ਵੈਨਕੂਵਰ, (ਮਲਕੀਤ ਸਿੰਘ) : ਵੈਨਕੂਵਰ ਸ਼ਹਿਰ 'ਚ ਬੀਤੇ ਹਫ਼ਤੇ ਦੌਰਾਨ ਵੱਖ-ਵੱਖ ਕੌਮਾਂਤਰੀ ਅਤੇ ਸਥਾਨਕ ਮਸਲਿਆਂ ਨੂੰ ਲੈ ਕੈ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵੱਲੋਂ 11 ਯੋਜਨਾਬੱਧ ਪ੍ਰਦਰਸ਼ਨ ਹੋਏ, ਜਿਨ੍ਹਾਂ ਕਾਰਨ ਸ਼ਹਿਰ ਭਰ 'ਚ ਪੁਲਸ ਨੂੰ ਪੂਰੀ ਤਰ੍ਹਾਂ ਸਰਗਰਮ ਰਹਿਣਾ ਪਿਆ। ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਇਰਾਨੀ ਕੈਨੇਡੀਅਨ ਤੇ ਉਨ੍ਹਾਂ ਦੇ ਸਮਰਥਕ ਵੈਨਕੂਵਰ ਦੀ ਵੈਸਟ ਜਾਰਜੀਆ ਸਟ੍ਰੀਟ 'ਤੇ ਇਕੱਠੇ ਹੋਏ। ਇਹ ਮਾਰਚ ਇਰਾਨ 'ਚ ਚੱਲ ਰਹੇ ਪ੍ਰਦਰਸ਼ਨਾਂ ਨਾਲ ਇਕਜੁੱਟਤਾ ਦੇ ਪ੍ਰਗਟਾਵੇ ਵਜੋਂ ਕੱਢਿਆ ਗਿਆ, ਜਿਸ ਦੌਰਾਨ ਰੰਗ-ਬਿਰੰਗੇ ਝੰਡੇ ਅਤੇ ਨਾਅਰੇ ਸ਼ਹਿਰ ਦੇ ਕੇਂਦਰੀ ਇਲਾਕੇ 'ਚ ਗੂੰਜੇ।
ਇੱਕੋ ਸਮੇਂ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਣ ਕਾਰਨ ਟ੍ਰੈਫਿਕ ਪ੍ਰਬੰਧ ਅਤੇ ਜਨ ਸੁਰੱਖਿਆ ਪੁਲਸ ਲਈ ਵੱਡੀ ਚੁਣੌਤੀ ਬਣੀ ਰਹੀ। ਪੁਲਸ ਵੱਲੋਂ ਪਹਿਲਾਂ ਤੋਂ ਤਿਆਰ ਕੀਤੀ ਯੋਜਨਾ ਅਨੁਸਾਰ ਮੁੱਖ ਸੜਕਾਂ, ਸਰਕਾਰੀ ਇਮਾਰਤਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਜਵਾਨ ਤਾਇਨਾਤ ਕੀਤੇ ਗਏ। ਪੁਲਸ ਅਧਿਕਾਰੀਆਂ ਦੇ ਮੁਤਾਬਕ ਜ਼ਿਆਦਾਤਰ ਪ੍ਰਦਰਸ਼ਨ ਸ਼ਾਂਤੀਪੂਰਣ ਰਹੇ ਅਤੇ ਕਿਤੇ ਵੀ ਕਿਸੇ ਵੱਡੀ ਹਿੰਸਕ ਘਟਨਾ ਦੀ ਰਿਪੋਰਟ ਨਹੀਂ ਮਿਲੀ। ਹਾਲਾਂਕਿ, ਇੰਨੀ ਵੱਡੀ ਗਿਣਤੀ ਵਿੱਚ ਰੈਲੀਆਂ ਕਾਰਨ ਆਮ ਲੋਕਾਂ ਨੂੰ ਆਵਾਜਾਈ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਰਾਜਨੀਤਿਕ ਅਤੇ ਸਮਾਜਿਕ ਹਲਚਲਾਂ ਨਾਲ ਜੁੜੀ ਚਿੰਤਾ ਪ੍ਰਵਾਸੀ ਭਾਈਚਾਰਿਆਂ 'ਚ ਗਹਿਰੀ ਹੋ ਰਹੀ ਹੈ, ਜਿਸਦਾ ਪ੍ਰਗਟਾਵਾ ਲੋਕ ਸੜਕਾਂ 'ਤੇ ਨਿਕਲ ਕੇ ਕਰ ਰਹੇ ਹਨ। ਪੁਲਸ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਰੱਖੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪੇਨ ਦੇ ਭਿਆਨਕ ਰੇਲ ਹਾਦਸੇ 'ਤੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਗਟਾਇਆ ਦੁੱਖ
NEXT STORY