ਗੈਜੇਟ ਡੈਸਕ-ਗੂਗਲ ਨੇ ਏਨਲ ਮਸਕ ਦੇ ਸਪੇਸਐਕਸ ਨੂੰ ਕਲਾਊਡ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਡੀਲ ਜਿੱਤ ਲਈ ਹੈ ਜਿਸ ਨੇ ਹਾਈ ਸਪੀਡ ਵਾਲੇ ਇੰਟਰਨੈਟ ਪ੍ਰਦਾਨ ਕਰਨ ਲਈ ਸਟਾਰਲਿੰਕ ਸੈਟੇਲਾਈਟ ਨੂੰ ਲਾਂਚ ਕੀਤਾ ਹੈ। ਗੂਗਲ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਕਲਾਊਡ ਇਕਾਈ ਨਾਲ ਪੁਲਾੜ ਕੰਪਨੀ ਸੈਟੇਲਾਈਟ ਇੰਟਰਨੈੱਟ ਸੇਵਾ, ਸਟਾਰਲਿੰਕ ਦੀ ਵਰਤੋਂ ਕਰਨ ਲਈ ਏਲਨ ਮਸਕ ਦੇ ਸਪੇਸਐਕਸ ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ।
ਇਹ ਵੀ ਪੜ੍ਹੋ-ਨੇਪਾਲ : ਭਰੋਸੇ ਦੀ ਵੋਟ ਹਾਰਨ ਦੇ ਤਿੰਨ ਦਿਨ ਬਾਅਦ ਕੇ.ਪੀ. ਓਲੀ ਫਿਰ ਪ੍ਰਧਾਨ ਮੰਤਰੀ ਨਿਯੁਕਤ
ਸਪੇਸਐਕਸ ਦੁਨੀਆ ਭਰ 'ਚ ਗੂਗਲ ਦੇ ਕਲਾਊਡ ਡਾਟਾ ਕੇਂਦਰਾਂ 'ਤੇ ਸਟਾਰਲਿੰਕ ਸਥਾਪਿਤ ਕਰੇਗਾ ਜਿਸ ਦਾ ਟੀਚਾ ਸਟਾਰਲਿੰਕ ਗਾਹਕਾਂ ਲਈ ਕਲਾਊਡ ਦੀ ਵਰਤੋਂ ਕਰਨਾ ਅਤੇ ਗੂਗਲ ਨੂੰ ਆਪਣੇ ਐਂਟਰਪ੍ਰਾਈਜ਼ ਕਲਾਊਡ ਗਾਹਕਾਂ ਲਈ ਸੈਟੇਲਾਈਟ ਨੈੱਟਵਰਕ ਦੇ ਤੇਜ਼ ਇੰਟਰਨੈੱਟ ਦੀ ਵਰਤੋਂ ਕਰਨ 'ਚ ਸਮੱਰਥ ਬਣਾਉਣਾ ਹੈ।
ਇਹ ਵੀ ਪੜ੍ਹੋ-ਸ਼੍ਰੀਲੰਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ 'ਚ ਭਾਰਤੀ ਪਰਿਵਾਰ ਗ੍ਰਿਫਤਾਰ
ਗੂਗਲ ਨੇ ਵੀਰਵਾਰ ਸਵੇਰੇ ਇਕ ਪ੍ਰੈਸ ਬਿਆਨ 'ਚ ਕਿਹਾ ਕਿ ਸਟਾਰਲਿੰਕ-ਗੂਗਲ ਕਲਾਊਡ ਸਮਰੱਥਾਵਾਂ, ਜਿਨ੍ਹਾਂ 'ਚ ਦੁਨੀਆ ਦੇ ਦੂਰ ਦਰਾਡੇ ਦੇ ਖੇਤਰਾਂ 'ਚ ਸੁਰੱਖਿਅਤ ਡਾਟਾ ਵੰਡ ਸ਼ਾਮਲ ਹੈ, 2021 ਦੇ ਆਖਿਰ ਤੱਕ ਗਾਹਕਾਂ ਲਈ ਉਪਲੱਬਧ ਹੋਵੇਗੀ। ਸਪੇਸਐਕਸ ਗੂਗਲ ਦੇ ਨਿਊ ਅਲਬਾਨੀ, ਓਹੀਓ, ਡਾਟਾ ਸੈਂਟਰ 'ਚ ਪਹਿਲਾਂ ਸਟਾਰਲਿੰਕ ਟਰਮੀਨਲ ਸਥਾਪਿਤ ਕਰੇਗਾ। ਇਕ ਬੁਲਾਰੇ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਸਾਂਝੇਦਾਰੀ 'ਤੇ ਹੋਰ ਯੋਜਨਾਵਾਂ ਸਾਂਝੀਆਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ-'ਕੋਰੋਨਾ ਵਾਇਰਸ ਦੇ ਸੰਬੰਧ 'ਚ ਅਗਲੇ ਦੋ ਮਹੀਨੇ ਪਾਕਿਸਤਾਨ ਲਈ ਬੇਹਦ ਮਹੱਤਵਪੂਰਨ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬਾਈਡੇਨ ਨੇ ਸਾਈਬਰ ਸਕਿਉਰਿਟੀ ਡਿਫੈਂਸ ਨੂੰ ਸਖਤ ਕਰਨ ਦੇ ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖਤ
NEXT STORY