ਮੇਖ : ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਬ੍ਰਿਖ : ਦੋਨੋਂ ਪਤੀ-ਪਤਨੀ ਇਕ ਦੂਜੇ ਨਾਲ ਕੁਝ ਨਾਰਾਜ਼ ਅਤੇ ਖਿਝੇ-ਖਿੱਝੇ ਦਿਖਾਈ ਦੇਣਗੇ, ਪਰ ਅਰਥ ਅਤੇ ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ ਰਹੇਗੀ।
ਮਿਥੁਨ : ਟੈਂਸ, ਡਾਵਾਂਡੋਲ ਅਤੇ ਅਪਸੈੱਟ ਮਨ ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਸੰਕੋਚ ਕਰੋਗੇ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।
ਕਰਕ : ਕਿਉਂਕਿ ਮਨ ਅਤੇ ਸੋਚ ’ਤੇ ਨੈਗੇਟਿਵੀ ਪ੍ਰਭਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਫੈਸਲਾ ਨਾ ਲਿਆ ਜਾਵੇ।
ਸਿੰਘ : ਸਿਤਾਰਾ ਜ਼ਮੀਨੀ ਜਾਇਦਾਦੀ ਕੰਮਾਂ ਲਈ ਕਮਜ਼ੋਰ, ਇਸ ਲਈ ਕੋਈ ਵੀ ਜਾਇਦਾਦੀ ਕੰਮ ਹੱਥ ਨਾ ਲਓ, ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਆਸ ਨਾ ਹੋਵੇਗੀ।
ਕੰਨਿਆ : ਕੰਮਕਾਜੀ ਸਾਥੀ ਆਪ ਨਾਲ ਕਿਸੇ ਵੀ ਫਰੰਟ ’ਤੇ ਸਹਿਯੋਗ ਕਰਨ ਲਈ ਰਾਜ਼ੀ ਨਾ ਹੋਣਗੇ, ਕੋਈ ਕੰਮਕਾਜੀ ਪ੍ਰੋਗਰਾਮ ਵੀ ਵਿਗੜ ਸਕਦਾ ਹੈ।
ਤੁਲਾ : ਕਿਉਂਕਿ ਸਿਤਾਰਾ ਕੰਮਕਾਜੀ ਕੰਮਾਂ ਲਈ ਕਮਜ਼ੋਰ ਹੈ, ਇਸ ਲਈ ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਸੁਚੇਤ ਰਹਿ ਕੇ ਫਾਈਨਲ ਕਰੋ।
ਬ੍ਰਿਸ਼ਚਕ : ਕੰਮਕਾਜੀ ਕੰਮਾਂ ਦੀ ਸਥਿਤੀ ਠੀਕ-ਠਾਕ ਰਹੇਗੀ, ਮਨ ਅਤੇ ਸੋਚ ’ਤੇ ਨੈਗੇਟਿਵੀ ਪ੍ਰਭਾਵੀ ਰਹੇਗੀ, ਮਾਨਸਿਕ ਟੈਨਸ਼ਨ ਪ੍ਰੇਸ਼ਾਨੀ ਵੀ ਰਹੇਗੀ।
ਧਨ : ਸਿਤਾਰਾ, ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਸਫਰ ਵੀ ਟਾਲ ਦਿਓ।
ਮਕਰ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਵੀ ਫਰੂਟਫੁਲ ਰਹੇਗੀ।
ਕੁੰਭ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਕੋਈ ਸਰਕਾਰੀ ਕੰਮ ਨਾ ਉਲਝ ਵਿਗੜ ਜਾਵੇ।
ਮੀਨ : ਗਲਤ ਕੰਮਾਂ ’ਚ ਭਟਕਦੇ ਆਪਣੇ ਮਨ ’ਤੇ ਵੀ ਕਾਬੂ ਰੱਖਣਾ ਸਹੀ ਰਹੇਗਾ, ਕਿਸੇ ਵੀ ਨਵੀਂ ਕੋਸ਼ਿਸ਼ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।
31 ਅਗਸਤ 2025, ਐਤਵਾਰ
ਭਾਦੋਂ ਸੁਦੀ ਤਿੱਥੀ ਅਸ਼ਟਮੀ (31 ਅਗਸਤ -1 ਸਤੰਬਰ ਮੱਧ ਰਾਤ 12.58 ਤੱਕ) ਅਤੇ ਮਗਰੋਂ ਤਿੱਥੀ ਨੌਮੀ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਭਾਦੋਂ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 9 (ਭਾਦੋਂ), ਹਿਜਰੀ ਸਾਲ 1447, ਮਹੀਨਾ : ਰਬਿ-ਉਲ ਅੱਵਲ, ਤਰੀਕ : 7, ਸੂਰਜ ਉਦੇ ਸਵੇਰੇ 6.07 ਵਜੇ, ਸੂਰਜ ਅਸਤ : ਸ਼ਾਮ 6.49 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸ਼ਾਮ 5.27 ਤੱਕ) ਅਤੇ ਮਗਰੋ ਨਕਸ਼ੱਤਰ ਜੇਸ਼ਠਾ, ਯੋਗ : ਵੈਧ੍ਰਿਤੀ (ਬਾਅਦ ਦੁਪਹਿਰ 3.59 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ: ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਸ਼ਾਮ 5.27 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭੱਦਰਾ ਰਹੇਗੀ (ਪੁਰਵ ਦੁਪਹਿਰ 11.53 ਤੱਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਰਾਧਾ ਅਸ਼ਟਮੀ, ਸ਼੍ਰੀ ਮਹਾਲਕਸ਼ਮੀ ਵਰਤ ਸ਼ੁਰੂ ਸ਼੍ਰੀ ਦੁਰਵਰ ਅਸ਼ਟਮੀ ਵਰਤ, ਕਾਦੀਚੀ ਜਯੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸ਼ਨੀ ਦੀ ਰਾਸ਼ੀ 'ਚ ਲੱਗੇਗਾ 2025 ਦਾ ਆਖਰੀ ਚੰਦਰ ਗ੍ਰਹਿਣ, ਇਨ੍ਹਾਂ ਲੋਕਾਂ ਦੀ ਚਮਕੇਗੀ ਕਿਸਮਤ
NEXT STORY