ਮੇਖ : ਦੁਰਬਲ ਸਿਤਾਰੇ ਦੇ ਕਾਰਨ ਜਨਰਲ ਤੌਰ ’ਤੇ ਮਨ ਟੈਂਸ, ਅਸ਼ਾਂਤ, ਅਸਥਿਰ ਅਤੇ ਡਾਵਾਂਡੋਲ ਜਿਹਾ ਰਹੇਗਾ, ਸਫਰ ਵੀ ਟਾਲ ਦਿਓ, ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ।
ਬ੍ਰਿਖ : ਸਟਰਾਂਗ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਆਪ ਦਾ ਕੋਈ ਉਦੇਸ਼ ਪ੍ਰੋਗਰਾਮ ਵੀ ਸਿਰੇ ਚੜ੍ਹੇਗਾ।
ਮਿਥੁਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਯਤਨ ਕਰਨਾ ਸਹੀ ਰਹੇਗਾ, ਕਿਉਂਕਿ ਆਪ ਨੂੰ ਆਪਣੀਆਂ ਕੋਸ਼ਿਸ਼ਾਂ ’ਚ ਸਫਲਤਾ ਮਿਲਣ ਦਾ ਸਕੋਪ ਕਾਫੀ ਹੈ।
ਕਰਕ : ਮਿੱਤਰ ਅਤੇ ਕੰਮਕਾਜੀ ਸਾਥੀ ਆਪ ਦਾ ਸਾਥ ਦੇਣਗੇ ਅਤੇ ਆਪ ਦੇ ਹਰ ਪ੍ਰਸਤਾਵ ਸੁਝਾਅ ਦੇ ਪ੍ਰਤੀ ਉਨ੍ਹਾਂ ਦਾ ਰੁਖ ਪੋਾਜ਼ੇਟਿਵ ਰਹੇਗਾ।
ਸਿੰਘ : ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਸਿਤਾਰਾ ਚੰਗਾ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਸਫ਼ਲਤਾ ਸਾਥ ਦੇਵੇਗੀ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨਾ ਸਹੀ ਰਹੇਗਾ, ਸ਼ੁੱਭ ਕੰਮਾਂ ’ਚ ਧਿਆਨ।
ਤੁਲਾ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਨੁਕਸਾਨ ਦਾ ਵੀ ਡਰ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨ : ਜਿਹੜੇ ਕੰਮ ਲਈ ਮਨ ਜਾਂ ਪ੍ਰੋਗਰਾਮ ਬਣਾਓਗੇ, ਉਸ ’ਚ ਸਫਲਤਾ ਮਿਲੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਮਕਰ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਵੈਸੇ ਵੀ ਆਪ ਹਿੰਮਤੀ ਅਤੇ ਉਤਸ਼ਾਹੀ ਬਣੇ ਰਹੋਗੇ।
ਕੁੰਭ : ਖਾਣਾ-ਪੀਣਾ ਲਾਪਰਵਾਹੀ ਨਾਲ ਨਾ ਕਰੋ, ਕਿਉਂਕਿ ਸਿਤਾਰਾ ਪੇਟ ਲਈ ਗੜਬੜੀ ਰੱਖਣ ਵਾਲਾ ਹੈ, ਵੈਸੇ ਅਰਥ ਦਸ਼ਾ ਠੀਕ-ਠਾਕ ਰਹੇਗੀ।
ਮੀਨ : ਵਪਾਰ ਅਤੇ ਕੰਮਕਾਜੀ ਕੰਮ ਦੀ ਦਸ਼ਾ ਸੰਤੋਖਜਨਕ, ਸਫਲਤਾ ਸਾਥ ਦੇਵੇਗੀ, ਜਨਰਲ ਤੌਰ ’ਤੇ ਵੀ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ।
16 ਨਵੰਬਰ 2025, ਐਤਵਾਰ
ਮੱਘਰ ਵਦੀ ਤਿੱਥੀ ਦੁਆਦਸ਼ੀ (16-17 ਮੱਧ ਰਾਤ 4.24 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕੰਨਿਆ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 25 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲ ਅੱਵਲ, ਤਰੀਕ : 24, ਸੂਰਜ ਉਦੇ ਸਵੇਰੇ 7.00 ਵਜੇ, ਸੂਰਜ ਅਸਤ : ਸ਼ਾਮ 5.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (16-17 ਮੱਧ ਰਾਤ 2.11 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ), ਯੋਗ : ਧ੍ਰਿਤੀ (ਪੂਰਾ ਦਿਨ ਰਾਤ), ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਬਿਕ੍ਰਮੀ ਮੱਘਰ ਸੰਕ੍ਰਾਂਤੀ, ਸੂਰਜ ਦੁਪਹਿਰ 1.36 (ਜਲੰਧਰ ਟਾਈਮ) ’ਤੇ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਨੈਸ਼ਨਲ ਪ੍ਰੈੱਸ ਡੇਅ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦਾ ਧਾਰਮਿਕ ਕੰਮਾਂ ’ਚ ਧਿਆਨ ਲੱਗੇਗਾ, ਦੇਖੋ ਆਪਣੀ ਰਾਸ਼ੀ
NEXT STORY