ਲੰਡਨ (ਸਰਬਜੀਤ ਸਿੰਘ ਬਨੂੜ)- ਬੀਤੇ ਰਾਤ ਯੂ.ਕੇ ਦੇ ਸਭ ਤੋਂ ਵਿਅਸਤ ਹੀਥਰੋ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਕਰਦੇ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਹਜ਼ਾਰਾਂ ਉਡਾਣਾਂ ਰੱਦ ਕਰਨੀਆਂ ਪਈਆਂ। ਫਿਲਹਾਲ ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟਰਾਡਾਰ24 ਅਨੁਸਾਰ ਪੱਛਮੀ ਲੰਡਨ ਵਿੱਚ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਘੱਟੋ-ਘੱਟ 1,351 ਉਡਾਣਾਂ ਅੱਜ ਰੱਦ ਕੀਤੀਆਂ ਗਈਆਂ ਤੇ ਉਨ੍ਹਾਂ ਵਿੱਚ ਬਹੁਤਾਤ ਫਲਾਈਟਾਂ ਨੂੰ ਯੂਰਪ ਤੇ ਅਮਰੀਕਨ ਉਡਾਣਾਂ ਨੂੰ ਵਾਪਸ ਭੇਜ ਦਿੱਤਾ ਗਿਆ। ਹੇਜ਼ ਵਿੱਚ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ 16,300 ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਰਹਿ ਗਏ ਹਨ ਅਤੇ ਆਲੇ ਦੁਆਲੇ ਦੀਆਂ ਜਾਇਦਾਦਾਂ ਤੋਂ ਲਗਭਗ 150 ਲੋਕਾਂ ਨੂੰ ਫ਼ਾਇਰ ਬ੍ਰਿਗੇਡ ਨੇ ਬਾਹਰ ਕੱਢਿਆ ਗਿਆ। ਹਵਾਈ ਅੱਡੇ ਅਤੇ ਨੇੜਲੇ ਘਰਾਂ ਅਤੇ ਕਾਰੋਬਾਰਾਂ ਲਈ ਅਜੇ ਤੱਕ ਬਿਜਲੀ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅੱਗ ਲੱਗਣ ਕਾਰਨ ਬਿਜਲੀ ਸਪਲਾਈ ਠੱਪ, ਹੀਥਰੋ ਹਵਾਈ ਅੱਡਾ ਰਹੇਗਾ ਬੰਦ
ਹੀਥਰੋ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਟਰਮੀਨਲਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਉਨ੍ਹਾਂ ਕੋਲ ਇਹ ਸਪੱਸ਼ਟਤਾ ਨਹੀਂ ਹੈ ਕਿ ਬਿਜਲੀ ਕਦੋਂ ਬਹਾਲ ਕੀਤੀ ਜਾ ਸਕਦੀ ਹੈ। ਲੰਡਨ ਫਾਇਰ ਬ੍ਰਿਗੇਡ ਦਾ ਕਹਿਣਾ ਹੈ ਕਿ ਲੰਡਨ ਦੇ ਪੱਛਮ ਵਿੱਚ ਲਗਭਗ 70 ਫਾਇਰਫਾਈਟਰ ਅੱਗ ਬੁਝਾਉਣ ਵਿੱਚ ਲੱਗੇ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਵਿਦੇਸ਼ਾਂ 'ਚੋਂ ਆਏ 118 ਬਿਲੀਅਨ ਡਾਲਰ 'ਚੋਂ ਸਭ ਤੋਂ ਵੱਧ ਮਹਾਰਾਸ਼ਟਰ 'ਚ, ਪੰਜਾਬ 'ਚ ਆਇਆ ਸਿਰਫ਼ 4 ਫ਼ੀਸਦੀ
NEXT STORY