ਨਿਊਯਾਰਕ (ਵਾਰਤਾ)- ਉੱਤਰ-ਪੱਛਮੀ ਅਮਰੀਕਾ ਦੇ ਇਡਾਹੋ ਸੂਬੇ 'ਚ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੂੰ ਕੈਂਪਿੰਗ ਲਈ ਲਿਜਾ ਰਹੀ ਇਕ ਸਕੂਲੀ ਬੱਸ ਇਕ ਕਰਵੀ ਹਾਈਵੇਅ 'ਤੇ ਪਲਟ ਗਈ, ਜਿਸ ਕਾਰਨ 11 ਵਿਦਿਆਰਥੀ ਜ਼ਖ਼ਮੀ ਹੋ ਗਏ। ਸਥਾਨਕ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਡਾਹੋ ਸਟੇਟ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, "11 ਜ਼ਖ਼ਮੀਆਂ ਵਿੱਚੋਂ, 7 ਗੰਭੀਰ ਅਤੇ 4 ਗੈਰ-ਗੰਭੀਰ ਸਨ ਅਤੇ ਬੱਸ ਵਿੱਚ ਸਵਾਰ ਸਾਰੇ ਵਿਦਿਆਰਥੀਆਂ ਨੂੰ ਹਵਾਈ ਜਾਂ ਜ਼ਮੀਨੀ ਐਂਬੂਲੈਂਸ ਰਾਹੀਂ ਸਾਵਧਾਨੀ ਨਾਲ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ।"
ਬਿਆਨ ਵਿਚ ਕਿਹਾ ਗਿਆ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਬੱਸ ਸਮਰ ਕੈਂਪ ਪ੍ਰੋਗਰਾਮ ਦੀਆਂ 4 ਬੱਸਾਂ ਵਿੱਚੋਂ ਇੱਕ ਸੀ ਅਤੇ ਇਸ ਵਿੱਚ 13-18 ਸਾਲ ਦੀ ਉਮਰ ਦੇ ਲਗਭਗ 30 ਵਿਦਿਆਰਥੀ ਸਵਾਰ ਸਨ।
ਬ੍ਰਿਟੇਨ 'ਚ ਤੇਜ਼ੀ ਨਾਲ ਫੈਲ ਰਿਹੈ ਕੋਵਿਡ ਦਾ ਨਵਾਂ ਵੈਰੀਐਂਟ, ਇਸ ਉਮਰ ਦੇ ਲੋਕਾਂ ਲਈ ਵਧੇਰੇ ਖ਼ਤਰਨਾਕ
NEXT STORY