ਹਾਜੀਪੁਰ (ਜੋਸ਼ੀ) : ਹਾਜੀਪੁਰ ਪੁਲਸ ਸਟੇਸ਼ਨ ਵਿਖੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ 'ਤੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਹੈ ਕਿ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ਰਾਹੀਂ ਰਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਧੀਰੋਵਾਲ ਅਤੇ ਦਿਨੇਸ਼ ਕੁਮਾਰ ਪੁੱਤਰ ਕਸ਼ਮੀਰ ਸਿੰਘ ਤੇ ਗੋਰਵ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀਆਨ ਸਿੰਘੋਵਾਲ ਨੇ ਦੱਸਿਆ ਕਿ ਰਾਕੇਸ਼ ਕੁਮਾਰ ਭੱਟੀ ਪੁੱਤਰ ਰਾਮ ਪ੍ਰਕਾਸ਼ ਬਰਿਆਹਾਂ ਨੇ ਉਨ੍ਹਾਂ ਨਾਲ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰੀ ਹੈ।
ਐੱਸ.ਐੱਸ.ਪੀ ਹੁਸ਼ਿਆਰਪੁਰ ਵੱਲੋਂ ਇਸ ਦੀ ਜਾਂਚ ਡੀ.ਐੱਸ.ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੂੰ ਸੋਂਪੀ ਗਈ। ਡੀ.ਐੱਸ.ਪੀ. ਮੁਕੇਰੀਆਂ ਵੱਲੋਂ ਆਪਣੀ ਇਨਕੁਆਰੀ ਰਿਪੋਰਟ ਤਿਆਰ ਕਰਕੇ ਐੱਸ.ਐੱਸ.ਪੀ ਹੁਸ਼ਿਆਰਪੁਰ ਨੂੰ ਭੇਜੀ ਗਈ। ਐੱਸ.ਐੱਸ.ਪੀ.ਹੁਸ਼ਿਆਰਪੁਰ ਵੱਲੋਂ ਡੀ.ਐੱਸ.ਪੀ.ਮੁਕੇਰੀਆਂ ਦੀ ਰਿਪੋਰਟ ਅਨੁਸਾਰ ਹਾਜੀਪੁਰ ਪੁਲਸ ਨੂੰ ਰਾਕੇਸ਼ ਕੁਮਾਰ ਭੱਟੀ ਖਿਲਾਫ਼ ਧੋਖਾਧੜੀ ਦੇ ਆਰੋਪ ਹੇਠ ਕੇਸ ਦਰਜ ਕੀਤੇ ਜਾਣ ਦੇ ਹੁਕਮਾਂ ਅਨੁਸਾਰ ਹਾਜੀਪੁਰ ਪੁਲਸ ਨੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab: ਮਹਿਲਾ ਡੀਪੂ ਹੋਲਡਰ 'ਤੇ ਡਿੱਗੀ ਗਾਜ! ਹੋਈ ਸਸਪੈਂਡ, ਕਾਰਨਾਮਾ ਕਰੇਗਾ ਹੈਰਾਨ
NEXT STORY