ਤਲਵਾੜਾ (ਹਰਵਿੰਦਰ ਜੋਸ਼ੀ) : ਤਲਵਾੜਾ ਪੁਲਸ ਵੱਲੋਂ ਐੱਸ.ਐੱਸ.ਪੀ.ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਅਤੇ ਡੀ.ਐੱਸ.ਪੀ. ਦਸੂਹਾ ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ੇ ਖਿਲਾਫ਼ ਚਲਾਈ ਮੁਹਿੰਮ ਦੋਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਦੇ ਏ.ਐੱਸ.ਆਈ ਓਮ ਪ੍ਰਕਾਸ਼ ਨੇ ਆਪਣੀ ਪੁਲਸ ਪਾਰਟੀ ਦੇ ਨਾਕਾ ਟੈਰਸ ਪੁੱਲ ਤੋਂ ਦੋਲਤਪੁਰ ਚੌਕ ਤਲਵਾੜਾ ਵੱਲ ਨੂੰ ਆ ਰਹੇ ਸੀ।
ਇਸ ਦੌਰਾਨ ਸਾਹਮਣੇ ਤੋਂ ਇਕ ਮੋਟਰ ਸਾਈਕਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਰੋਕ ਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਅਰਜੁਨ ਸਿੰਘ ਉਰਫ ਰਵੀ ਪੁੱਤਰ ਖੇਮ ਰਾਜ ਵਾਸੀ ਪੂਰੋਚੱਕ ਪੁਲਸ ਸਟੇਸ਼ਨ ਹਾਜੀਪੁਰ ਹਾਲ ਵਾਸੀ ਕੁਆਟਰ ਨੰਬਰ ਸੈਕਟਰ ਤਿੰਨ ਤਲਵਾੜਾ ਦੱਸਿਆ ਜਿਸ ਨੂੰ ਚੈਕ ਕਰਨ ਤੇ ਉਸ ਕੋਲੋਂ 89 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਤਲਵਾੜਾ ਪੁਲਸ ਸਟੇਸ਼ਨ ਵਿਖੇ ਅਰਜੁਨ ਸਿੰਘ ਉਰਫ ਰਵੀ ਦੇ ਖਿਲਾਫ਼ ਐਨ.ਡੀ.ਪੀ.ਐਸ.ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪਤੀ ਤੋਂ ਦੁਖੀ ਹੋ ਕੇ ਪਤਨੀ ਨੇ ਕੀਤੀ ਖ਼ੁਦਕੁਸ਼ੀ
NEXT STORY