ਹੁਸ਼ਿਆਰਪੁਰ (ਘੁੰਮਣ) : ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਦਾ ਮੁੱਲਾਂਪੁਰ ਗੁਰਮੀਤ ਸਿੰਘ ਗਿੱਲ ਪ੍ਰਧਾਨ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਗਿੱਲ ਦੇ ਨਾਲ ਕੁਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਓ. ਬੀ. ਸੀ. ਇੰਚਾਰਜ ਹਿਮਾਚਲ, ਕਿਸ਼ਨ ਕੁਮਾਰ ਬਾਵਾ, ਪੰਜਾਬ ਮਾਰਕਫੈਡ ਦੇ ਫਰੈਕਟਰ ਕਰਨੈਲ ਸਿੰਘ ਗਿੱਲ ਸਰਪੰਚ ਮੁੱਲਾਪੁਰ ਜਨਰਲ ਸਕੱਤਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਵੀਰ ਸਿੰਘ ਗਿੱਲ, ਪ੍ਰਧਾਨ ਸਰਪੰਚ ਯੂਨੀਅਨ ਹਰਪ੍ਰੀਤ ਸਿੰਘ ਸਿਸਵਾਂ ਖੁਰਦ ਅਤੇ ਅਮਰਜੀਤ ਸਿੰਘ ਕੈਨੇਡਾ ਨੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਮਹਿੰਦਰ ਸਿੰਘ ਗਿਲਜੀਆਂ ਗਿੱਲ ਅਤੇ ਬਾਵਾ ਨੇ ਕਿਹਾ ਕਿ ਆਉਣ ਵਾਲੀਆਂ ਪਾਰਲੀਮੈਂਟ ਦੀਆਂ 2024 ਦੀਆਂ ਚੋਣਾਂ ’ਚ ਜੋ ਰਾਹੁਲ ਗਾਂਧੀ ਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ 3700 ਕਿਲੋਮੀਟਰ ਪੈਦਲ ਯਾਤਰਾ ਕਰਦੇ ਸਮੂਹ ਦੇਸ਼ਵਾਸੀਆਂ ਨੂੰ ਜੋੜਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਸੀ, ਉਹ ਪਾਰਲੀਮੈਂਟ ਚੋਣਾਂ ’ਚ ਰੰਗ ਦਿਖਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਪੱਛੜੀਆਂ ਸ਼੍ਰੇਣੀਆਂ ਓ. ਬੀ. ਸੀ. ਨੂੰ ਵੋਟਾਂ ਲਈ ਵਰਤਦੇ ਹਨ ਜਦ ਕਿ ਰਾਹੁਲ ਗਾਂਧੀ ਨੇ ਦੇਸ਼ ਦੀ ਜਨਗਣਨਾ ਸਮੇਂ ਪੱਛੜੀਆਂ ਸ਼੍ਰੇਣੀਆ ਓ. ਬੀ. ਸੀ. ਦਾ ਕਾਲਮ ਬਣਾ ਕੇ ਉਨ੍ਹਾਂ ਨੂੰ ਅਬਾਦੀ ਦੇ ਆਧਾਰ ’ਤੇ ਸਿਆਸੀ ਅਤੇ ਬਾਕੀ ਖੇਤਰਾਂ ’ਚ ਪ੍ਰਤੀਨਿਧਤਾ ਦੇਣ ਦੀ ਪੁਰਜ਼ੋਰ ਵਕਾਲਤ ਕੀਤੀ ਹੈ, ਜਿਸ ਲਈ ਓ. ਬੀ. ਸੀ. ਭਾਈਚਾਰਾ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਪੂਰਨ ਸੰਤੁਸ਼ਟ ਹੈ।
ਇਹ ਵੀ ਪੜ੍ਹੋ : ਪਾਵਰਕਾਮ ਦੀ ਵੱਡੀ ਕਾਰਵਾਈ : ਓਵਰਲੋਡ ਤੇ ਗਲਤ ਵਰਤੋਂ ਕਰਨ ਵਾਲਿਆਂ ਨੂੰ ਕੀਤਾ ‘10 ਲੱਖ ਜੁਰਮਾਨਾ’
ਉਨ੍ਹਾਂ ਕਿਹਾ ਕਿ ਜੂਨ ’ਚ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦੌਰਾਨ ਪ੍ਰਵਾਸੀ ਭਾਰਤੀਆਂ ਵਲੋਂ ਕੀਤਾ ਸਵਾਗਤ ਇਤਿਹਾਸਕ ਸੀ ਅਤੇ ਰਾਹੁਲ ਗਾਂਧੀ ਅਤੇ ਸੈਮ ਪਟੋਦਰਾ ਨੇ ਭਾਰਤ ਅੰਦਰ ਪ੍ਰਵਾਸੀ ਲੋਕਾਂ ਨੂੰ ਸਿਆਸੀ ਪ੍ਰਤੀਨਿਧਤਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪ੍ਰਵਾਸੀ ਪੰਜਾਬੀ ਪੰਜਾਬ ਦੇ ਸਿਆਸੀ, ਸਭਿਆਚਾਰਕ, ਖੇਡਾਂ ਅਤੇ ਇਤਿਹਾਸ ਨੂੰ ਸਾਂਭਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਰ ਖੇਡ ਮੇਲੇ ’ਚ ਪ੍ਰਵਾਸੀ ਪੰਜਾਬੀਆਂ ਦੀ ਸ਼ਮੂਲੀਅਤ ਹੁੰਦੀ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵੱਲੋਂ ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖ਼ਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਪਈ ਸੰਘਣੀ ਧੁੰਦ, ਜਨ ਜੀਵਨ ਹੋਇਆ ਪ੍ਰਭਾਵਿਤ (ਤਸਵੀਰਾਂ)
NEXT STORY