ਰੋਮ- ਇਟਲੀ ਸਰਕਾਰ ਕੋਰੋਨਾ ਵਾਇਰਸ ਕਾਰਨ ਲਾਗੂ ਐਮਰਜੈਂਸੀ ਦੀ ਮਿਆਦ ਅਪ੍ਰੈਲ ਦੇ ਅਖੀਰ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ।
ਸਿਹਤ ਮੰਤਰੀ ਰਾਬਰਟੋ ਸਪੇਰਨਜਾ ਨੇ ਬੁੱਧਵਾਰ ਨੂੰ ਹੇਠਲੇ ਸਦਨ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਵਾਇਰਸ ਦੇ ਸਾਰੇ ਪੈਰਾਮੀਟਰ ਇਕ ਹੀ ਸਮੇਂ ਵਿਚ ਖ਼ਰਾਬ ਹੋ ਜਾਂਦੇ ਹਨ ਤਾਂ ਅਸੀਂ ਨਵੇਂ ਉਪਾਅ ਕਰਨ ਲਈ ਮਜ਼ਬੂਰ ਹੋ ਜਾਂਦੇ ਹਾਂ। ਸਰਕਾਰ ਦਾ ਮੰਨਣਾ ਹੈ ਕਿ ਐਮਰਜੈਂਸੀ ਦੀ ਸਥਿਤੀ ਨੂੰ 30 ਅਪ੍ਰੈਲ ਤੱਕ ਵਧਾਇਆ ਜਾਣਾ ਜ਼ਰੂਰੀ ਹੈ। ਦੱਸ ਦਈਏ ਕਿ ਉਂਝ ਦੇਸ਼ ਵਿਚ 31 ਜਨਵਰੀ ਤੱਕ ਐਮਰਜੈਂਸੀ ਲਾਗੂ ਹੈ।
ਸਿਹਤ ਮੰਤਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਅਗਲੇ ਮਹੀਨੇ ਬਹੁਤ ਮੁਸ਼ਕਲ ਹੋਣ ਵਾਲੇ ਹਨ ਤੇ ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਇਟਲੀ ਦੇ 12 ਖੇਤਰਾਂ ਵਿਚ ਸਭ ਤੋਂ ਵੱਧ ਖ਼ਤਰਾ ਹੈ ਜਦਕਿ 8 ਖਤੇਰਾਂ ਵਿਚ ਅਜੇ ਖ਼ਤਰਾ ਘੱਟ ਹੈ। ਦੱਸ ਦਈਏ ਕਿ ਇਟਲੀ ਵਿਚ ਕੋਰੋਨਾ ਕਾਰਨ ਵੱਡੀ ਗਿਣਤੀ ਵਿਚ ਲੋਕ ਇਸ ਦੇ ਸ਼ਿਕਾਰ ਹੋਏ ਹਨ।
ਕੈਨੇਡਾ-ਅਮਰੀਕਾ ਜ਼ਮੀਨੀ ਸਰਹੱਦ ਰਾਹੀਂ ਯਾਤਰਾ ਪਾਬੰਦੀ 21 ਫਰਵਰੀ ਤੱਕ ਵਧੀ
NEXT STORY