ਕਲੀਵਲੈਂਡ— ਪੁਲਸ ਨੇ ਪੂਰਬੀ ਟੈਕਸਾਸ ਦੇ ਇਕ ਵੈਟਰਨਰੀ ਕਲਿਨਿਕ 'ਚ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਤਲਾਸ਼ 'ਚ ਲੱਗੀ ਹੋਈ ਹੈ, ਜਿਸ ਨੇ ਇਕ ਔਰਤ ਦਾ ਕਤਲ ਕਰ ਦਿੱਤਾ ਤੇ ਤਿੰਨ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ 'ਚ ਇਕ ਪੁਲਸ ਅਧਿਕਾਰੀ ਵੀ ਸ਼ਾਮਲ ਹੈ।
ਲਿਬਰਟੀ ਕਾਊਂਟੀ ਦੇ ਪੁਲਸ ਅਧਿਕਾਰੀ ਕੈਨ ਡੀਫੂਰ ਨੇ ਕਿਹਾ ਕਿ ਇਕ ਔਰਤ ਦੀ ਮੌਤ ਹੋਈ ਹੈ ਤੇ ਦੋ ਪੁਰਸ਼ ਸਵੇਰੇ 7.30 ਵਜੇ ਜ਼ਖਮੀ ਹੋ ਗਏ। ਬੁੱਧਵਾਰ ਨੂੰ ਕਲੀਵਲੈਂਡ, 8,000 ਲੋਕਾਂ ਦਾ ਇਕ ਸ਼ਹਿਰ, ਜੋ ਕਿ ਹਿਊਸਟਨ ਤੋਂ 50 ਮੀਲ (80 ਕਿਲੋਮੀਟਰ) ਉੱਤਰ 'ਚ ਸਥਿਤ ਹੈ, ਦੇ ਇਕ ਕਲੀਨਿਕ 'ਚ ਗੋਲੀਬਾਰੀ ਹੋਈ। ਡੀਫੂਰ ਨੇ ਕਿਹਾ ਕਿ ਸ਼ੱਕੀ ਪਾਬਲੋ ਵਿਟੋ ਕਲੀਨਿਕ ਤੋਂ ਦੂਰ ਜਾ ਰਿਹਾ ਸੀ ਜਦੋਂ ਪੁਲਸ ਨੇ ਉਸ ਨੂੰ ਦੇਖਿਆ। ਉਸ ਨੇ ਕਿਹਾ ਕਿ ਵਿਟੋ ਨੇ ਹੀ ਗੋਲੀਬਾਰੀ ਕੀਤੀ ਸੀ। ਇਸ ਦੌਰਾਨ ਇਕ ਪੁਲਸ ਅਧਿਕਾਰੀ ਦੇ ਗਲੇ 'ਚ ਗੋਲੀ ਲੱਗੀ ਤੇ ਉਸ ਨੂੰ ਹਿਊਸਟਨ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਗੋਲੀਬਾਰੀ ਤੋਂ ਬਾਅਦ ਵੀਟੋ ਮੌਕੇ ਤੋਂ ਭੱਜ ਗਿਆ ਤੇ ਪੁਲਸ ਉਸ ਦੀ ਭਾਲ 'ਚ ਲੱਗੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਵੀਟੋ ਚਿੱਟੀ 2004 ਮਰਕਰੀ 'ਚ ਭੱਜਿਆ ਹੈ। ਇਸ ਦੌਰਾਨ ਪੁਲਸ ਵਲੋਂ ਪੀੜਤਾਂ ਦੇ ਨਾਂ ਜ਼ਾਹਿਰ ਨਹੀਂ ਕੀਤੇ ਗਏ।
ਰਾਬਰਟ ਮੂਲਰ ਨੇ ਵਿਸ਼ੇਸ਼ ਵਕੀਲ ਦੇ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY