ਵਾਸ਼ਿੰਗਟਨ (ਏ.ਐੱਨ.ਆਈ.)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮੇਸ਼ਾ ਵਾਂਗ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਛੇੜਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ-ਪਾਕਿ ਸਬੰਧਾਂ ਵਿਚਾਲੇ ਰੁਕਾਵਟ ਲਈ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਦੀ ਵਿਚਾਰਧਾਰਾ ਜ਼ਿੰਮੇਵਾਰ ਹੈ। ਉਨ੍ਹਾਂ ਨੇ ਸੰਘ ’ਤੇ ਨਾਜ਼ੀਆਂ ਦਾ ਸਮਰਥਕ ਹੋਣ ਦਾ ਵੀ ਦੋਸ਼ ਲਗਾਇਆ।ਪਾਕਿ ਪੀ. ਐੱਮ. ਬੋਲੇ ਕਿ ਮੈਂ ਕਹਿੰਦਾ ਹਾਂ ਕਿ ਤੁਸੀਂ ਇਕ ਕਦਮ ਸਾਡੇ ਵੱਲ ਵਧਾਓ, ਮੈਂ ਦੋ ਕਦਮ ਤੁਹਾਡੇ ਵੱਲ ਵਧਾਵਾਂਗਾ।
ਕਸ਼ਮੀਰ ਸਬੰਧੀ ਕੋਈ ਮੁੱਦਾ ਨਹੀਂ ਰਹੇਗਾ ਅਤੇ ਅਸੀਂ ਉਸਨੂੰ ਚੰਗੇ ਗੁਆਂਢੀ ਵਾਂਗ ਗੱਲਬਾਤ ਨਾਲ ਸੁਲਝਾ ਲਵਾਂਗੇ। ਇਮਰਾਨ ਨੇ ਰਾਸ਼ਟਰੀ ਸਵੈ ਸੇਵਕ ਸੰਘ ਖ਼ਿਲਾਫ਼ ਜ਼ਹਿਰ ਉਗਲਦਿਆਂ ਕਿਹਾ ਕਿ ਆਰ. ਐੱਸ. ਐੱਸ. ਦੀ ਵਿਚਾਰਧਾਰਾ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਬੰਦ ਹੋ ਗਈ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਇਹ ਤ੍ਰਾਸਦੀ ਹੈ ਕਿ ਉਥੇ ਹੁਣ ਹਰ ਪਾਸੇ ਸੰਘ ਦੀ ਵਿਚਾਰਧਾਰਾ ਛਾ ਗਈ ਹੈ। ਤੁਸੀਂ ਗੂਗਲ ’ਤੇ ਦੇਖ ਲਓ, ਆਰ. ਐੱਸ. ਐੱਸ. ਦਾ ਸੰਸਥਾਪਕ ਕੌਣ ਸੀ? ਜੋ ਵਿਚਾਰਧਾਰਾ ਹੁਣ ਭਾਰਤ ਵਿਚ ਰਾਜ ਕਰਦੀ ਹੈ, ਉਹ ਕਿਸ ਤੋਂ ਪ੍ਰੇਰਿਤ ਹੈ? ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਉਹ ਨਾਜੀਆਂ ਤੋਂ ਪ੍ਰੇਰਿਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਦਿੱਤੀ ਚਿਤਾਵਨੀ, ਜੇਕਰ ਰੂਸ ਨੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ
ਉਈਗਰਾਂ ਸਬੰਧੀ ਚੀਨ ਦਾ ਅਕਸ ਖਰਾਬ ਕਰ ਰਹੇ ਪੱਛਮੀ ਦੇਸ਼
ਇਮਰਾਨ ਨੇ ਸ਼ਿੰਜਿਆਂਗ ਸੂਬੇ ਵਿਚ ਰਹਿਣ ਵਾਲੇ ਉਈਗਰਾਂ ’ਤੇ ਹੋ ਰਹੇ ਜ਼ੁਲਮਾਂ ਨੂੰ ਨਾ ਸਿਰਫ ਨਜ਼ਰਅੰਦਾਜ ਕੀਤਾ, ਸਗੋਂ ਪੱਛਮੀ ਦੇਸ਼ਾਂ ’ਤੇ ਚੀਨ ਦੀ ਸਰਕਾਰ ਦਾ ਅਕਸ ਖਰਾਬ ਕਰਨ ਦਾ ਵੀ ਦੋਸ਼ ਮੜ੍ਹ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿੰਜਿਆਂਗ ਵਿਚ ਉਈਗਰਾਂ ਦੇ ਹਾਲਾਤ ਉਹ ਨਹੀਂ ਹਨ ਜੋ ਪੱਛਮੀ ਦੇਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਮਰਾਨ ਖਾਨ ਨੇ ਨਾ ਸਿਰਫ ਸ਼ਿੰਜਿਆਂਗ ਸੂਬੇ ਵਿਚ ਜੋ ਕੁਝ ਹੋ ਰਿਹਾ ਹੈ ਉਸਦੇ ਲਈ ਚੀਨ ਦਾ ਸਾਥ ਦਿੱਤਾ ਹੈ ਸਗੋਂ ਦੱਖਣੀ ਚੀਨ ਸਾਗਰ ਵਿਚ ਚੀਨ ਦੀਆਂ ਕਰਤੂਤਾਂ ਨੂੰ ਵੀ ਜਾਇਜ਼ ਠਹਿਰਾਇਆ ਹੈ। ਇਮਰਾਨ ਖਾਨ ਨੇ ਚੀਨ ਦੀ ਵਨ ਚਾਈਨਾ ਪਾਲਸੀ ਨੂੰ ਆਪਣਾ ਪੂਰਾ ਸਮਰਥਨ ਦਿੱਤਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੇ ਦਿੱਤੀ ਚਿਤਾਵਨੀ, ਜੇਕਰ ਰੂਸ ਨੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ
NEXT STORY