ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਵਿਚ ਭੀੜ ਵਲੋਂ ਈਸ਼ਨਿੰਦਾ ਦੇ ਦੇਸ਼ ਵਿਚ ਮੌਬ ਲਿਚਿੰਗ ਮਾਮਲੇ ਵਿਚ ਪੁਲਸ ਨੇ 105 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਸ਼ਨੀਵਾਰ ਨੂੰ ਹੋਈ, ਜਦੋਂ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਵਿਚ ਇਕ ਵਿਅਕਤੀ ’ਤੇ ਭੀੜ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਸਮੇਂ ਇਹ ਵਿਅਕਤੀ ਪੁਲਸ ਦੀ ਹਿਰਾਸਤ ਵਿਚ ਸੀ ਅਤੇ ਲੋਕਾਂ ਨੇ ਉਸਨੂੰ ਪੁਲਸ ਤੋਂ ਖੋਹ ਲਿਆ ਸੀ।ਉਥੇ, ਐਤਵਾਰ ਨੂੰ ਪੁਲਸ ਨੇ ਉਸ ਵਿਅਕਤੀ ਦੀ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਅਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਨੇ RSS ਨੂੰ ਦੱਸਿਆ ਨਾਜ਼ੀਵਾਦੀ, ਕਿਹਾ-ਕਸ਼ਮੀਰ ’ਤੇ ਗੱਲਬਾਤ ’ਚ ਭਾਰਤ-ਪਾਕਿ ਵਿਚਾਲੇ ਸੰਘ ਰੁਕਾਵਟ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਏਗਾ। ਕਿਸੇ ਵੀ ਵਿਅਕਤੀ ਵਲੋਂ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਮਰਾਨ ਖਾਨ ਨੇ ਉਨ੍ਹਾਂ ਪੁਲਸ ਅਫਸਰਾਂ ਦੀ ਵੀ ਰਿਪੋਰਟ ਮੰਗੀ ਹੈ, ਜੋ ਉਸ ਵਿਅਕਤੀ ਨੂੰ ਬਚਾਉਣ ਦਾ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੇ।
ਅਮਰੀਕਾ : 58 ਸਾਲ ਬਾਅਦ ਪੁਲਸ ਨੇ 9 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ’ਤੇ ਹੱਤਿਆ ਦਾ ਮਾਮਲਾ ਸੁਲਝਾਇਆ
NEXT STORY