ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਰਾਨ 'ਚ ਛਿੜੀ ਜੰਗ ਦੇ ਹੋਰ ਤੇਜ਼ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਉੱਥੇ ਹੀ ਤਾਈਵਾਨ ਦੇ ਆਲੇ-ਦੁਆਲੇ ਚੀਨ ਦੀਆਂ ਫੌਜੀ ਗਤੀਵਿਧੀਆਂ ਨੇ ਇੱਕ ਵਾਰ ਫਿਰ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਸਵੇਰੇ 6 ਵਜੇ ਤੱਕ ਆਪਣੇ ਇਲਾਕੇ ਵਿੱਚ ਚੀਨ ਦੇ 36 ਫੌਜੀ ਜਹਾਜ਼ਾਂ ਅਤੇ 8 ਜੰਗੀ ਬੇੜਿਆਂ ਦੀ ਮੌਜੂਦਗੀ ਦਰਜ ਕੀਤੀ ਹੈ।
ਤਾਈਵਾਨੀ ਰੱਖਿਆ ਅਧਿਕਾਰੀਆਂ ਅਨੁਸਾਰ ਇਨ੍ਹਾਂ 36 ਜਹਾਜ਼ਾਂ ਵਿੱਚੋਂ 24 ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ 'ਮੀਡੀਅਨ ਲਾਈਨ' (ਗੈਰ-ਸਰਕਾਰੀ ਸਰਹੱਦ) ਨੂੰ ਪਾਰ ਕੀਤਾ ਤੇ ਤਾਈਵਾਨ ਦੇ ਉੱਤਰੀ, ਕੇਂਦਰੀ, ਦੱਖਣ-ਪੱਛਮੀ ਅਤੇ ਪੂਰਬੀ ਹਵਾਈ ਰੱਖਿਆ ਖੇਤਰ (ADIZ) ਵਿੱਚ ਦਾਖਲ ਹੋਏ। ਚੀਨ ਦੇ ਜੰਗੀ ਜਹਾਜ਼ਾਂ ਵਿੱਚ J-10, J-16 ਅਤੇ KJ-500 ਵਰਗੇ ਆਧੁਨਿਕ ਲੜਾਕੂ ਜਹਾਜ਼ ਸ਼ਾਮਲ ਸਨ।
ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn
ਚੀਨ ਦੀ ਇਸ ਕਾਰਵਾਈ ਮਗਰੋਂ ਤਾਈਵਾਨੀ ਫੌਜ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਮੰਤਰਾਲੇ ਨੇ ਸੋਸ਼ਲ ਮੀਡੀਆ (X) 'ਤੇ ਦੱਸਿਆ ਕਿ ਉਨ੍ਹਾਂ ਨੇ ਚੀਨੀ ਗਤੀਵਿਧੀਆਂ ਦਾ ਜਵਾਬ ਦੇਣ ਲਈ ਆਪਣੇ ਖੁਦ ਦੇ ਜਹਾਜ਼, ਜੰਗੀ ਬੇੜੇ ਅਤੇ ਮਿਜ਼ਾਈਲ ਪ੍ਰਣਾਲੀਆਂ ਨੂੰ ਅਲਰਟ 'ਤੇ ਰੱਖਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਚੀਨ ਨੇ 28 ਜੰਗੀ ਜਹਾਜ਼ ਭੇਜ ਕੇ ਤਾਈਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਇਹ 'ਹਵਾਈ-ਸਮੁੰਦਰੀ ਅਭਿਆਸ' ਤਾਈਵਾਨ 'ਤੇ ਦਬਾਅ ਬਣਾਉਣ ਲਈ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਇੱਕ ਅਨਿੱਖੜਵਾਂ ਅੰਗ ਮੰਨਦਾ ਹੈ ਅਤੇ ਲੋੜ ਪੈਣ 'ਤੇ ਤਾਕਤ ਦੀ ਵਰਤੋਂ ਕਰਕੇ ਇਸ ਨੂੰ ਆਪਣੀ ਮੁੱਖ ਭੂਮੀ ਵਿੱਚ ਮਿਲਾਉਣ ਦੀ ਧਮਕੀ ਦਿੰਦਾ ਰਿਹਾ ਹੈ। ਦੂਜੇ ਪਾਸੇ, ਤਾਈਵਾਨ ਇੱਕ ਸੁਤੰਤਰ ਲੋਕਤੰਤਰੀ ਸਰਕਾਰ, ਆਪਣੀ ਫੌਜ ਅਤੇ ਵੱਖਰੀ ਆਰਥਿਕਤਾ ਨਾਲ ਇੱਕ ਆਜ਼ਾਦ ਦੇਸ਼ ਵਜੋਂ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਪੰਪਾਂ 'ਤੇ ਲੱਗ ਸਕਦੀਆਂ ਲੰਬੀਆਂ ਲਾਈਨਾਂ, ਜਾਣੋ ਕੀ ਹੈ ਕਾਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਖ਼ਿਰ ਕੌਣ ਹਨ ਇਹ 0.07 ਫ਼ੀਸਦੀ ਲੋਕ, ਜਿਨ੍ਹਾਂ ਨੇ ਕਿਮ ਜੋਂਗ ਦੇ ਖ਼ਿਲਾਫ਼ ਕੀਤੀ ਵੋਟਿੰਗ, ਹੈਰਾਨ ਕਰੇਗਾ ਮਾਮਲਾ
NEXT STORY