ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ,ਵਰਿੰਦਰ ਪੰਡਿਤ): ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਮੂਨਕਾਂ ਨੇੜੇ ਅੱਜ ਤੜਕਸਾਰ ਹੀ ਇੱਕ ਗੰਨਿਆਂ ਵਾਲੀ ਟਰੈਕਟਰ-ਟਰਾਲੀ ਅਤੇ ਫ਼ਲਾਂ ਵਾਲੀ ਬਲੈਰੋ ਗੱਡੀ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਸੜਕ ਹਾਦਸਾ ਸਵੇਰ ਸਾਰ ਹੀ ਪਈ ਸੰਘਣੀ ਧੁੰਦ ਕਾਰਨ ਸਵੇਰੇ ਕਰੀਬ 5.30 ਵਜੇ ਵਾਪਰਿਆ ਜਦੋਂ ਟਰੈਕਟਰ-ਟਰਾਲੀ ਚਾਲਕ ਗੰਨਿਆਂ ਨਾਲ ਭਰੀ ਟਰਾਲੀ ਲੈ ਕੇ ਰੰਧਾਵਾ ਮਿੱਲ ਵੱਲ ਜਾ ਰਿਹਾ ਸੀ ਕਿ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਫ਼ਲਾਂ ਵਾਲੀ ਬਲੈਰੋ ਗੱਡੀ ਟਰਾਲੀ ਵਿੱਚ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਹਾਦਸੇ ਉਪਰੰਤ ਤਿੰਨੋਂ ਹੀ ਵਾਹਨ ਖਤਾਨਾਂ ਵਿੱਚ ਜਾ ਪਲਟੇ ਅਤੇ ਬਲੈਰੋ ਗੱਡੀ ਚਾਲਕ ਸਤਵਿੰਦਰ ਸਿੰਘ ਪੁੱਤਰ ਪਾਲਾ ਸਿੰਘ ਪਿੰਡ ਮੋਹੜੀ ਸਿਰਸਾ (ਹਰਿਆਣਾ) ਹਾਦਸਾਗ੍ਰਸਤ ਬਲੈਰੋ ਗੱਡੀ ’ਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕ ਕਲਾਂ ਦੇ ਵਲੰਟੀਅਰ ਸੇਵਾਦਾਰ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਗੋਲਡੀ, ਸੇਵਾਦਾਰ ਪਰਦੀਪ ਸਿੰਘ ਮੂਨਕਾਂ, ਮਨਦੀਪ ਸਿੰਘ ਕੁਰਾਲਾ,ਅਮਰਜੀਤ ਸਿੰਘ ਪਲਾਚੱਕ ਅਤੇ ਨੰਬਰਦਾਰ ਜਗਦੀਸ਼ ਸਿੰਘ ਲੋਧੀ ਚੱਕ ਨੇ ਕਾਫੀ ਜੱਦੋ-ਜਹਿਦ ਕਰਨ ਉਪਰੰਤ ਗੱਡੀ ’ਚੋਂ ਬਾਹਰ ਕੱਢਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੋਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਟਾਂਡਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੁਸ਼ਿਆਰਪੁਰ ਜ਼ਿਲ੍ਹੇ ’ਚ 18 ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ
NEXT STORY