ਨਵੀਂ ਦਿੱਲੀ- ਵਿਦੇਸ਼ਾਂ 'ਚ ਬੈਠੇ ਭਾਰਤੀਆਂ ਵੱਲੋਂ ਭਾਰਤ 'ਚ ਸਾਲ 2024 ਦੌਰਾਨ ਕੁੱਲ 118.7 ਬਿਲੀਅਨ ਡਾਲਰ ਭੇਜੇ ਗਏ ਹਨ, ਜਿਨ੍ਹਾਂ 'ਚੋਂ ਤਕਰੀਬਨ ਅੱਧਾ ਹਿੱਸਾ ਮਹਾਰਾਸ਼ਟਰ, ਕੇਰਲ ਤੇ ਤਾਮਿਲਨਾਡੂ ਸੂਬਿਆਂ 'ਚ ਭੇਜਿਆ ਗਿਆ ਹੈ। ਇਹ ਰਕਮ ਸਾਲ 2011 ਦੌਰਾਨ ਲਗਭਗ 55 ਬਿਲੀਅਨ ਡਾਲਰ ਸੀ, ਜੋ ਕਿ ਸਾਲ 2024 'ਚ ਦੁੱਗਣੀ ਤੋਂ ਵੀ ਵੱਧ ਹੈ।
ਇਸ ਵਾਧੇ ਦੇ ਮੁੱਖ ਕਾਰਨਾਂ 'ਚੋਂ ਗਲੋਬਲ ਪੱਧਰ 'ਤੇ ਪ੍ਰਵਾਸ ਦਾ ਵਧਣਾ ਇਕ ਅਹਿਮ ਕਾਰਨ ਹੈ। ਸਾਲ 1990 ਦੌਰਾਨ ਅੰਤਰਰਾਸ਼ਟਰੀ ਪ੍ਰਵਾਸੀਆਂ ਦੀ ਗਿਣਤੀ ਕਰੀਬ 66 ਲੱਖ ਸੀ, ਜੋ ਕਿ ਸਾਲ 2024 ਦੌਰਾਨ ਤਿੰਨ ਗੁਣਾ ਹੋ ਕੇ 1 ਕਰੋੜ 85 ਲੱਖ ਤੱਕ ਪੁੱਜ ਗਈ ਹੈ। ਇਨ੍ਹਾਂ 'ਚੋਂ ਮਹਾਰਾਸ਼ਾਟਰ, ਤੇਲੰਗਾਨਾ ਤੇ ਪੰਜਾਬ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ ਕਿ ਸਟੂਡੈਂਟ ਵੀਜ਼ਾ 'ਤੇ ਵਿਦੇਸ਼ਾਂ 'ਚ ਗਏ ਤੇ ਫ਼ਿਰ ਰੁਜ਼ਗਾਰ ਲਈ ਉੱਥੇ ਹੀ ਵਸ ਗਏ। ਇਸੇ ਕਾਰਨ ਵਿਦੇਸ਼ਾਂ ਤੋਂ ਭੇਜੇ ਗਏ ਪੈਸੇ 'ਚ ਇਨ੍ਹਾਂ ਸੂਬਿਆਂ ਦਾ ਸਭ ਤੋਂ ਵੱਧ ਹਿੱਸਾ ਹੈ। ਇਨ੍ਹਾਂ 'ਚ ਖਾੜੀ ਦੇਸ਼ਾਂ ਤੋਂ ਲੈ ਕੇ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਤੇ ਸਿੰਗਾਪੁਰ ਵਰਗੇ ਦੇਸ਼ ਸਾਮਲ ਹਨ।
ਇਹ ਵੀ ਪੜ੍ਹੋ- ਆਖ਼ਰ ਟੁੱਟ ਗਿਆ ਧਨਸ਼੍ਰੀ ਤੇ ਚਾਹਲ ਦਾ 'ਪਵਿੱਤਰ' ਰਿਸ਼ਤਾ, 4 ਸਾਲ ਬਾਅਦ ਇਕ-ਦੂਜੇ ਤੋਂ ਵੱਖ ਕੀਤੇ ਰਾਹ
ਸਾਲ 2024 ਦੌਰਾਨ ਵਿਦੇਸ਼ਾਂ 'ਚੋਂ ਆਏ ਕੁੱਲ 118.7 ਬਿਲੀਅਨ ਡਾਲਰ 'ਚੋਂ ਸਭ ਤੋਂ ਵੱਧ ਹਿੱਸਾ ਮਹਾਰਾਸ਼ਟਰ (20.5 ਫ਼ੀਸਦੀ) ਆਇਆ। ਇਸ ਤੋਂ ਬਾਅਦ ਕੇਰਲ (19.7 ਫ਼ੀਸਦੀ), ਤਾਮਿਲਨਾਡੂ (10.4 ਫ਼ੀਸਦੀ), ਤੇਲੰਗਾਨਾ (8.1 ਫ਼ੀਸਦੀ) ਤੇ ਕਰਨਾਟਕ (7.7 ਫ਼ੀਸਦੀ) ਵਰਗੇ ਸੂਬਿਆਂ ਦਾ ਨਾਂ ਆਉਂਦਾ ਹੈ। ਇਸ ਸੂਚੀ 'ਚ ਪੰਜਾਬ 8ਵੇਂ ਸਥਾਨ 'ਤੇ ਆਉਂਦਾ ਹੈ, ਜਿੱਥੇ ਵੱਡੀ ਗਿਣਤੀ 'ਚ ਲੋਕਾਂ ਦੇ ਵਿਦੇਸ਼ਾਂ 'ਚ ਹੋਣ ਦੇ ਬਾਵਜੂਦ ਕੁੱਲ ਰਕਮ ਦਾ ਸਿਰਫ਼ 4.2 ਫ਼ੀਸਦੀ ਹਿੱਸਾ ਹੀ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ 'ਚ 4.4 ਫ਼ੀਸਦੀ, ਦਿੱਲੀ 'ਚ 4.3 ਫ਼ੀਸਦੀ ਗੁਜਰਾਤ 'ਚ 3.9 ਫ਼ੀਸਦੀ ਤੇ ਉੱਤਰ ਪ੍ਰਦੇਸ਼ 'ਚ ਸਿਰਫ਼ 3 ਫ਼ੀਸਦੀ ਹਿੱਸੇ ਆਇਆ ਹੈ।
ਜੇਕਰ ਮੁਲਕਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਾਲ 2024 ਦੌਰਾਨ ਭਾਰਤ 'ਚ ਸਭ ਤੋਂ ਵੱਧ ਪੈਸਾ ਅਮਰੀਕਾ (27.7 ਫ਼ੀਸਦੀ) ਤੋਂ ਆਇਆ ਹੈ। ਇਸ ਤੋਂ ਬਾਅਦ ਯੂ.ਏ.ਈ. ਦਾ ਨਾਂ ਆਉਂਦਾ ਹੈ, ਜਿੱਥੋਂ ਕੁੱਲ ਰਕਮ ਦਾ 19.2 ਫ਼ੀਸਦੀ ਹਿੱਸਾ ਭਾਰਤ 'ਚ ਆਇਆ ਹੈ। ਇਸ ਤੋਂ ਬਾਅਦ ਇੰਗਲੈਂਡ (10.8 ਫ਼ੀਸਦੀ), ਸਾਊਦੀ ਅਰਬ (6.7 ਫ਼ੀਸਦੀ), ਸਿੰਗਾਪੁਰ (6.6 ਫ਼ੀਸਦੀ) ਕਤਰ (4.1 ਫ਼ੀਸਦੀ) ਤੇ ਕੁਵੈਤ (3.9 ਫ਼ੀਸਦੀ) ਦਾ ਨਾਂ ਆਉਂਦਾ ਹੈ।
ਸੈਂਟ੍ਰਲ ਬੈਂਕ ਦੇ ਅੰਦਾਜ਼ੇ ਅਨੁਸਾਰ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਲ 2029 ਤੱਕ ਵਿਦੇਸ਼ਾਂ ਤੋਂ ਭਾਰਤ ਨੂੰ ਆਉਣ ਵਾਲੀ ਰਕਮ ਦਾ ਇਹ ਅੰਕੜਾ 160 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ- ਸਰਕਾਰ ਨੇ RuPay ਕਾਰਡ ਤੋਂ ਹਟਾਈ ਸਬਸਿਡੀ, ਇੰਡਸਟਰੀ ਨੂੰ 500-600 ਕਰੋੜ ਰੁਪਏ ਤੱਕ ਦਾ ਪੈ ਸਕਦੈ ਘਾਟਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ! ਲਗਾ 'ਤੇ ਦਿੱਤੇ ਗਏ ਨਾਕੇ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ
NEXT STORY