ਮਨੀਲਾ (ਭਾਸ਼ਾ) : ਫਿਲੀਪੀਨਜ਼ ਦੇ ਮੱਧ ਖੇਤਰ ’ਚ ਜਵਾਲਾਮੁਖੀ ਫਟਣ ਤੋਂ ਬਾਅਦ ਮੰਗਲਵਾਰ ਨੂੰ ਕਰੀਬ 1.34 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਜਵਾਲਾਮੁਖੀ ਫਟਣ ਤੋਂ ਬਾਅਦ ਗੈਸ ਅਤੇ ਰਾਖ ਦਾ ਵੱਡਾ ਗੁਬਾਰ ਬਾਹਰ ਨਿਕਲਦਾ ਦੇਖਿਆ ਗਿਆ। ਮਲਬੇ ਨਾਲ ਗਰਮ ਲਾਵਾ ਪੱਛਮੀ ਢਲਾਣਾਂ ਤੋਂ ਹੇਠਾਂ ਵਗਦਾ ਦੇਖਿਆ ਗਿਆ।
ਕੇਂਦਰੀ ਨੀਗਰੋਸ ਟਾਪੂ ’ਤੇ ਮਾਊਂਟ ਕਨਲਾਓਨ ਜਵਾਲਾਮੁਖੀ ਦੇ ਹਾਲ ਹੀ ’ਚ ਫਟਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਮੁੜ ਫਟਣ ਦੀ ਸੰਭਾਵਨਾ ਕਾਰਨ ਅਲਰਟ ਦਾ ਪੱਧਰ ਉੱਚਾ ਕਰ ਦਿੱਤਾ ਗਿਆ ਹੈ। ਸਿਵਲ ਡਿਫੈਂਸ ਦਫਤਰ ਨੇ ਕਿਹਾ ਕਿ 6 ਕਿਲੋਮੀਟਰ ਦੇ ਦਾਇਰੇ ’ਚ ਖਤਰੇ ਵਾਲੇ ਜ਼ੋਨ ਤੋਂ ਸਭ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੇ ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ
NEXT STORY