ਗਾਜ਼ਾ (ਵਾਰਤਾ)– ਦੱਖਣੀ ਗਾਜ਼ਾ ਪੱਟੀ ’ਚ ਖ਼ਾਨ ਯੂਨਿਸ ’ਚ ਇਕ ਕੈਫੇ ’ਤੇ ਇਜ਼ਰਾਈਲੀ ਹਵਾਈ ਹਮਲੇ ’ਚ ਘੱਟ ਤੋਂ ਘੱਟ 10 ਲੋਕ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਫਲਸਤੀਨੀ ਨਿਊਜ਼ ਏਜੰਸੀ WAFA ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।
ਏਜੰਸੀ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਗਾਜ਼ਾ ਪੱਟੀ ਦੇ ਵੱਖ-ਵੱਖ ਹਿੱਸਿਆਂ ’ਤੇ ਇਜ਼ਰਾਇਲੀ ਹਵਾਈ ਹਮਲਿਆਂ ’ਚ 29 ਲੋਕ ਮਾਰੇ ਗਏ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ’ਤੇ ਰਾਕੇਟ ਦਾਗੇ ਸਨ।
ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਫਲਸਤੀਨ ਨੂੰ ਭੇਜੀ ਰਾਹਤ ਸਮੱਗਰੀ, ਹਵਾਈ ਸੈਨਾ ਦਾ ਜਹਾਜ਼ ਰਵਾਨਾ (ਤਸਵੀਰਾਂ)
ਇਜ਼ਰਾਈਲ ਨੇ ਫਿਰ ਜਵਾਬੀ ਹਮਲੇ ਸ਼ੁਰੂ ਕੀਤੇ ਤੇ ਗਾਜ਼ਾ ਪੱਟੀ ਦੀ ਪੂਰੀ ਤਰ੍ਹਾਂ ਨਾਕਾਬੰਦੀ ਕਰਨ ਦਾ ਹੁਕਮ ਦਿੱਤਾ, ਜਿਸ ਦੀ ਆਬਾਦੀ 20 ਲੱਖ ਤੋਂ ਵੱਧ ਹੈ। ਇਸ ਤੋਂ ਬਾਅਦ ਪਾਣੀ, ਭੋਜਨ ਤੇ ਬਾਲਣ ਦੀ ਸਪਲਾਈ ਕੱਟ ਦਿੱਤੀ ਗਈ।
ਮਨੁੱਖੀ ਸਹਾਇਤਾ ਦੇ ਟਰੱਕਾਂ ਨੂੰ ਗਾਜ਼ਾ ਪੱਟੀ ’ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਲਈ ਬਾਅਦ ’ਚ ਨਾਕਾਬੰਦੀ ’ਚ ਢਿੱਲ ਦਿੱਤੀ ਗਈ ਸੀ। ਟਕਰਾਅ ਕਾਰਨ ਦੋਵਾਂ ਧਿਰਾਂ ਦੇ ਹਜ਼ਾਰਾਂ ਲੋਕ ਮਾਰੇ ਤੇ ਜ਼ਖ਼ਮੀ ਹੋ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤ ਨੇ ਫਲਸਤੀਨ ਨੂੰ ਭੇਜੀ ਰਾਹਤ ਸਮੱਗਰੀ, ਹਵਾਈ ਸੈਨਾ ਦਾ ਜਹਾਜ਼ ਰਵਾਨਾ (ਤਸਵੀਰਾਂ)
NEXT STORY