ਹਰਿਆਣਾ (ਰੱਤੀ)- ਕਸਬਾ ਹਰਿਆਣਾ ਦੀ ਨਗਰ ਕੌਂਸਲ ਦੀਆਂ ਮਿਤੀ 26 ਮਈ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਅੱਜ ਰਸਮੀ ਐਲਾਨ ਕਰ ਦਿੱਤਾ ਗਿਆ। ਅੱਜ ਸਵੇਰੇ ਨਗਰ ਕੌਂਸਲ ਹਰਿਆਣਾ ਦੇ ਵੱਖ-ਵੱਖ ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਜੀ. ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਵਿਖੇ ਸ਼ੁਰੂ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਇਨ੍ਹਾਂ ਚੋਣਾਂ ਦੇ ਆਰ. ਓ. ਰੁਪਿੰਦਰ ਸਿੰਘ ਪਾਬਲਾ ਅਤੇ ਏ. ਆਰ. ਓ. ਰਾਜ ਕੁਮਾਰ ਨਾਇਬ ਤਹਿਸੀਲਦਾਰ ਭੁੰਗਾ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਸੱਤਾਧਿਰ ਦੀ ਉਮੀਦਵਾਰ ਆਸ਼ਾ ਕੁਮਾਰੀ ਨੇ 436 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 2 ਤੋਂ ਸੱਤਾਧਿਰ ਦੇ ਸੰਜੇ ਕਪਿਲਾ ਨੇ 231 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 3 ਤੋਂ ਸੱਤਾਧਿਰ ਦੀ ਉਮੀਦਵਾਰ ਭਾਵਰਾ ਨੇ 189 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 16 ਵਾਰਡਾਂ 'ਚ ਕਾਂਗਰਸ ਦੀ ਜਿੱਤ
ਵਾਰਡ ਨੰਬਰ 4 ਤੋਂ ਭਾਜਪਾ ਦੇ ਉਮੀਦਵਾਰ ਰਾਜੀਵ ਕਪਿਲਾ ਨੇ 168 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 5 ਤੋਂ ਸੱਤਾਧਿਰ ਦੀ ਉਮੀਦਵਾਰ ਮਿਨਾਕਸ਼ੀ ਕਪਿਲਾ ਨੇ 239 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 6 ਤੋਂ ਕਾਂਗਰਸ ਦੇ ਉਮੀਦਵਾਰ ਰਮਨ ਕੁਮਾਰ ਨੇ 92 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 7 ਤੋਂ ਸੱਤਾਧਿਰ ਉਮੀਦਵਾਰ ਪੂਜਾ ਕਪਿਲਾ ਨੇ 128 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 8 ਤੋਂ ਕਾਂਗਰਸ ਦੇ ਇਕਬਾਲ ਸਿੰਘ ਨੇ 263 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 9 ਤੋਂ ਕਾਂਗਰਸ ਦੀ ਉਮੀਦਵਾਰ ਗੁਰਦੇਵ ਕੌਰ ਨੇ 255 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ: ਲੋਹੀਆਂ ਖ਼ਾਸ ਨਗਰ ਪੰਚਾਇਤ ਦੇ ਚੋਣ ਨਤੀਜੇ ਆਏ ਸਾਹਮਣੇ, ਕਾਂਗਰਸ ਨੇ ਜਿੱਤੀਆਂ 4 ਸੀਟਾਂ
ਵਾਰਡ ਨੰਬਰ 10 ਤੋਂ ਸੱਤਾਧਿਰ ਦੇ ਪਵਨ ਕੁਮਾਰ ਨੇ 263 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਵਾਰਡ ਨੰਬਰ 11 ਤੋਂ ਸੱਤਾਧਿਰ ਦੇ ਰਾਮਜੀਤ ਨੇ 234 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਹਰਿਆਣਾ ਦੀਆਂ ਹੋਈਆਂ ਚੋਣਾਂ ਦੀ ਗਿਣਤੀ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਮੁਸ਼ਤੈਦੀ ਰੱਖੀ ਗਈ। ਦੁਪਹਿਰ ਤੱਕ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਪੋਲਿੰਗ ਸਟੇਸ਼ਨ ਤੋਂ ਬਾਹਰ ਢੋਲ ਵਜਾਏ ਗਏ ਅਤੇ ਭੰਗੜੇ ਪਾਏ ਗਏ।
ਨਗਰ ਕੌਂਸਲ ਦੀਆਂ 11 ਸੀਟਾਂ ਵਿੱਚੋਂ ਸੱਤਾਧਿਰ ਨੂੰ 7 ਸੀਟਾਂ ਹਾਸਲ ਹੋਣ ਨਾਲ ਨਗਰ ਕੌਂਸਲ ਵਾਸਤੇ ਸਪਸ਼ਟ ਬਹੁਮਤ ਹਾਸਲ ਹੋ ਗਿਆ ਹੈ। ਜੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਨੂੰ ਆਪਣੇ ਵਾਰਡ ਵਸਨੀਕਾਂ ਦੀ ਜਿੱਤ ਦੱਸਦਿਆਂ ਆਉਣ ਵਾਲੇ ਸਮੇਂ ਦੇ 'ਚ ਆਪੋ-ਆਪਣੇ ਇਲਾਕਿਆਂ ਦੇ ਅਧੂਰੇ ਕੰਮਾਂ ਨੂੰ ਪੂਰੇ ਕਰਵਾਉਣ ਦੀ ਵਚਨਬੱਧਤਾ ਦੋਹਰਾਈ। ਵੱਖ-ਵੱਖ ਵਾਰਡਾਂ ਦੇ ਜੇਤੂ ਉਮਦੀਵਾਰਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿੱਚ ਆਪਣੇ ਸਮਰਥਕਾਂ ਸਣੇ ਜਿੱਤ ਦਾ ਜਸ਼ਨ ਮਨਾਉਦੇ ਹੋਏ ਵੋਟਰਾ ਦਾ ਧੰਨਵਾਦ ਕੀਤਾ ।
ਇਹ ਵੀ ਪੜ੍ਹੋ: ਫਿਲੌਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ, 3 ਸੀਟਾਂ 'ਤੇ ਕਾਂਗਰਸ ਤੇ ਦੋ 'ਤੇ ਬਸਪਾ ਰਹੀ ਜੇਤੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ 'ਚ ਮਾਂ ਨਾਲ ਜਾ ਰਹੀ ਧੀ ਨੂੰ ਨਸ਼ੇੜੀ ਨੇ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਮਾਂ ਦੀ ਬਹਾਦਰੀ ਨੇ ਬਚਾਈ ਜਾਨ
NEXT STORY