ਤ੍ਰਿਪੋਲੀ— ਲੀਬੀਆ 'ਚ ਸੰਯੁਕਤ ਰਾਸ਼ਟਰ ਨੇ ਜੰਗਬੰਦੀ ਦੀ ਅਪੀਲ ਕੀਤੀ ਹੈ। ਇਸ ਦਾ ਕਾਰਨ ਪਿਛਲੇ ਤਿੰਨ ਮਹੀਨਿਆਂ 'ਚ ਹਿੰਸਾ ਦੀਆਂ ਘਟਨਾਵਾਂ ਕਾਰਨ ਅਜੇ ਤੱਕ ਹੋਈਆਂ 1000 ਲੋਕਾਂ ਦੀ ਮੌਤ ਦੱਸਿਆ ਜਾ ਰਿਹਾ ਹੈ। ਇਥੇ ਹਵਾਈ ਹਮਲਿਆਂ ਕਾਰਨ ਵੀ ਕਈ ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਨੂੰ ਇਥੇ ਪ੍ਰਵਾਸੀਆਂ ਦੇ ਸ਼ਰਣਾਰਥੀ ਕੇਂਦਰ 'ਤੇ ਹਮਲਾ ਹੋਇਆ ਸੀ। ਇਸ ਦੌਰਾਨ 53 ਲੋਕਾਂ ਦੀ ਮੌਤ ਹੋ ਗਈ। ਕੌਂਸਲ ਨੇ ਤ੍ਰਿਪੋਲੀ ਦੇ ਪੂਰਬ 'ਚ ਤਾਜੌਰਾ ਨਿਰੋਧ ਕੈਂਪ 'ਤੇ ਕੀਤੇ ਗਏ ਹਮਲੇ ਦੀ ਨਿੰਦਾ ਕਰਦੇ ਹੋਏ ਸਾਰੇ ਪੱਖਾਂ ਨੂੰ ਤੁਰੰਤ ਸਥਿਤੀ ਤੋਂ ਬਚਣ ਤੇ ਸੰਘਰਸ਼ ਨੂੰ ਰੋਕਣ 'ਤੇ ਜ਼ੋਰ ਦਿੱਤਾ।
ਸੰਯੁਕਤ ਰਾਸ਼ਟਰ ਦੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਹਵਾਈ ਹਮਲੇ ਤੇ ਜ਼ਮੀਨੀ ਲੜਾਈ 'ਚ ਕਰੀਬ 1000 ਲੋਕ ਮਾਰੇ ਗਏ ਹਨ ਜਦਕਿ 5000 ਲੋਕ ਜ਼ਖਮੀ ਹੋਏ ਹਨ। ਲੜਾਈ ਨੇ 1 ਲੱਖ ਲੋਕਾਂ ਨੂੰ ਬੇਘਰ ਹੋਣ 'ਤੇ ਮਜਬੂਰ ਕੀਤਾ ਹੈ ਤੇ ਨਾਲ ਹੀ ਲੀਬੀਆ ਨੂੰ ਵੱਡੇ ਸੰਘਰਸ਼ 'ਚ ਡੋਬਣ ਦੀ ਧਮਕੀ ਦਿੱਤੀ ਹੈ।
ਤਾਲਿਬਾਨ ਨਾਲ ਕਾਫੀ ਸਾਰਥਕ ਰਹੀ ਗੱਲਬਾਤ : ਅਮਰੀਕਾ
NEXT STORY