ਟੋਕੀਓ— ਗਿਨੀਜ਼ ਵਰਲਡ ਰਿਕਾਰਡਸ ਨੇ 116 ਸਾਲ ਦੀ ਜਾਪਾਨੀ ਔਰਤ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਜ਼ਿੰਦਾ ਵਿਅਕਤੀ ਦੇ ਖਿਤਾਬ ਨਾਲ ਨਵਾਜ਼ਿਆ ਗਿਆ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਸ਼ਨੀਵਾਰ ਨੂੰ ਇਕ ਸਮਾਗਮ 'ਚ ਕਾਨੇ ਤਨਾਕਾ ਦੇ ਨਾਂ ਨੂੰ ਇਸ ਰਿਕਾਰਡ ਨੂੰ ਅਧਿਕਾਰਿਕ ਰੂਪ ਨਾਲ ਮਾਨਤਾ ਦਿੱਤੀ।
ਸਮਾਗਮ ਦਾ ਆਯੋਜਨ ਦੱਖਣ ਪੱਛਮੀ ਜਾਪਾਨ ਦੇ ਫਕੁਓਕਾ 'ਚ ਇਕ ਨਰਸਿੰਗ ਹੋਮ ਵਲੋਂ ਕੀਤਾ ਗਿਆ ਸੀ, ਜਿਥੇ ਉਹ ਰਹਿੰਦੀ ਸੀ। ਜਸ਼ਨ ਮਨਾਉਣ ਲਈ ਉਨ੍ਹਾਂ ਦਾ ਪਰਿਵਾਰ ਤੇ ਮੇਅਰ ਵੀ ਮੌਜੂਦ ਸਨ। ਤਨਾਕਾ ਦਾ ਜਨਮ 2 ਜਨਵਰੀ, 1903 ਨੂੰ ਹੋਇਆ ਸੀ ਤੇ ਉਹ ਆਪਣੇ ਮਾਂ-ਬਾਪ ਦੇ 8 ਬੱਚਿਆਂ 'ਚੋਂ ਸੱਤਵੇਂ ਨੰਬਰ ਦੀ ਸੰਤਾਨ ਹੈ। ਉਨ੍ਹਾਂ ਨੇ 1922 'ਚ ਹਿਦੇਓ ਤਨਾਕਾ ਨਾਲ ਵਿਆਹ ਕੀਤਾ ਸੀ ਤੇ ਉਨ੍ਹਾਂ ਦੇ ਚਾਰ ਬੱਚੇ ਹਨ। ਉਨ੍ਹਾਂ ਨ ੇਇਕ ਬੱਚੇ ਨੂੰ ਗੋਦ ਵੀ ਲਿਆ ਸੀ। ਇਸ ਤੋਂ ਪਹਿਲਾਂ ਸਭ ਤੋ ਬਜ਼ੁਰਗ ਜ਼ਿੰਦਾ ਵਿਅਕਤੀ ਦਾ ਖਿਤਾਬ ਜਾਪਾਨ ਦੀ ਹੀ ਇਕ ਹੋਰ ਮਹਿਲਾ ਚਿਓ ਮਿਆਕੋ ਦੇ ਨਾਂ ਸੀ, ਜਿਨ੍ਹਾਂ ਦਾ 117 ਸਾਲ ਦੀ ਉਮਰ 'ਚ ਬੀਤੇ ਸਾਲ ਜੁਲਾਈ 'ਚ ਦਿਹਾਂਤ ਹੋ ਗਿਆ ਸੀ।
ਅਮਰੀਕਾ : ਭਾਰਤੀ ਪਾਇਲਟ ਫਲਾਈਟ 'ਚ ਦੇਖ ਰਿਹਾ ਸੀ ਅਸ਼ਲੀਲ ਫਿਲਮ, ਵੀਜ਼ਾ ਰੱਦ
NEXT STORY