ਮੇਖ : ਸਿਤਾਰਾ ਪੁਰਵ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਰੱਖੇਗਾ, ਪਰ ਬਾਅਦ ’ਚ ਹਰ ਮੋਰਚੇ ’ਤੇ ਸਫਲਤਾ ਮਿਲੇਗੀ, ਅਤੇ ਇੱਜ਼ਤ ਮਾਣ ਦੀ ਪ੍ਰਾਪਤੀ ਰਹੇਗੀ।
ਬ੍ਰਿਖ : ਪੁਰਵ ਦੁਪਹਿਰ ਤੱਕ ਅਰਥ ਦਸ਼ਾ ਬਿਹਤਰ ਰਹੇਗੀ, ਤੇਜ਼ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਫਿਰ ਬਾਅਦ ’ਚ ਕੰਮਕਾਜੀ ਮਾਮਲਿਆਂ ’ਤੇ ਆਪ ਦੀ ਪਕੜ ਸਟਰਾਂਗ ਬਣੀ ਰਹੇਗੀ।
ਮਿਥੁਨ : ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ, ਕੰਮਕਾਜੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਫਰੂਟ ਰਹੇਗੀ, ਜਨਰਲ ਕੰਮਾਂ ’ਚ ਸਿਤਾਰਾ ਵੀ ਬਿਹਤਰ।
ਕਰਕ : ਪੁਰਵ ਦੁਪਹਿਰ ਤੱਕ ਹਰ ਮੋਰਚੇ ਤੇ ਅਹਿਤਿਆਤ ਰੱਖਣੀ ਹੋਵੇਗੀ, ਪਰ ਬਾਅਦ ’ਚ ਕੰਮਕਾਜੀ ਸੁਧਰੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ : ਸਿਤਾਰਾ ਪੁਰਵ ਦੁਪਹਿਰ ਤੱਕ ਅਰਥ ਦਸ਼ਾ ਬਿਹਤਰ ਰੱਖੇਗਾ, ਪਰ ਬਾਅਦ ’ਚ ਹਰ ਫਰੰਟ ਤੇ ਆਪ ਨੂੰ ਸੰਭਾਲ ਰੱਖਣੀ ਹੋਵੇਗੀ, ਸਫਰ ਵੀ ਨਹੀਂ ਕਰਨਾ ਸਹੀ ਰਹੇਗਾ।
ਕੰਨਿਆ : ਪੁਰਵ ਦੁਪਹਿਰ ਤੱਕ ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫਿਰ ਬਾਅਦ ’ਚ ਕਾਰੋਬਾਰੀ ਕੰਮਾਂ ਲਈ ਆਪ ਦੀ ਕੋਸ਼ਿਸ਼ਾਂ ਚੰਗਾ ਰੰਗ ਦਿਖਾਉਣਗੀਆਂ।
ਤੁਲਾ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ਤੇ ਹਾਵੀ-ਪ੍ਰਭਾਵੀ-ਵਿਜਾਈ ਰਖੇਗਾ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।
ਬ੍ਰਿਸ਼ਚਕ : ਸਿਤਾਰਾ ਪੁਰਵ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਕਿਸੇ ਤੇ ਜ਼ਿਆਦਾ ਭਰੋਸਾ ਵੀ ਨਾ ਕਰੋ, ਪਰ ਬਾਅਦ ’ਚ ਹਰ ਕਦਮ ਤੇ ਬਿਹਤਰੀ ਹੋਵੇਗੀ।
ਧਨ : ਸਿਤਾਰਾ ਪੁਰਵ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ, ਪਰ ਬਾਅਦ ’ਚ ਸਿਹਤ-ਸਹਿਤ ਹਰ ਮੋਰਚੇ ਤੇ ਸਾਵਧਾਨੀ ਰੱਖਣ ਦੀ ਜ਼ੂਰਰਤ ਹੋਵੇਗੀ।
ਮਕਰ : ਸਿਤਾਰਾ ਪੁਰਵ ਦੁਪਹਿਰ ਤੱਕ ਅਹਿਤਿਆਤ ਅਤੇ ਪ੍ਰੇਸ਼ਾਨੀ ਵਾਲਾ, ਪਰ ਬਾਅਦ ’ਚ ਆਪ ਦਾ ਪ੍ਰਭਾਵ-ਦਬਦਬਾ ਵਧੇਗਾ।
ਕੁੰਭ : ਸਿਤਾਰਾ ਪੁਰਵ ਦੁਪਹਿਰ ਤੱਕ ਅਰਥ ਦਸ਼ਾ ਸੰਤੋਖਜਨਕ ਰਖੇਗਾ, ਪਰ ਬਾਅਦ ’ਚ ਮੁਸ਼ਕਿਲਾਂ-ਪ੍ਰੇਸ਼ਾਨੀਆਂ ਦੇ ਉਭਰਨ ਦਾ ਡਰ ਰਹੇਗਾ।
ਮੀਨ : ਜਨਰਲ ਸਿਤਾਰਾ ਸਟਰਾਂਗ, ਹਰ ਫਰੰਟ ਤੇ ਬਿਹਤਰੀ ਹੋਵੇਗੀ, ਸ਼ੁੱਭ ਕੰਮਾਂ ’ਚ ਧਿਆਨ, ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
10 ਫਰਵਰੀ 2025, ਸੋਮਵਾਰ
ਮਾਘ ਸੁਦੀ ਤਿੱਥੀ ਦੁਆਦਸ਼ੀ (ਸ਼ਾਮ 7.26 ਤੱਕ) ਅਤੇ ਮਗਰੋਂ ਤਿਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਮਿਥੁਨ ’ਚ
ਮੰਗਲ ਮਿਥੁਨ ’ਚ
ਬੁੱਧ ਮਕਰ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 21(ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 11, ਸੂਰਜ ਉਦੇ ਸਵੇਰੇ 7.18 ਵਜੇ, ਸੂਰਜ ਅਸਤ ਸ਼ਾਮ 6.07 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਨਰਵਸੁ (ਸ਼ਾਮ 6.27 ਤੱਕ) ਅਤੇ ਮਗਰੋਂ ਨਕੱਸ਼ਤਰ ਪੱਖ, ਯੋਗ : ਪ੍ਰੀਤੀ(ਸਵੇਰੇ 10.27 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਵ ਦੁਪਹਿਰ 11.57 ਤੱਕ), ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸਤ ਤੋਂ ਨੌ ਵਜੇ ਤੱਕ। ਪੁਰਬ,ਦਿਵਸ ਅਤੇ ਤਿਉਹਾਰ : ਸੋਮ ਪ੍ਰਦੋਸ਼ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦਾ ਵੱਡੇ ਲੋਕਾਂ ਨਾਲ ਹੋਵੇਗਾ ਮੇਲ-ਮਿਲਾਪ, ਬ੍ਰਿਸ਼ਚਕ ਰਾਸ਼ੀ ਵਾਲੇ ਸਿਹਤ ਦਾ ਰੱਖਣ ਧਿਆਨ
NEXT STORY