ਕਾਬੁਲ– ਅਫਗਾਨਿਸਤਾਨ ’ਚ ਸੁਰੱਖਿਆ ਫੋਰਸ ਨੇ ਤਾਲਿਬਾਨ ਦੇ ਨਾਲ ਜਾਰੀ ਸੰਘਰਸ਼ ਦੌਰਾਨ ਕਈ ਸੂਬਿਆਂ ’ਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ। ਸੁਰੱਖਿਆ ਫੋਰਸ ਨੇ ਬੀਤੇ 24 ਘੰਟਿਆਂ ’ਚ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ 90 ਜ਼ਖਮੀ ਹੋਏ ਹਨ। ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ, ਹੇਰਾਤ ਸੂਬੇ ’ਚ ਸੁਰੱਖਿਆ ਫੋਰਸ ਦੀ ਮੁਹਿੰਮ ’ਚ 52 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 47 ਜ਼ਖਮੀ ਹੋ ਗਏ। ਇਹ ਮੁਹਿੰਮ ਰਾਜਧਾਨੀ ਹੇਰਾਤ ਸਿਟੀ ਅਤੇ ਇਸ ਦੇ ਨੇੜੇ ਦੇ ਜ਼ਿਲ੍ਹਿਆਂ ’ਚ ਚਲਾਈ ਗਈ। ਸੁਰੱਖਿਆ ਫੋਰਸ ਦੇ ਸਮਰਥਨ ’ਚ ਅਫਗਾਨ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਕਈ ਥਾਵਾਂ ’ਤੇ ਹਵਾਈ ਹਮਲੇ ਵੀ ਕੀਤੇ।
ਅਫਗਾਨ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੇਰਾਤ ਦੇ ਘੁਰੀਅਨ ਜ਼ਿਲ੍ਹੇ ’ਚ 13 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 22 ਜ਼ਖਮੀ ਹੋ ਗਏ। ਇਥੇ ਹਵਾਈ ਹਮਲੇ ’ਚ ਅੱਤਵਾਦੀਆਂ ਦੇ 7 ਵਾਹਨਾਂ ਅਤੇ ਵੱਡੀ ਗਿਣਤੀ ’ਚ ਗੋਲਾ-ਬਾਰੂਦ ਨੂੰ ਵੀ ਤਬਾਹ ਕਰ ਦਿੱਤਾ ਗਿਆ। ਜਦਕਿ ਹੇਲਮੰਦ ਸੂਬੇ ਦੀ ਰਾਜਧਾਨੀ ਲਕਸ਼ਰ ਗਾਹ ਦੇ ਬਾਹਰੀ ਇਲਾਕਿਆਂ ’ਚ ਕੀਤੇ ਗਏ ਹਮਲਿਆਂ ’ਚ ਤਾਲਿਬਾਨ ਦੇ ਕਈ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਥੇ ਵੀ ਕਈ ਅੱਤਵਾਦੀਆਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਖਬਰ ਹੈ। ਇਧਰ, ਕੰਧਾਰ ਸੂਬੇ ਦੇ ਝਾਰੀ ਜ਼ਿਲ੍ਹੇ ’ਚ ਤਾਲਿਬਾਨੀ ਅੱਤਵਾਦੀਆਂ ਦੇ ਇਕ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ।
ਇਥੇ ਹਵਾਈ ਹਮਲੇ ’ਚ 36 ਅੱਤਵਾਦੀਆਂ ਦੇ ਮਰਨ ਅਤੇ 20 ਦੇ ਜ਼ਖਮੀ ਹੋਣ ਦੀ ਖਬਰ ਹੈ। ਉਥੇ ਹੀ ਸਵੀਡਨ ’ਚ ਪਾਕਿਸਤਾਨ ਦੂਤਘਰ ਦੇ ਸਾਹਮਣੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ’ਚ ਚੱਲ ਰਹੀ ਪ੍ਰੌਕਸੀ ਜੰਗ ’ਚ ਪਾਕਿਸਤਾਨ ਦੀ ਮਿਲੀਭੁਗਤ ਦਾ ਦੋਸ਼ ਲਗਾਇਆ। ਇਕ ਅਧਿਕਾਰਤ ਬਿਆਨ ਮੁਤਾਬਕ, ਅਫਗਾਨਿਸਤਾਨ ਦੇ ਰਹਿਣ ਵਾਲਿਆਂ ਸਮੇਤ 50 ਤੋਂ 60 ਲੋਕਾਂ ਦੇ ਇਕ ਸਮੂਹ ਨੇ ਸਵੀਡਨ ’ਚ ਪਾਕਿਸਤਾਨ ਦੇ ਸਾਹਮਣੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ।
ਸਕਾਟਲੈਂਡ 'ਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ 'ਚ ਹੋਇਆ ਰਿਕਾਰਡ ਵਾਧਾ
NEXT STORY