ਬਗਦਾਦ-ਇਰਾਕ ਦੀ ਰਾਜਧਾਨੀ ਬਗਦਾਦ 'ਚ ਵੀਰਵਾਰ ਨੂੰ ਇਕ ਬਾਜ਼ਾਰ 'ਚ ਸ਼ਕਤੀਸ਼ਾਲੀ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਇਰਾਕੀ ਫੌਜ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਹਬੀਬਿਆ ਨੇੜੇ ਸਦਰ ਸ਼ਹਿਰ ਖੇਤਰ 'ਚ ਹੋਇਆ। ਫੌਜ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ।
ਇਹ ਵੀ ਪੜ੍ਹੋ-'ਫਲਾਇਡ ਦੀ ਮੌਤ ਦਿਲ ਸਬੰਧੀ ਦਿੱਕਤਾਂ ਕਾਰਣ ਹੋਈ'
ਇਰਾਕੀ ਰਾਜਧਾਨੀ 'ਚ ਧਮਾਕੇ ਦੀਆਂ ਘਟਨਾਵਾਂ ਪਿਛਲੇ ਕੁਝ ਸਾਲਾਂ ਤੋਂ ਘੱਟ ਹੋ ਗਈਆਂ ਹਨ, ਖਾਸ ਕਰ ਕੇ 2017 'ਚ ਇਸਲਾਮਿਕ ਸਟੇਟ ਸਮੂਹ ਦੀ ਹਾਰ ਤੋਂ ਬਾਅਦ। ਜਨਵਰੀ 'ਚ ਇਸ ਦੀ ਰਾਜਧਾਨੀ 'ਚ ਇਕ ਭੀੜ ਭੜੇ ਬਾਜ਼ਾਰ 'ਚ ਦੋ ਆਤਮਘਾਤੀ ਬੰਬ ਹਮਲਿਆਂ 'ਚ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ-ਇਹ ਮਾਈਕ੍ਰੋਚਿੱਪ ਮਿੰਟਾਂ 'ਚ ਕਰੇਗੀ ਕੋਰੋਨਾ ਵਾਇਰਸ ਦਾ 'ਖਾਤਮਾ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ
NEXT STORY