ਪੇਸ਼ਾਵਰ— ਪਾਕਿਸਤਾਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਵਾਰ ਫਿਰ ਇਕ ਵਿਆਹ ਸੁਰਖੀਆਂ 'ਚ ਹੈ। ਇਸ ਵਿਆਹ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੇ ਇੱਕ 110 ਸਾਲ ਦੇ ਬਜ਼ੁਰਗ ਦਾ ਨਿਕਾਹਨਾਮਾ ਪੜ੍ਹਿਆ ਗਿਆ ਹੈ। ਇਸ ਵਿਅਕਤੀ ਦਾ ਨਾਂ ਅਬਦੁਲ ਹਨਾਨ ਸਵਾਤੀ ਹੈ ਅਤੇ ਉਸ ਨੇ 55 ਸਾਲ ਦੀ ਔਰਤ ਨਾਲ ਚੌਥਾ ਵਿਆਹ ਕੀਤਾ ਹੈ। ਉਸ ਦੇ ਪਰਿਵਾਰ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਤੋਂ ਪਹਿਲਾਂ ਇਸੇ ਸੂਬੇ ਦਾ ਇੱਕ ਹੋਰ ਵਿਆਹ ਸੁਰਖੀਆਂ ਵਿੱਚ ਸੀ। ਉਸ ਵਿਅਕਤੀ ਨੇ ਆਪਣੀ ਇਕੱਲਤਾ ਦੂਰ ਕਰਨ ਲਈ ਦੂਜਾ ਵਿਆਹ ਕਰ ਲਿਆ ਸੀ।
ਵੱਡੇ ਪੁੱਤਰ ਦੀ ਉਮਰ 70 ਸਾਲ
ਅਬਦੁਲ ਹਨਾਨ ਦੇ ਪਰਿਵਾਰ ਵਿੱਚ 84 ਮੈਂਬਰ ਹਨ। ਉਸ ਦੇ 12 ਬੱਚੇ ਹਨ, ਜਿਹਨਾਂ ਵਿਚ ਛੇ ਪੁੱਤਰ ਅਤੇ ਛੇ ਧੀਆਂ ਅਤੇ ਕਈ ਭਤੀਜੇ-ਭਤੀਜੀਆਂ ਹਨ। ਉਨ੍ਹਾਂ ਦੇ ਵੱਡੇ ਪੁੱਤਰ ਦੀ ਉਮਰ 70 ਸਾਲ ਹੈ। ਅਬਦੁਲ ਹਨਾਨ ਨੇ ਖੈਬਰ ਸੂਬੇ ਦੇ ਮਾਨਸੇਹਰਾ ਜ਼ਿਲ੍ਹੇ ਦੀ ਇੱਕ ਮਸਜਿਦ ਵਿੱਚ 5,000 ਰੁਪਏ ਹਕ ਮਹਿਰ ਨਾਲ ਵਿਆਹ ਕਰਵਾਇਆ। ਵਿਆਹ ਸਮਾਗਮ ਵਿੱਚ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰ ਮੌਜੂਦ ਸਨ। ਸੋਸ਼ਲ ਮੀਡੀਆ 'ਤੇ ਹਨਾਨ ਦੇ ਵਿਆਹ 'ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਜਿੱਥੇ ਕੁਝ ਲੋਕ ਇਸ ਵਿਆਹ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਕੁਝ ਰੂੜੀਵਾਦੀ ਲੋਕ ਉਨ੍ਹਾਂ ਦੇ ਵਿਆਹ ਦਾ ਮਜ਼ਾਕ ਉਡਾ ਰਹੇ ਹਨ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ 110 ਸਾਲਾ ਹੈਨਾਨ ਆਪਣੀ ਪਤਨੀ ਨੂੰ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਇੱਕ ਬਰੇਸਲੇਟ ਪਾਉਂਦਾ ਨਜ਼ਰ ਆ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਸਬੰਧੀ ਪਾਕਿਸਤਾਨ ਦੇ ਰਾਸ਼ਟਰਪਤੀ ਦਾ ਬਿਆਨ ਆਇਆ ਸਾਹਮਣੇ
ਅਜਿਹਾ ਵਿਆਹ ਪਹਿਲਾਂ ਵੀ ਹੋਇਆ ਸੀ
ਮਾਨਸੇਹਰਾ ਦੇ ਰਹਿਣ ਵਾਲੇ 95 ਸਾਲਾ ਮੁਹੰਮਦ ਜ਼ਕਰੀਆ ਨੇ ਹਾਲ ਹੀ 'ਚ ਦੂਜਾ ਵਿਆਹ ਕੀਤਾ। ਹਨਾਨ ਦੀ ਤਰ੍ਹਾਂ ਉਸ ਦਾ ਪੂਰਾ ਪਰਿਵਾਰ ਅਤੇ ਕਰੀਬੀ ਦੋਸਤ ਵੀ ਉਨ੍ਹਾਂ ਦੇ ਵਿਆਹ 'ਚ ਮੌਜੂਦ ਸਨ। ਲੋਕਾਂ ਨੇ ਉਸ ਨੂੰ ਦੁਬਾਰਾ ਵਿਆਹ ਕਰਵਾਉਣ 'ਤੇ ਵਧਾਈ ਵੀ ਦਿੱਤੀ। ਉਨ੍ਹਾਂ ਦੀ ਪਹਿਲੀ ਪਤਨੀ ਦਾ 2011 ਵਿੱਚ ਦਿਹਾਂਤ ਹੋ ਗਿਆ ਸੀ। ਜ਼ਕਰੀਆ ਦੇ 12 ਬੱਚੇ (ਸੱਤ ਪੁੱਤਰ ਅਤੇ ਪੰਜ ਧੀਆਂ) ਅਤੇ ਕਈ ਭਤੀਜੇ ਅਤੇ ਭਤੀਜੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ ’ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ
NEXT STORY