ਲਾਹੌਰ (ਪੀ.ਟੀ.ਆਈ.)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਸਬੰਧਤ 10 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪੰਜਾਬ ਵਿੱਚ ਅੱਤਵਾਦ ਲਈ ਵਰਤੇ ਜਾਣ ਵਾਲੇ ਹਥਿਆਰਾਂ ਦਾ ਇੱਕ ਵੱਡਾ ਭੰਡਾਰ ਵੀ ਉਨ੍ਹਾਂ ਕੋਲੋਂ ਬਰਾਮਦ ਕੀਤਾ ਗਿਆ ਹੈ।
ਸੀਟੀਡੀ ਨੇ ਦੱਸਿਆ ਕਿ ਉਹਨਾਂ ਨੇ ਸੂਬੇ ਭਰ ਵਿੱਚ ਵਿਆਪਕ ਖੁਫੀਆ ਮੁਹਿੰਮ 'ਤੇ ਅਧਾਰਿਤ ਕਾਰਵਾਈਆਂ ਕੀਤੀਆਂ ਅਤੇ ਪੰਜਾਬ ਦੇ ਟੋਬਾ ਟੇਕ ਸਿੰਘ ਅਤੇ ਓਕਾਰਾ ਜ਼ਿਲ੍ਹਿਆਂ ਤੋਂ ਪੰਜ ਟੀਟੀਪੀ ਅੱਤਵਾਦੀ ਗ੍ਰਿਫ਼ਤਾਰ ਕੀਤੇ, ਜਿਹਨਾਂ ਦੀ ਪਛਾਣ- ਮੁਨੀਬ ਅਹਿਮਦ, ਰਫੀਕ ਹੈਦਰ, ਮੁਹੰਮਦ ਨਈਮ, ਮੁਹੰਮਦ ਇਕਬਾਲ ਖਾਨ ਅਤੇ ਗੁਲਾਮ ਅਕਬਰ ਵਜੋਂ ਹੋਈ ਹੈ। ਅਲ-ਕਾਇਦਾ ਦੇ ਚਾਰ ਮੈਂਬਰ - ਹਮਦੁਰ ਰਹਿਮਾਨ, ਸ਼ੌਕਤ ਹੁਸੈਨ, ਅਖਤਰ ਖਾਨ ਅਤੇ ਅਹਿਮਦ ਆਫਤਾਬ ਵਜੋਂ ਪਛਾਣੇ ਗਏ - ਨੂੰ ਗੁਜਰਾਤ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਆਈਐਸ ਦੇ ਮੁਹੰਮਦ ਅਹਿਸਾਨ ਨੂੰ ਸਰਗੋਧਾ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਨਹਿਰ 'ਚ ਵਹਾਈ 3000 ਲੀਟਰ ਸ਼ਰਾਬ, ਜਾਰੀ ਕੀਤੀ ਵੀਡੀਓ
ਬਿਆਨ ਵਿਚ ਕਿਹਾ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ 'ਤੇ ਅੱਤਵਾਦ, ਅੱਤਵਾਦੀ ਫੰਡਿੰਗ, ਨਫਰਤ ਭਰੇ ਭਾਸ਼ਣ ਆਦਿ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ।ਸੀਟੀਡੀ ਨੇ ਕਿਹਾ ਕਿ ਉਹ ਅੱਤਵਾਦੀ ਹਮਲਿਆਂ ਵਿੱਚ ਸੂਬੇ ਵਿੱਚ ਪੁਲਸ ਮੁਲਾਜ਼ਮਾਂ ਦੇ ਕਤਲ ਵਿੱਚ ਸ਼ਾਮਲ ਲੋਕਾਂ ਨਾਲ ਕਥਿਤ ਸਬੰਧਾਂ ਲਈ ਕੁਝ ਗ੍ਰਿਫ਼ਤਾਰ ਸ਼ੱਕੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।ਪਿਛਲੇ ਮਹੀਨੇ ਸੀਟੀਡੀ ਨੇ ਇੱਕ ਆਪਰੇਸ਼ਨ ਦੌਰਾਨ ਪੰਜਾਬ ਤੋਂ ਟੀਟੀਪੀ ਅਤੇ ਆਈਐਸ ਦੇ 11 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਨਵੇਂ ਵਰ੍ਹੇ 'ਚ 33 ਸਾਲ ਬਾਅਦ ਮਿਲੇ ਵਿਛੜੇ ਮਾਂ-ਪੁੱਤ, ਭਾਵੁਕ ਕਰ ਦੇਣ ਵਾਲਾ ਰਿਹਾ ਪਲ
ਚੀਨ ਦਾ ਕਰਜ਼ ਉਤਾਰਦਿਆਂ 'ਕੰਗਾਲ' ਹੋਇਆ ਸ਼੍ਰੀਲੰਕਾ, ਜਲਦ ਹੋ ਸਕਦੈ ਦਿਵਾਲੀਆ
NEXT STORY