ਲੰਡਨ- ਬ੍ਰਿਟੇਨ ਵਿਚ ਪਿਛਲੇ ਸਾਲ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਹੁਣ ਤੱਕ 1,00,000 ਤੋਂ ਜ਼ਿਆਦਾ ਲੋਕ ਮਰ ਚੁੱਕੇ ਹਨ। ਸਰਕਾਰ ਦੇ ਨਵੇਂ ਅੰਕੜਿਆਂ ਮੁਤਾਬਕ, ਬੀਤੇ 24 ਘੰਟਿਆਂ ਵਿਚ ਰਿਕਾਰਡ 1,564 ਨਵੀਆਂ ਮੌਤਾਂ ਹੋਈਆਂ ਹਨ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 101,160 ਹੋ ਗਈ ਹੈ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਨਵੇਂ ਕੋਰੋਨਾ ਸਟ੍ਰੇਨ ਨਾਲ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਹਰ 1,00,000 ਲੋਕਾਂ ਵਿਚ 151 ਮੌਤਾਂ ਨਾਲ ਬ੍ਰਿਟੇਨ ਵਿਚ ਮੌਤ ਦਰ ਹੁਣ ਵਿਸ਼ਵ ਵਿਚ ਸਭ ਤੋਂ ਸਿਖ਼ਰ 'ਤੇ ਪਹੁੰਚ ਗਈ ਹੈ। ਇਹ ਯੂ. ਐੱਸ., ਸਪੇਨ ਅਤੇ ਮੈਕਸੀਕੋ ਤੋਂ ਵੀ ਅੱਗੇ ਹੋ ਗਈ ਹੈ, ਜਿੱਥੇ ਕ੍ਰਮਵਾਰ 1,00,000 ਲੋਕਾਂ ਵਿਚ ਮੌਤ ਦਰ 116, 113 ਅਤੇ 108 ਹੈ।
ਇਹ ਵੀ ਪੜ੍ਹੋ- ਸਪਾਈਸ ਜੈੱਟ ਦਾ ਤੋਹਫ਼ਾ, 899 ਰੁਪਏ 'ਚ ਦੇ ਰਹੀ ਹਵਾਈ ਸਫ਼ਰ ਦਾ ਮੌਕਾ
ਗੌਰਤਲਬ ਹੈ ਕਿ ਬ੍ਰਿਟੇਨ ਵਿਚ ਤਾਲਾਬੰਦੀ ਲੱਗੀ ਹੋਈ ਹੈ। ਇਸ ਦੇ ਨਾਲ ਹੀ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਕੋਵਿਡ-19 ਨੈਗੇਟਿਵ ਟੈਸਟ ਰਿਪੋਰਟ ਵੀ ਲਾਜ਼ਮੀ ਕੀਤੀ ਗਈ ਹੈ। ਨੈਗੇਟਿਵ ਟੈਸਟ ਰਿਪੋਰਟ ਨਾ ਹੋਣ ਦੀ ਸੂਰਤ ਵਿਚ 500 ਪੌਂਡ ਜੁਰਮਾਨਾ ਲਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਕਿਹਾ ਕਿ ਪਹਿਲੀ ਲਹਿਰ ਵਿਚ ਸਿਖ਼ਰ ਪੱਧਰ ਦੇ ਮੁਕਾਬਲੇ ਹੁਣ ਹਸਪਤਾਲਾਂ ਵਿਚ 70 ਫ਼ੀਸਦੀ ਜ਼ਿਆਦਾ ਕੋਰੋਨਾ ਮਰੀਜ਼ ਹਨ। ਜਾਨਸਨ ਦਾ ਕਹਿਣਾ ਹੈ ਕਿ ਸਰਕਾਰ ਬ੍ਰਾਜ਼ੀਲ ਦੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਬਾਰੇ ਚਿੰਤਤ ਹੈ। ਹਾਲਾਂਕਿ, ਯਾਤਰਾ 'ਤੇ ਪਾਬੰਦੀ ਹੋਵੇਗੀ ਜਾਂ ਨਹੀਂ ਇਸ ਬਾਰੇ ਹੁਣ ਤੱਕ ਵਿਚਾਰ ਨਹੀਂ ਕੀਤਾ ਹੈ। ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਨਵੇਂ ਸੰਕਰਮਣ ਨੂੰ ਰੋਕਣ ਲਈ ਪਹਿਲਾਂ ਹੀ ਕਾਫ਼ੀ ਉਪਾਅ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲੇ ਕਈ ਸਵਾਲ ਹੋਰ ਵੀ ਹਨ ਕਿ ਕੀ ਦੱਖਣੀ ਅਫਰੀਕੀ ਸਟ੍ਰੇਨ ਲਈ ਟੀਕਾ ਅਸਰਦਾਰ ਹੈ ਜਾਂ ਨਹੀਂ।
ਇਹ ਵੀ ਪੜ੍ਹੋ- Royal Enfield ਵੱਲੋਂ ਕੀਮਤਾਂ 'ਚ ਵਾਧਾ, 3100 ਰੁ: ਮਹਿੰਗੀ ਹੋਈ ਇਹ ਬਾਈਕ
ਇਟਲੀ 'ਚ ਅਪ੍ਰੈਲ ਤੱਕ ਕੋਰੋਨਾ ਐਮਰਜੈਂਸੀ ਵਧਾਉਣ ਦੀ ਯੋਜਨਾ
NEXT STORY