਤੀ ਦੇ ਉੱਠ ਕੇ ਜਾਣ ਮਗਰੋਂ ਘੰਟਿਆਂ ਤੱਕ ਇਸ ਦੇ ਕੀਟਾਣੂ ਹਵਾ ਵਿਚ ਰਹਿੰਦੇ ਹਨ, ਜੋ ਦੂਜਿਆਂ ਨੂੰ ਸੰਕ੍ਰਮਿਤ ਕਰ ਸਕਦੇ ਹਨ। ਮੀਜ਼ਲ ਜਾਂ ਖਸਰਾ ਬੱਚਿਆਂ ਦੀ ਬੀਮਾਰੀ ਹੈ ਪਰ ਕਈ ਵਾਰ ਇਹ ਬਾਲਗਾਂ ਨੂੰ ਵੀ ਹੋ ਜਾਂਦੀ ਹੈ। ਇਸ ਵਿਚ ਬੁਖ਼ਾਰ, ਲਾਲ ਦਾਣੇ, ਰੇਸ਼ਾ ਅਤੇ ਜ਼ੁਕਾਮ ਵਰਗੇ ਲੱਛਣ ਹੁੰਦੇ ਹਨ। ਗੰਭੀਰ ਰੂਪ ਵਿਚ ਨਿਮੋਨੀਆ ਦਿਮਾਗ ਦੀ ਸੋਜ਼ਿਸ਼ ਹੋਣ ’ਤੇ ਮੌਤ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ: ਇੰਡੀਆ ਦੇ ਟਰਾਫੀ ਜਿੱਤਣ ਮਗਰੋਂ ਗੋਲ਼ੀਆਂ ਨਾਲ ਕੰਬਿਆ ਇਹ ਇਲਾਕਾ, ਇੱਧਰ-ਉੱਧਰ ਭੱਜੇ ਲੋਕ
ਮੀਜ਼ਲ ਦਾ ਪਹਿਲਾ ਟੀਕਾ ਬੱਚੇ ਦੇ 9 ਮਹੀਨੇ ਦੇ ਹੋਣ ’ਤੇ ਅਤੇ ਦੂਜਾ ਟੀਕਾ ਡੇਢ ਸਾਲ ਦੀ ਉਮਰ ਵਿਚ ਲਗਾਇਆ ਜਾਂਦਾ ਹੈ। ਜਿਹੜੇ ਬੱਚੇ ਦੇ 5 ਸਾਲ ਤਕ ਦੀ ਉਮਰ ਤੱਕ ਇਹ ਟੀਕਾ ਨਹੀਂ ਲੱਗਾ, ਉਸ ਨੂੰ ਨੇੜੇ ਦੇ ਸਿਹਤ ਕੇਂਦਰ ਵਿਖੇ ਇਹ ਟੀਕਾ ਲਗਵਾਓ ਅਤੇ ਫਿਰ ਇਕ ਮਹੀਨੇ ਦੇ ਵਕਫ਼ੇ ਪਿੱਛੋਂ ਦੂਜਾ ਟੀਕਾ ਲਗਵਾਓ। ਟੀਕਾ ਲਗਵਾਉਣ ਵੇਲੇ ਮਾਤਾ-ਪਿਤਾ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਆਈ. ਡੀ. ਪਰੂਫ਼ ਨਾਲ ਲੈ ਕੇ ਆਉਣ ਤਾਂ ਜੋ ਯੂ ਵਿਨ ’ਤੇ ਉਸ ਦੀ ਐਂਟਰੀ ਕੀਤੀ ਜਾ ਸਕੇ। ਇਸ ਟੀਕੇ ਦੇ ਨਾਲ ਹੀ ਵਿਟਾਮਿਨ-ਏ ਦੀ ਖੁਰਾਕ ਪਿਲਾਉਣੀ ਵੀ ਜ਼ਰੂਰੀ ਹੈ। ਡੇਢ ਸਾਲ ਦਾ ਟੀਕਾ ਲਗਣ ਉਪਰੰਤ ਵਿਟਾਮਿਨ-ਏ ਦੀ ਖੁਰਾਕ ਹਰ ਛੇ ਮਹੀਨੇ ਦੇ ਵਕਫ਼ੇ ਨਾਲ ਪੰਜ ਸਾਲ ਤੱਕ ਦਿੱਤੀ ਜਾਣੀ ਜ਼ਰੂਰੀ ਹੈ। ਇਹ ਟੀਕੇ ਅਤੇ ਵਿਟਾਮਿਨ-ਏ ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਉਪਲੱਬਧ ਹਨ ਅਤੇ ਬਿਲਕੁਲ ਮੁਫ਼ਤ ਲਗਾਏ ਜਾਂਦੇ ਹਨ।
ਇਹ ਵੀ ਪੜ੍ਹੋ : ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਤੇ CM ਮਾਨ ਦਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰੋਜ਼ਪੁਰ ਪੁਲਸ ਨੇ ਨੌਜਵਾਨ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ
NEXT STORY