ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਟੋਰਾਂਟੋ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਦੌਰਾਨ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਾਰਟੀਆਂ ਨਾ ਕਰਨ ਅਤੇ ਘਰਾਂ ਵਿਚ ਹੀ ਸੁਰੱਖਿਅਤ ਰਹਿਣ ਪਰ ਇਸ ਦੇ ਬਾਵਜੂਦ ਲੋਕ ਪਾਰਟੀਆਂ ਕਰਨ ਤੋਂ ਨਹੀਂ ਹਟਦੇ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਐਟੋਬਿਕੋਕ ਸਟੋਰਜ ਲੋਕਰ ਵਿਚ ਜਨਮਦਿਨ ਪਾਰਟੀ ਕਰ ਰਹੇ ਲਗਭਗ 100 ਲੋਕਾਂ 'ਤੇ ਛਾਪਾ ਮਾਰਿਆ। ਉਨ੍ਹਾਂ ਇਕ ਪ੍ਰੈੱਸ ਨੋਟ ਵਿਚ ਦੱਸਿਆ ਕਿ ਲੋਕ ਬੇਪਰਵਾਹੀ ਨਾਲ ਪਾਰਟੀਆਂ ਕਰ ਰਹੇ ਹਨ। ਇਸੇ ਕਾਰਨ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ 100 ਤੋਂ ਵੱਧ ਲੋਕ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਹਨ ਤੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੀਆਂ ਧੱਜੀਆਂ ਉਡਾ ਰਹੇ ਹਨ। ਪੁਲਸ ਜਦ ਉੱਥੇ ਪੁੱਜੀ ਤਾਂ ਸੱਚਮੁੱਚ 100 ਤੋਂ ਵੱਧ ਲੋਕ ਮੌਜੂਦ ਸਨ ਜਦਕਿ ਸਿਰਫ 10 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ। ਇਸ ਸਮੇਂ ਟੋਰਾਂਟੋ ਰੈੱਡ ਜ਼ੋਨ ਵਿਚ ਹੈ, ਜਿਸ ਕਾਰਨ ਗੈਰ-ਜ਼ਰੂਰੀ ਸਾਰੀਆਂ ਗਤੀਵਿਧੀਆਂ 'ਤੇ ਰੋਕ ਲਾਈ ਗਈ ਹੈ। ਪਾਰਟੀ ਰੱਖਣ ਵਾਲੇ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ ਕਿਉਂਕਿ ਪਾਰਟੀ ਵਿਚ 100 ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ 'ਤੇ ਪਾਰਟੀ ਰੱਖੀ ਗਈ, ਉੱਥੇ ਪਾਰਟੀ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ, ਤਾਂ ਨਾ ਹੀ ਇਹ ਥਾਂ ਪਾਰਟੀ ਕਰਨ ਯੋਗ ਲੱਗ ਰਹੀ ਸੀ। ਟੋਰਾਂਟੋ ਪ੍ਰਸ਼ਾਸਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਲਈ 5000 ਡਾਲਰ ਅਤੇ ਕਾਰੋਬਾਰੀ 'ਤੇ 25,000 ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਐਨ.ਐਸ.ਡਬਲਊ. 'ਚ ਛੋਟੇ ਬਿਜ਼ਨੈੱਸ ਨੂੰ ਬਚਾਉਣ ਲਈ ਵਾਊਚਰ ਸਕੀਮ ਲਾਗੂ
NEXT STORY