ਫਰਿਜ਼ਨੋ (ਗੁਰਿੰਦਰਜੀਤ) - ਅਮਰੀਕਾ ਵਿਚ ਏਸ਼ੀਅਨ ਭਾਈਚਾਰੇ ਦੇ ਲੋਕਾਂ ਉਪਰ ਹੁੰਦੇ ਹਮਲਿਆਂ ਦੀ ਇਕ ਤਾਜੀ ਘਟਨਾ ਵਿਚ, ਕੁੱਝ ਬੱਚਿਆਂ ਵੱਲੋਂ ਬਜ਼ੁਰਗ ਏਸ਼ੀਅਨ ਆਦਮੀ ਨੂੰ ਲੁੱਟਿਆ ਗਿਆ ਹੈ। ਪੁਲਸ ਮੁਤਾਬਕ ਕੈਲੀਫੋਰਨੀਆ ਦੇ ਬੇਅ ਏਰੀਆ ਵਿਚ ਇਕ 80 ਸਾਲਾ ਏਸ਼ੀਅਨ ਵਿਅਕਤੀ ਨੂੰ ਲੁੱਟਣ ਲਈ ਦੋ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਸੈਨ ਲੇਐਂਡਰੋ ਪੁਲਿਸ ਦੇ ਅਨੁਸਾਰ ਇਕ 11 ਸਾਲਾ ਅਤੇ 17 ਸਾਲਾ ਬੱਚੇ ਨੂੰ ਬੁੱਧਵਾਰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਛੋਟਾ ਬੱਚਾ ਕਥਿਤ ਤੌਰ 'ਤੇ ਇਕ ਵਾਹਨ ਚਲਾ ਰਿਹਾ ਸੀ। ਪਿਛਲੇ ਸ਼ਨੀਵਾਰ ਲੁੱਟ ਦੀ ਇਸ ਵਾਰਦਾਤ ਨੂੰ ਵੀਡੀਓ ਵਿਚ ਵੇਖਿਆ ਗਿਆ ਸੀ, ਜਿਸ ਵਿਚ ਪੀੜਤ ਨੂੰ ਡਰਾਈਵ ਵੇਅ ਵਿਚ ਜ਼ਮੀਨ ਤੇ ਲਿਟਾ ਕੇ ਲੁੱਟਿਆ ਗਿਆ। ਪੁਲਸ ਵਿਭਾਗ ਮੁਤਾਬਕ ਅਧਿਕਾਰੀ ਉਸ ਖੇਤਰ ਵਿਚ ਹੋਰਨਾਂ ਜੁਰਮਾਂ ਦੀ ਪੜਤਾਲ ਕਰ ਰਹੇ ਹਨ ਜਿਨ੍ਹਾਂ ਵਿਚ ਬੱਚੇ ਸ਼ਾਮਲ ਹੋ ਸਕਦੇ ਸਨ।
ਲੈਫਟੀਨੈਂਟ ਅਲੀ ਖਾਨ ਨੇ ਗ੍ਰਿਫ਼ਤਾਰੀਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਅਧਿਕਾਰੀ ਇਸ ਲੁੱਟ ਦੇ ਮਾਮਲੇ ਵਿਚ ਇਨ੍ਹਾਂ ਨਾਬਾਲਗਾਂ ਨੂੰ ਸੁਰੱਖਿਅਤ ਅਤੇ ਤੇਜ਼ੀ ਨਾਲ ਫੜਨ ਵਿਚ ਕਾਮਯਾਬ ਹੋਏ ਹਨ। ਪੁਲਸ ਅਨੁਸਾਰ ਇਸ ਘਟਨਾ ਵਿਚ ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਪਰ ਇਹ ਵਿਸ਼ਵਾਸ ਹੈ ਕਿ ਇਹ ਲੁੱਟ ਨਸਲ ਤੋਂ ਪ੍ਰੇਰਿਤ ਸੀ। ਇਸ ਲੁੱਟ ਵਿਚ ਸ਼ਾਮਿਲ 11 ਸਾਲਾ ਬੱਚੇ ਨੂੰ ਪਹਿਲਾਂ ਕਈ ਹੋਰ ਡਕੈਤੀਆਂ ਅਤੇ ਕਾਰਜੈਕਿੰਗ ਦੇ ਦੋਸ਼ ਵਿਚ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਗੂਗਲ ਨੇ ਸਟਾਰਲਿੰਕ ਇੰਟਰਨੈੱਟ ਸੇਵਾ ਲਈ SpaceX ਤੋਂ ਜਿੱਤੀ ਕਲਾਊਡ ਡੀਲ
NEXT STORY